ਵੇਰਕਾ ਮਿਲਕ ਪਲਾਂਟ ਵਿੱਚ ਲੱਗੇਗਾ ਦਹੀਂ ਅਤੇ ਲੱਸੀ ਬਣਾਉਣ ਦਾ ਸਵੈ ਚਾਲਿਤ ਯੂਨਿਟ – ਸ਼ੇਰਗਿੱਲ

ਵੇਰਕਾ ਮਿਲਕ ਪਲਾਂਟ ਵਿੱਚ ਲੱਗੇਗਾ ਦਹੀਂ ਅਤੇ ਲੱਸੀ ਬਣਾਉਣ ਦਾ ਸਵੈ ਚਾਲਿਤ ਯੂਨਿਟ – ਸ਼ੇਰਗਿੱਲ

ਅੰਮ੍ਰਿਤਸਰ 25 ਅਗਸਤ 2024--

ਵੇਰਕਾ ਮਿਲਕ ਪਲਾਟ ਅੰਮ੍ਰਿਤਸਰ ਡੇਅਰੀ ਅੰਦਰ ਨੈਸ਼ਨਲ ਡੇਅਰੀ ਡਿਵਲਪਮੈਂਟ ਬੋਰਡ ਵੱਲੋ ਨਵਾਂ ਸਵੈਚਾਲਿਤ ਦਹੀਂ ਅਤੇ ਲੱਸੀ ਦਾ ਯੂਨਿਟ ਲਗਾਇਆ ਜਾਵੇਗਾ ਜਿਸ ਉੱਤੇ ਲਗਭਗ 123 ਕਰੋੜ ਰੁਪਏ ਦਾ ਖਰਚਾ ਆਵੇਗਾ ਉਕਤ ਪ੍ਰਗਟਾਵਾ ਪ੍ਰੋਜੈਕਟ ਸਬੰਧੀ  ਨਿਰੀਖਣ ਕਰਨ ਲਈ ਪੁੱਜੇ ਮਿਲਕਫੈਡ ਪੰਜਾਬ ਦੇ ਚੇਅਰਮੈਨ ਸ. ਨਰਿੰਦਰ ਸਿੰਘ ਸ਼ੇਰਗਿੱਲ ਨੇ ਦੱਸਿਆ ਕਿ ਇਹ ਪ੍ਰੋਜੈਕਟ ਲਗਭਗ 2 ਸਾਲ ਵਿੱਚ ਪੂਰਾ ਹੋਵੇਗਾ ਅਤੇ ਇਸ ਨਾਲ ਪਲਾਂਟ ਦੀ ਆਮਦਨ ਵਧੇਗੀ ਅਤੇ ਵੇਰਕਾ ਨਾਲ ਜੁੜੇ ਖਪਤਕਾਰਾਂ ਨੂੰ ਬਿਹਤਰ ਸੇਵਾਵਾਂ ਮਿਲਣਗੀਆਂ  ਉਨਾਂ ਕਿਹਾ ਕਿ ਪ੍ਰਜੈਕਟ ਦੇ ਚੱਲਣ ਨਾਲ ਅੰਮ੍ਰਿਤਸਰ ਅਤੇ ਤਰਨ ਤਾਰਨ ਸ਼ਹਿਰ ਦੇ ਵਸਨੀਕਾਂ ਨੂੰ ਵਧੀਆ ਕੁਆਲਟੀ ਦੀ ਲੱਸੀ ਅਤੇ ਦਹੀਂ ਮੁਹੱਇਆ ਕਰਵਾਇਆ ਜਾਵੇਗਾ ਇਸਦੇ ਨਾਲ ਜਿੱਥੇ ਵੇਰਕਾ ਦੇ ਉਤਪਾਦਾਂ ਦੀ ਸੇਲ ਵਿੱਚ ਵਾਧਾ ਹੋਵੇਗਾ ਉਥੇ ਵੇਰਕਾ ਬਾਂਡ ਪ੍ਰਤੀ ਖਪਤਕਾਰਾਂ ਦਾ ਵਿਸ਼ਵਾਸ ਵੀ ਵਧੇਗਾ।

ਮਿਲਕਫੈਡ ਪੰਜਾਬ ਦੇ ਚੇਅਰਮੈਨ ਸ. ਨਰਿੰਦਰ ਸਿੰਘ ਸ਼ੇਰਗਿੱਲ ਦੇ ਨਾਲ ਮਿਲਕਫੈਡ ਦੇ ਸਮੂਹ ਬੋਰਡ ਆਫ ਡਾਇਰੈਕਟਰ ਵੀ ਹਾਜਰ ਸਨ ਜਿਨਾਂ ਨੇ ਪ੍ਰੋਜੈਕਟ ਲਈ ਵੇਰਕਾ ਅੰਮ੍ਰਿਤਸਰ ਡੇਅਰੀ ਦਾ ਦੌਰਾ ਕੀਤਾ। ਇਸ ਮੌਕੇ ਤੇ ਮਿਲਕ ਯੂਨੀਅਨ ਅੰਮ੍ਰਿਤਸਰ ਦੇ ਚੇਅਰਮੈਨ ਸ. ਭੁਪਿੰਦਰ ਸਿੰਘ  ਰੰਧਾਵਾ ਵੱਲੋਂ ਮਿਲਕਫੈਡ ਤੋ ਆਏ ਹੋਏ ਸਮੂਹ ਪ੍ਰਤੀਨਿਧੀਆ ਦਾ ਨਿੱਘਾ ਸਵਾਗਤ ਕੀਤਾ ਗਿਆ।  

ਇਸ ਮੋਕੇ ਜਰਨਲ ਮਨੇਜਰ ਬਿਕਰਮਜੀਤ ਸਿੰਘ ਮਾਹਲ ਦੇ ਦੱਸਿਆ ਦੁੱਧ ਉਤਪਾਦਨ ਵਿੱਚ ਭਾਰਤ ਨੂੰ ਸਵੈ-ਨਿਰਭਰ ਬਣਾਉਣ ਦੇ ਕੌਮੀ ਉਦੇਸ਼ ਦੀ ਪੂਰਤੀ ਲਈ ਵੇਰਕਾ ਮਿਲਕ ਪਲਾਂਟ ਦੀ ਸਥਾਪਨਾ 1963 ਵਿੱਚ ਕੀਤੀ ਗਈ। ਇਸ ਦੇ ਸਾਰੇ ਉਤਪਾਦਾਂ ਦਾ ਬਾਂਡ ਨਾਮ "ਵੇਰਕਾ" ਰੱਖਿਆ ਗਿਆ ਸੀ ਜੋ ਕਿ ਦੁੱਧ ਉਤਪਾਦਾਂ ਲਈ ਅੰਤਰ ਰਾਸ਼ਟਰੀ ਪੱਧਰ ਤੇ ਮਸ਼ਹੂਰ ਬਰਾਂਡ ਹੈ। ਮਿਲਕ ਪਲਾਂਟ ਵੇਰਕਾ ਇੱਕ ਸਹਿਕਾਰੀ ਅਦਾਰਾ ਹੈਜੋ ਮੁੱਢ ਤੋਂ ਹੀ ਇਸ ਖਿੱਤੇ ਦੇ ਦੁੱਧ ਉਤਪਾਦਕਾਂ ਅਤੇ ਖਪਤਕਾਰਾਂ ਦੇ ਹਿੱਤਾਂ ਦੀ ਰਾਖੀ ਕਰਦਾ ਆ ਰਿਹਾ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਵੇਰਕਾ ਬਰਾਂਡ ਵੱਲੋਂ ਦੁਧਾਰੂ ਪਸੂਆਂ ਦੀ ਸਿਹਤ ਅਤੇ ਦੁੱਧ ਦੀ ਗੁਣਵੱਤਾ ਨੂੰ ਮੁੱਖ ਰੱਖਦੇ ਹੋਏ ਕੈਟਲਫੀਡ ਅਤੇ ਮਿਨਰਲ ਮਿਕਚਰ ਵੀ ਤਿਆਰ ਕੀਤੇ ਜਾਂਦੇ ਹਨ ਸਾਰੇ ਉਤਪਾਦ ਫੂਡ ਸੇਫਟੀ ਦੇ ਮਾਪਦੰਡਾਂ ਉੱਤੇ ਖਰ੍ਹਾ ਉਤਰਦੇ ਹੋਏ ਖਪਤਕਾਰਾਂ ਨੂੰ ਵਧੀਆ ਗੁਣਵੱਤਾ ਵਾਲੇ ਦੁੱਧ ਅਤੇ ਦੁੱਧ ਪਦਾਰਥ ਮੁਹੱਈਆ ਕਰ ਰਿਹਾ ਹੈ। ਇਹ ਅਦਾਰਾ ਅੰਮਿਤਸਰ ਅਤੇ ਤਰਨਤਾਰਨ ਜਿਲ੍ਹਿਆਂ ਦੀਆਂ ਦੁੱਧ ਉਤਪਾਦਕ ਸਹਿਕਾਰੀ ਸਭਾਵਾਂ ਅਤੇ ਡੇਅਰੀ ਫਾਰਮਾਂ ਤੋ ਵਧੀਆ ਗੁਣਵੱਤਾ ਵਾਲਾ ਦੁੱਧ ਪ੍ਰਾਪਤ ਕਰਕੇ ਪ੍ਰੋਸੈਸ ਕਰਨ ਉਪਰੰਤ ਉੱਚ ਮਿਆਰੀ ਪੱਧਰ ਦੇ ਦੁੱਧ ਅਤੇ ਦੁੱਧ ਪਦਾਰਥ ਤਿਆਰ ਕਰਕੇ ਇਸ ਖਿੱਤੇ ਦੇ ਵਸਨੀਕਾਂ ਨੂੰ ਸਪਲਾਈ ਕਰ ਰਿਹਾ ਹੈ।

            ਇਸ ਫੇਰੀ ਦੌਰਾਨ ਮਿਲਕਫੈਡ ਚੇਅਰਮੈਨ ਨੂੰ ਮਿਲਕ ਯੂਨੀਅਨ ਅੰਮ੍ਰਿਤਸਰ ਦੇ ਵਰਕਰ ਯੂਨੀਅਨ ਦੇ ਨੁਮਾਇੰਦਿਆਂ ਵੱਲੋਂ ਉਹਨਾ ਨੂੰ ਆ ਰਹੀਆ ਮੁਸਿਕਲਾਂ ਬਾਰੇ ਜਾਣੂ ਕਰਵਾਇਆ ਗਿਆ। ਮਿਲਕਫੈਡ ਚੇਅਰਮੈਨ ਵੱਲੋਂ ਵਰਕਰ ਯੂਨੀਅਨ ਦੀਆਂ ਮੁਸ਼ਕਿਲਾ ਨੂੰ ਫੋਰੀ ਤੋਰ ਤੇ ਹੱਲ ਕਰਨ ਦਾ ਭਰੋਸਾ ਦਿਵਾਇਆ ਗਿਆ। ਇਸ ਤੋਂ ਇਲਾਵਾ ਚੇਅਰਮੈਨ ਮਿਲਕਫੈਡ ਵੱਲੋਂ ਪੰਜਾਬ ਭਰ ਤੋਂ ਆਏ ਦੁੱਧ ਉਤਪਾਦਕ ਸਹਿਕਾਰੀ ਸਭਾਵਾ ਦੇ ਸਕੱਤਰ ਯੂਨੀਅਨ ਦੇ ਪ੍ਰਤੀਨਿਧੀਆਂ ਨਾਲ ਮੀਟਿੰਗ ਕੀਤੀ ਗਈ ਜਿਸ ਵਿੱਚ ਹਾਜ਼ਰ ਹੋਏ ਸਕੱਤਰ ਪ੍ਰਤੀਨਿਧੀਆਂ ਵੱਲੋ ਆਨਲਾਈਨ ਮਿਲਕ ਕੁਲੈਕਸ਼ਨ ਵਿੱਚ ਆ ਰਹੀਆ ਮੁਸ਼ਕਿਲਾਂ ਬਾਬਤ ਜਾਣੂ ਕਰਵਾਇਆ ਇਸ ਮੌਕੇ ਤੇ ਅੰਮ੍ਰਿਤਸਰ ਜਿਲੇ ਦੇ ਪ੍ਰੋਗਰੈਸਿਵ ਡੇਅਰੀ ਫਾਰਮਰ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਬਲਜਿੰਦਰ ਸਿੰਘ ਵੀ ਆਪਣੇ ਸਾਥੀ ਕਿਸਾਨਾਂ ਨਾਲ ਚੇਅਰਮੈਨ ਮਿਲਕਫੈਡ ਨੂੰ ਮਿਲੇ ਅਤੇ ਡੇਅਰੀ ਧੰਦੇ ਵਿੱਚ ਆ ਰਹੀਆਂ ਮੁਸਕਿਲਾ ਬਾਬਤ ਉਹਨਾ ਨੂੰ ਜਾਣੂ ਕਰਵਾਇਆ। ਇਸ ਮੋਕੇ ਤੇ ਸ. ਗੁਰਭੇਜ਼ ਸਿੰਘ ਟਿੱਬੀਚੇਅਰਮੈਨ ਮਿਲਕ ਯੂਨੀਅਨ ਫਿਰੋਜਪੁਰ ਡਾਇਰੈਕਟਰ ਮਿਲਕਫੈਡਸ.ਤਜਿੰਦਰ ਸਿੰਘਡਾਇਰੈਕਟਰ ਮਿਲਕਫੈਡ ਫਰੀਦਕੋਟਸ.ਅਮਨਦੀਪ ਸਿੰਘਡਾਇਰੈਕਟਰ ਮਿਲਕਫੈਡਪਟਿਆਲਾਸ.ਬਲਜੀਤ ਸਿੰਘ ਪਾਹੜਾਚੇਅਰਮੈਨ ਮਿਲਕ ਯੂਨੀਅਨ ਗੁਰਦਾਸਪੁਰ ਡਾਇਰੈਕਟਰ ਮਿਲਕਫੈਡਸ. ਰਮੇਸ਼ਵਰ ਸਿੰਘਚੇਅਰਮੈਨ ਮਿਲਕ ਯੂਨੀਅਨ ਜਲੰਧਰ ਡਾਇਰੈਕਟਰ ਮਿਲਕਫੈਡਸ. ਰਣਜੀਤ ਸਿੰਘਡਾਇਰੈਕਟਰ ਮਿਲਕਫੈਡ ਮੋਹਾਲੀ ਅਤੇ ਸ. ਹਰਮਿੰਦਰ ਸਿੰਘਚੇਅਰਮੈਨ ਮਿਲਕ ਯੂਨੀਅਨ ਲੁਧਿਆਣਾ ਡਾਇਰੈਕਟਰ ਮਿਲਕਫੈਡ ਹਾਜਰ ਹੋਏ।

Tags:

Advertisement

Latest News

Haryana Elections 2024: ਕੀ ਭੂਪੇਂਦਰ ਸਿੰਘ ਹੁੱਡਾ ਕਾਂਗਰਸ ਦੇ ਅਣਐਲਾਨੀ ਮੁੱਖ ਮੰਤਰੀ ਉਮੀਦਵਾਰ ਬਣ ਕੇ ਵੋਟਾਂ ਮੰਗ ਰਹੇ ਹਨ? Haryana Elections 2024: ਕੀ ਭੂਪੇਂਦਰ ਸਿੰਘ ਹੁੱਡਾ ਕਾਂਗਰਸ ਦੇ ਅਣਐਲਾਨੀ ਮੁੱਖ ਮੰਤਰੀ ਉਮੀਦਵਾਰ ਬਣ ਕੇ ਵੋਟਾਂ ਮੰਗ ਰਹੇ ਹਨ?
Chandigarh,16 Sep,2024,(Azad Soch News):- ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਭੁਪਿੰਦਰ ਸਿੰਘ ਹੁੱਡਾ ਆਉਣ ਵਾਲੀਆਂ ਵਿਧਾਨ ਸਭਾ...
ਬੰਗਲਾਦੇਸ਼ ਦੇ ਖਿਲਾਫ 2 ਟੈਸਟ ਮੈਚਾਂ ਦੀ ਸੀਰੀਜ਼ ਲਈ ਪਹਿਲੇ ਟੈਸਟ ਮੈਚ ਲਈ ਟੀਮ ਇੰਡੀਆ ਦਾ ਐਲਾਨ ਕੀਤਾ
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ 'ਤੇ ਹਮਲਾ ਕਰਨ ਵਾਲੇ ਦੀ ਹੋਈ ਪਛਾਣ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਭਲਕੇ 17 ਸਤੰਬਰ ਨੂੰ ਅਸਤੀਫਾ ਦੇਣਗੇ
2019 ਬੈਚ ਦੇ ਆਈ.ਏ.ਐਸ. ਅਧਿਕਾਰੀ ਹਰਪ੍ਰੀਤ ਸਿੰਘ ਵੱਲੋਂ ਗਲਾਡਾ ਦੇ ਮੁੱਖ ਪ੍ਰਸ਼ਾਸ਼ਕ ਵਜੋਂ ਅਹੁੱਦਾ ਸੰਭਾਲਿਆ
ਵਿਧਾਇਕ ਬੱਗਾ ਵਲੋਂ ਵਾਰਡ ਨੰਬਰ 1 'ਚ ਸੀਵਰੇਜ਼ ਤੇ ਵਾਟਰ ਸਪਲਾਈ ਪ੍ਰੋਜੈਕਟ ਦੀ ਸ਼ੁਰੂਆਤ
ਝੋਨੇ ਦੀ ਪਰਾਲੀ ਦੇ ਪ੍ਰਬੰਧਨ ਸਬੰਧੀ ਪੰਜਾਬ ਸਰਕਾਰ ਲਗਾਤਾਰ ਕਰ ਰਹੀ ਹੈ ਵਿਸ਼ੇਸ਼ ਪਹਿਲਕਦਮੀਆਂ - ਡਿਪਟੀ ਕਮਿਸ਼ਨਰ