ਭੰਗੂੜੇ ਵਿਚ ਆਈ ਨਵਜਾਤ ਬੱਚੀ ਨੂੰ ਸਵਾਮੀ ਗੰਗਾ ਨੰਦ ਭੂਰੀ ਵਾਲੇ ਫਾਉਡੇਸ਼ਨ ਧਾਮ ਲਈ ਕੀਤਾ ਵਿਦਾ – ਸਹਾਇਕ ਕਮਿਸ਼ਨਰ

ਭੰਗੂੜੇ ਵਿਚ ਆਈ ਨਵਜਾਤ ਬੱਚੀ ਨੂੰ ਸਵਾਮੀ ਗੰਗਾ ਨੰਦ ਭੂਰੀ ਵਾਲੇ ਫਾਉਡੇਸ਼ਨ ਧਾਮ ਲਈ ਕੀਤਾ ਵਿਦਾ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ 27 ਅਗਸਤ 2024—

          ਰੈਡ ਕਰਾਸ ਦੇ ਭੰਗੂੜੇ ਵਿੱਚ 13 ਜੁਲਾਈ 2024 ਨੂੰ ਆਈ ਬੱਚੀ ਦਾ ਰੈਡ ਕਰਾਸ ਵਲੋਂ ਸ੍ਰੀ ਘਨਸ਼ਾਮ ਥੋਰੀ ਡਿਪਟੀ ਕਮਿਸ਼ਨਰ-ਕਮ-ਪ੍ਰਧਾਨਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਦੀ ਅਗਵਾਈ ਵਿੱਚ ਗੁਰੂ ਨਾਨਕ ਦੇਵ ਹਸਪਤਾਲ ਵਾਰਡ ਵਿਖੇ ਇਲਾਜ ਕਰਵਾਇਆ ਗਿਆ ਤੇ ਹੁਣ ਬੱਚੀ ਬਿਲਕੁੱਲ ਠੀਕ ਹੈ ਅਤੇ ਅੱਜ ਇਸ ਬੱਚੀ ਨੂੰ ਮੈਡਮ ਗੁਰਸਿਮਰਨਜੀਤ ਕੌਰਸਹਾਇਕ ਕਮਿਸ਼ਨਰ –ਕਮਆਨਰੇਰੀ ਸਕੱਤਰਰੈਡ ਕਰਾਸ ਸੁਸਾਇਟੀ ਅਦੇ ਰੈਡ ਕਰਾਸ ਦੇ ਮੈਂਬਰ ਸ੍ਰੀਮਤੀ ਗੁਰਦਰਸ਼ਨ ਕੋਰ ਬਾਵਾਸ੍ਰੀਮਤੀ ਜਸਬੀਰ ਕੌਰਸ੍ਰੀਮਤੀ ਦਲਬੀਰ ਕੌਰ ਨਾਗਪਾਲਸ੍ਰੀਮਤੀ ਰਾਗਨੀ ਸ਼ਰਮਾਸ੍ਰੀਮਤੀ ਮਨਿੰਦਰ ਕੌਰਸ੍ਰੀ ਅਜੈ ਡੁਡੇਜਾ ਅਤੇ ਰੈਡ ਕਰਾਸ ਦੇ ਸਟਾਫ ਵਲੋਂ ਪ੍ਰਮਾਤਮਾ ਤੋਂ ਅਰਦਾਸ ਕੀਤੀ ਗਈ ਕਿ ਇਹ ਬੱਚੀ ਹਮੇਸ਼ਾ ਖੁਸ਼ ਰਹੇ   

          ਸਹਾਇਕ ਕਮਿਸ਼ਨਰ ਮੈਡਮ ਗੁਰਸਿਮਰਨਜੀਤ ਕੌਰ ਨੇ ਰੈਡ ਕਰਾਸ ਦੀ ਟੀਮ ਅਤੇ ਮੈਡੀਕਲ ਸੁਪਰਡੰਟ ਡਾਕਰਮਜੀਤ ਸਿੰਘ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਉਨਾਂ ਨੇ ਇਸ ਬੱਚੀ ਦੀ ਪੂਰੀ ਸਾਂਭ ਸੰਭਾਲ ਵਧੀਆ ਢੰਗ ਨਾਲ ਕੀਤੀ ਹੈ ਉਨਾਂ ਕਿਹਾ ਕਿ ਸਾਡਾ ਸਾਰਿਆਂ ਦਾ ਫਰਜ ਬਣਦਾ ਹੈ ਕਿ ਧੀਆਂ ਦੇ ਸਤਿਕਾਰ ਲਈ ਆਪਣੀ ਜਿੰਮੇਵਾਰੀ ਪ੍ਰਤੀ ਸੁਚੇਤ ਹੋਈਏ ਤਾਂ ਜੋ ਸਾਡੀਆਂ ਧੀਆਂ ਬਿਨਾਂ ਕਿਸੇ ਡਰ ਦੇ ਅੱਗੇ ਵੱਧ ਸਕਣ

          ਇਸ ਮੌਕੇ ਸ੍ਰੀ ਸੈਮਸਨ ਮਸੀਹਕਾਰਜਕਾਰੀ ਸਕੱਤਰਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਨੇ ਵੀ ਇਸ ਬੱਚੀ ਨੂੰ ਆਪਣਾ ਆਸ਼ੀਰਵਾਦ ਦਿੱਤਾ ਅਤੇ ਇਸ ਬੱਚੀ ਦੀ ਦੇਖਭਾਲ ਅਤੇ ਅਡਾਪਸ਼ਨ ਦੀ ਪ੍ਰਕਿਰਿਆ ਹੁਣ ਸਵਾਮੀ ਗੰਗਾ ਨੰਦ ਭੂਰੀ ਵਾਲੇ ਫਾਊਂਡੇਸ਼ਨ ਧਾਮਪਿੰਡ ਤਲਵੰਡੀ ਖੁਰਦਲੁਧਿਆਣਾ ਵਲੋਂ ਕੀਤੀ ਜਾਣੀ ਹੈ ਇਸ ਤਰ੍ਹਾਂ ਇਸ ਬੱਚੀ ਦੇ ਪੰਘੂੜੇ ਵਿੱਚ ਆਉਣ ਨਾਲ ਬੱਚਿਆਂ ਦੀ ਗਿਣਤੀ 192 ਹੋ ਗਈ ਹੈ

Tags:

Advertisement

Latest News

ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਜੀ,ਅੰਮ੍ਰਿਤਸਰ,ਮਿਤੀ 14-09-2024 ਅੰਗ 644 ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਜੀ,ਅੰਮ੍ਰਿਤਸਰ,ਮਿਤੀ 14-09-2024 ਅੰਗ 644
ਸਲੋਕੁ ਮਃ ੩ ਸਤਿਗੁਰ ਕੀ ਸੇਵਾ ਸਫਲੁ ਹੈ ਜੇ ਕੋ ਕਰੇ ਚਿਤੁ ਲਾਇ ॥ ਮਨਿ ਚਿੰਦਿਆ ਫਲੁ ਪਾਵਣਾ ਹਉਮੈ ਵਿਚਹੁ...
5 ਅਕਤੂਬਰ ਨੂੰ ਹੋਣ ਵਾਲੇ Haryana Assembly Elections ਲਈ 1561 ਉਮੀਦਵਾਰਾਂ ਨੇ ਕੀਤਾ ਨੋਮੀਨੇਸ਼ਨ
ਕਥਿਤ ਸ਼ਰਾਬ ਘੁਟਾਲੇ ਮਾਮਲੇ ਵਿੱਚ ਕੇਜਰੀਵਾਲ ਨੂੰ ਸੀ.ਬੀ.ਆਈ. ਦੇ ਕੇਸ ਵਿੱਚ ਵੀ ਸੁਪਰੀਮ ਕੋਰਟ ਨੇ ਜ਼ਮਾਨਤ ਦੇ ਦਿੱਤੀ
ਬਰਸਾਤ ਦਾ ਮੌਸਮ ਹੋਣ ਕਰਕੇ ਚੰਡੀਗੜ੍ਹ,ਮੋਹਾਲੀ ਅਤੇ ਪੰਚਕੂਲਾ ਵਿੱਚ ਡੇਂਗੂ ਦੇ ਕੇਸ ਵੱਧਦੇ ਜਾ ਰਹੇ ਹਨ
ਪੰਜਾਬ ਸਰਕਾਰ ਨੇ ਪੰਚਾਇਤ ਸੰਮਤੀਆਂ ਕੀਤੀਆਂ ਭੰਗ
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਨਾਟੋ ਦੇਸ਼ਾਂ ਨੂੰ ਸਖ਼ਤ ਚੇਤਾਵਨੀ ਦਿੱਤੀ
ਪੰਜਾਬ ਸਟੇਟ ਫੂਡ ਕਮਿਸ਼ਨ ਦੇ ਚੇਅਰਮੈਲ ਬਾਲ ਮੁਕੰਦ ਸ਼ਰਮਾ ਵੱਲੋਂ ਮੋਗਾ ਦਾ ਦੌਰਾ