ਰੋਡ ਸੇਫਟੀ ਜਾਗਰੂਕਤਾ ਸਬੰਧੀ ਟੈਕਸੀ, ਈ-ਰਿਕਸ਼ਾ ਅਤੇ ਆਟੋ ਰਿਕਸ਼ਾ ਡਰਾਈਵਰਾਂ ਨਾਲ ਨੁੱਕੜ ਮੀਟਿੰਗ ਕੀਤੀ ਗਈ

ਫ਼ਰੀਦਕੋਟ 31 ਜਨਵਰੀ,2025
ਜ਼ਿਲ੍ਹਾ ਪ੍ਰਸ਼ਾਸ਼ਨ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਪੱਧਰੀ ਸੜਕ ਸੁਰੱਖਿਆ ਮਹੀਨਾ ਤਹਿਤ ਜ਼ਿਲ੍ਹਾ ਟਰਾਸਪੋਰਟ ਵਿਭਾਗ ਅਤੇ ਪੁਲਿਸ ਵਿਭਾਗ ਵੱਲੋ ਸੁਖਦੇਵ ਸਿੰਘ ਪ੍ਰਧਾਨ ਬਾਬਾ ਫਰੀਦ ਟੈਕਸੀ ਡਰਾਈਵਰ ਯੂਨੀਅਨ ਅਤੇ ਬਖਸ਼ੀਸ਼ ਸਿੰਘ ਪ੍ਰਧਾਨ ਆਟੋ ਰਿਕਸ਼ਾ ਦੇ ਸਹਿਯੋਗ ਨਾਲ ਬਾਬਾ ਫਰੀਦ ਟੈਕਸੀ ਡਰਾਈਵਰ ਯੂਨੀਅਨ ਫਰੀਦਕੋਟ ਵਿਖੇ ਰੋਡ ਸੇਫਟੀ ਜਾਗਰੂਕਤਾ ਸਬੰਧੀ ਟੈਕਸੀ, ਈ-ਰਿਕਸ਼ਾ ਅਤੇ ਆਟੋ ਰਿਕਸ਼ਾ ਡਰਾਈਵਰਾਂ ਨਾਲ ਨੁੱਕੜ ਮੀਟਿੰਗ ਕੀਤੀ ਗਈ ।
ਇਸ ਮੌਕੇ ਸਹਾਇਕ ਰਿਜਨਲ ਟਰਾਂਸਪੋਰਟ ਅਫਸਰ ਸ. ਜਸਵਿੰਦਰ ਸਿੰਘ ਨੇ ਡਰਾਈਵਰਾਂ ਨੂੰ ਪੰਜਾਬ ਅਤੇ ਕੇਂਦਰ ਸਰਕਾਰ ਵੱਲੋ ਰੋਡ ਸੇਫਟੀ ਸਬੰਧੀ ਕੀਤੇ ਜਾ ਰਹੇ ਉਪਰਾਲਿਆ ਬਾਰੇ ਜਾਣਕਾਰੀ ਦਿੱਤੀ ਤੇ ਡਰਾਈਵਰਾਂ ਨੂੰ ਸੜਕੀ ਨਿਯਮਾਂ ਦੀ ਪਾਲਣਾ ਕਰਨ ਲਈ ਪ੍ਰੇਰਿਤ ਕੀਤਾ ਗਿਆ । ਉਨ੍ਹਾਂ ਕਿਹਾ ਕਿ ਖਾਸ ਕਰਕੇ ਅੱਖਾਂ ਦਾ ਚੈਕਅਪ ਕਰਵਾਉਂਦੇ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਡੀ ਅੱਖਾਂ ਦੀ ਨਜਰ ਠੀਕ ਹੋਵੇਗੀ ਤਾਂ ਹੀ ਅਸੀਂ ਠੀਕ ਢੰਗ ਨਾਲ ਵਹੀਕਲ ਚਲਾ ਪਾਵਾਂਗੇ। ਉਨ੍ਹਾਂ ਕਿਹਾ ਕਿ ਰੋਡ ਸੇਫਟੀ ਸਬੰਧੀ ਸਿਰਫ ਇੱਕ ਮਹੀਨਾ ਹੀ ਨਹੀਂ ਬਲਕਿ ਸਾਰਾ ਸਾਲ ਹੀ ਲੋਕਾ ਨੂੰ ਜਾਗਰੂਕ ਕੀਤਾ ਜਾਵੇਗਾ ।
ਇਸ ਮੌਕੇ ਟਰਾਂਸਪੋਰਟ ਵਿਭਾਗ ਫਰੀਦਕੋਟ ਵੱਲੋ ਗੁਰਪ੍ਰੀਤ ਸਿੰਘ ਖਹਿਰਾ, ਜਸਵਿੰਦਰ ਸਿੰਘ ਚਾਵਲਾ ਪੁਲਿਸ ਵਿਭਾਗ ਵੱਲੋ ਏਐਸਆਈ ਕੁਲਵੰਤ ਸਿੰਘ ਅਤੇ ਹੈਂਡ ਕਾਸਟੇਬਲ ਸਾਧੂ ਸਿੰਘ ਹਾਜਰ ਸਨ ।
Related Posts
Latest News
