ਪੰਜਾਬ ਵਿਚ ਝੋਨੇ ਦੀ ਖ਼ਰੀਦ ਸਬੰਧੀ ਆ ਰਹੀ ਮੁਸ਼ਕਿਲ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਭਾਜਪਾ 'ਤੇ ਨਿਸ਼ਾਨਾ ਸਾਧਿਆ

Chandigarh,23 OCT,2024,(Azad Soch News):- ਪੰਜਾਬ ਵਿਚ ਝੋਨੇ ਦੀ ਖ਼ਰੀਦ ਸਬੰਧੀ ਆ ਰਹੀ ਮੁਸ਼ਕਿਲ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਭਾਜਪਾ 'ਤੇ ਨਿਸ਼ਾਨਾ ਸਾਧਿਆ ਹੈ,'ਆਮ ਆਦਮੀ ਪਾਰਟੀ' ਦੇ ਸੀਨੀਅਰ ਆਗੂ ਨੀਲ ਗਰਗ (Senior Leader Neil Garg) ਨੇ ਕਿਹਾ ਕਿ ਭਾਜਪਾ ਦੀ ਕੇਂਦਰ ਸਰਕਾਰ (Central Govt) ਕਿਸਾਨ ਅੰਦੋਲਨ (Peasant Movement) ਦਾ ਬਲਦਾ ਲੈ ਰਹੀ ਹੈ,ਅੱਜ ਤੋਂ 5 ਸਾਲ ਪਹਿਲਾਂ ਆੜ੍ਹਤੀਆਂ ਨੂੰ ਆੜ੍ਹਤ ਢਾਈ ਫ਼ੀਸਦੀ ਮਿਲਦੀ ਸੀ ਜੋਕਿ ਐੱਮ. ਐੱਸ. ਪੀ. (M. S. P.) ਨਾਲ ਜੁੜੀ ਹੁੰਦੀ ਸੀ,ਜਿਸ ਨੂੰ ਕੇਂਦਰ ਸਰਕਾਰ ਨੇ ਘੱਟ ਕਰਕੇ 45 ਰੁਪਏ ਕਰ ਦਿੱਤਾ,ਨੀਲ ਗਰਗ (Neil Garg) ਨੇ ਕਿਹਾ ਕਿ ਐੱਫ਼. ਸੀ. ਆਈ. (F. C. I.) ਨੇ ਸ਼ੈਲਰਾਂ ਕੋਲੋਂ ਫ਼ਸਲ ਚੁੱਕਣ ਦਾ ਕੰਮ ਅਜੇ ਤੱਕ ਸ਼ੁਰੂ ਨਹੀਂ ਕੀਤਾ ਹੈ।
ਜਿਸ ਦੇ ਲਈ ਕੇਂਦਰ ਸਰਕਾਰ ਜ਼ਿੰਮੇਵਾਰ ਹੈ,ਕੇਂਦਰ ਸਰਕਾਰ (Central Govt) ਕਿਸਾਨਾਂ ਕੋਲੋਂ ਤਿੰਨ ਕਾਲੇ ਕਾਨੂੰਨ ਵਾਪਸ ਲੈਣ ਦਾ ਬਦਲਾ ਲੈ ਰਹੀ ਹੈ,ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਹੁਣ ਤੱਕ 90 ਫ਼ੀਸਦੀ ਫ਼ਸਲ ਚੁੱਕ ਲਈ ਹੈ,ਅਤੇ ਉਸ ਦਾ ਭੁਗਤਾਣ ਵੀ ਕਿਸਾਨਾਂ ਨੂੰ ਕਰ ਦਿੱਤਾ ਗਿਆ ਹੈ,ਹੁਣ ਮੁੱਦਾ ਉਸ ਖ਼ਰੀਦੀ ਹੋਈ ਫ਼ਸਲ ਨੂੰ ਰੱਖਣ ਦਾ ਹੈ, ਉਨ੍ਹਾਂ ਕਿਹਾ ਕਿ ਅੱਜ ਜੋ ਕੇਂਦਰ ਸਰਕਾਰ ਨੇ ਸ਼ੈਲਰ ਮਾਲਕਾਂ ਨਾਲ ਮੀਟਿੰਗ ਰੱਖੀ ਹੈ ਕੀ ਇਹ ਮੀਟਿੰਗ ਪਹਿਲਾਂ ਨਹੀਂ ਹੋ ਸਕਦੀ ਸੀ,ਕੇਂਦਰ ਸਰਕਾਰ ਪੰਜਾਬ ਨੂੰ ਸਾਜਿਸ਼ ਤਹਿਤ ਉਲਝਾ ਕੇ ਰੱਖਣਾ ਚਾਹੁੰਦੀ ਹੈ ਅਤੇ ਮੀਟਿੰਗਾਂ ਦਾ ਬਹਾਨਾ ਕਰ ਰਹੀ ਹੈ,ਕੇਂਦਰ ਸਰਕਾਰ ਨੂੰ ਗਿਣਤੀਆਂ-ਮਿਣਤੀਆਂ ਛੱਡ ਕੇ ਪੰਜਾਬ ਦੀ ਭਲਾਈ 'ਤੇ ਕੰਮ ਕਰਨਾ ਚਾਹੀਦਾ ਹੈ।
Latest News
