ਸਵੀਪ ਟੀਮ ਵੱਲੋਂ ਹਲਕਾ ਬੱਲੂਆਣਾ ਦੀ ਢਾਣੀ ਸੁੱਚਾ ਸਿੰਘ ਅਤੇ ਕਾਲਾ ਟਿੱਬਾ ਵਿਖੇ ਵੋਟਰਾਂ ਨੂੰ ਵੋਟ ਦੀ ਮਹੱਤਤਾ ਪ੍ਰਤੀ ਕੀਤਾ ਗਿਆ ਜਾਗਰੂਕ

ਸਵੀਪ ਟੀਮ ਵੱਲੋਂ ਹਲਕਾ ਬੱਲੂਆਣਾ ਦੀ ਢਾਣੀ ਸੁੱਚਾ ਸਿੰਘ ਅਤੇ ਕਾਲਾ ਟਿੱਬਾ ਵਿਖੇ ਵੋਟਰਾਂ ਨੂੰ ਵੋਟ ਦੀ ਮਹੱਤਤਾ ਪ੍ਰਤੀ ਕੀਤਾ ਗਿਆ ਜਾਗਰੂਕ

ਫਾਜ਼ਿਲਕਾ 6 ਮਈ 2024…. ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਦੇ ਦਿਸ਼ਾ ਨਿਰਦੇਸ਼ਾ ਹੇਠ ਹਲਕਾ ਬੱਲੂਆਣਾ (082) ਵਿਖੇ ਲੋਕ ਸਭਾ ਚੋਣਾਂ- 2024 ਵਿੱਚ 100 ਫੀਸਦੀ ਵੋਟ ਪ੍ਰਤੀਸ਼ਤਤਾ ਕਰਨ ਦੇ ਮੰਤਵ ਨਾਲ ਵਧੀਕ ਡਿਪਟੀ ਕਮਿਸਨਰ (ਵਿਕਾਸ)-ਕਮ-ਸਹਾਇਕ ਰਿਟਰਨਿੰਗ ਅਫ਼ਸਰ ਬੱਲੂਆਣਾ ਸ. ਅਮਰਿੰਦਰ ਸਿੰਘ ਮੱਲੀ, ਤਹਿਸੀਲਦਾਰ ਸ਼੍ਰੀਮਤੀ ਸੁਖਬੀਰ ਕੌਰ ਅਤੇ ਬੀਡੀਪੀਓ ਸ. ਜਸਵਿੰਦਰ ਸਿੰਘ ਦੀ ਅਗਵਾਈ ਹੇਠ ਸਵੀਪ ਪ੍ਰੋਜੈਕਟ ਟੀਮ ਬੱਲੂਆਣਾ ਵੱਲੋਂ ਟੀਮ ਲੀਡਰ ਬੀਪੀਈਓ ਸ਼੍ਰੀ ਸਤੀਸ਼ ਮਿਗਲਾਨੀ, ਸ਼੍ਰੀ ਅਭੀਜੀਤ ਵਧਵਾ ਸੀਐਚਟੀ, ਸ਼੍ਰੀ ਅਸ਼ਵਨੀ ਮੱਕੜ ਟੀਮ ਮੈਂਬਰ ਅਤੇ ਸ. ਸੁਖਵਿੰਦਰ ਸਿੰਘ ਟੀਮ ਮੈਂਬਰ ਅਤੇ ਸੀਡੀਪੀਓ ਟੀਮ  ਨਾਲ ਢਾਣੀ ਸੁੱਚਾ ਸਿੰਘ ਅਤੇ ਪਿੰਡ ਕਾਲਾ ਟਿੱਬਾ ਦੇ ਸਰਕਾਰੀ ਹਾਈ  ਸਕੂਲ, ਪ੍ਰਾਇਮਰੀ ਸਕੂਲ ਵਿਖੇ ਸਕੂਲ ਸਟਾਫ਼ ਦੀ ਹਾਜ਼ਰੀ ਵਿੱਚ ਵਿਦਿਆਰਥੀਆਂ ਨੂੰ ਲੋਕਸਭਾ ਚੋਣਾਂ 2024 ਪ੍ਰਤੀ ਜਾਗਰੁਕ ਕੀਤਾ ਗਿਆ।
ਸਵੀਪ ਟੀਮ ਨੇ ਵੱਧ ਤੋਂ ਵੱਧ ਅਤੇ ਬਿਨਾਂ ਕਿਸੇ ਲਾਲਚ ਦੇ ਮੱਤਦਾਨ ਕਰਨ ਦੀ ਵੋਟਰਾਂ ਨੂੰ ਸਹੁੰ ਚੁਕਾਈ ਤੇ ਵੋਟਰ ਦੀ ਮਹੱਤਤਾ ਪ੍ਰਤੀ ਵੀ ਜਾਗਰੂਕ ਕੀਤਾ। ਉਨ੍ਹਾਂ ਲੋਕਾਂ ਨੂੰ ਦੱਸਿਆ ਕਿ ਵੋਟ ਤੁਹਾਡਾ ਆਪਣਾ ਅਧਿਕਾਰ ਹੈ ਤੇ ਤੁਸੀਂ ਇਸ ਦੀ ਵਰਤੋਂ ਕਰਕੇ ਆਪਣੀ ਮਨਮਰਜੀ ਦੀ ਸਰਕਾਰ ਚੁਣ ਸਕਦੇ ਹੋ। ਟੀਮ ਵੱਲੋਂ ਪਿੰਡ ਦੇ ਬੱਸ ਅੱਡੇ ਅਤੇ ਹੋਰ ਜਨਤਕ ਥਾਵਾਂ ਤੇ ਵੀ ਪਿੰਡ ਵਾਸੀਆਂ ਨੂੰ ਵੋਟ ਵਾਲੇ ਦਿਨ ਵੱਧ ਤੋਂ ਵੱਧ ਵੋਟ ਕਰਨ ਲਈ ਪ੍ਰੇਰਿਆ।blu sveep

Tags:

Advertisement

Latest News

ਫੈਕਟਰੀ ਵਰਕਰਾਂ ਨੂੰ ਦਿੱਤਾ ਵੋਟ ਪਾਉਣ ਦਾ ਸੁਨੇਹਾ ਫੈਕਟਰੀ ਵਰਕਰਾਂ ਨੂੰ ਦਿੱਤਾ ਵੋਟ ਪਾਉਣ ਦਾ ਸੁਨੇਹਾ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 19 ਮਈ, 2024: ਜ਼ਿਲ੍ਹਾ ਚੋਣ ਦਫ਼ਤਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵੱਲੋਂ ਆਮ ਜਨਤਾ ਨੂੰ ਲੋਕ ਸਭਾ...
80 ਫ਼ੀਸਦੀ ਤੋਂ ਵਧੇਰੇ ਵੋਟਾਂ ਦੇ ਭੁਗਤਾਨ ਲਈ ਅਧਿਆਪਕ ਅਤੇ ਵਿਦਿਆਰਥੀਆਂ ਵੱਲੋਂ ਸਾਂਝੇ ਉੱਦਮ
“ਸਾਡੀ ਸੋਚ ਹਰੀ-ਭਰੀ ਵੋਟ” ਨੂੰ ਅੱਗੇ ਤੋਰਦਿਆਂ
ਸੰਯੁਕਤ ਕਿਸਾਨ ਮੋਰਚੇ ਦੀ ਸ਼ਿਕਾਇਤ ਤੇ ਹੰਸ ਰਾਜ ਨੂੰ ਨੋਟਿਸ ਜਾਰੀ
ਪੰਜਾਬ ਦੇ ਸਾਰੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ : ਸਿਬਿਨ ਸੀ
ਐਫ.ਐਸ.ਟੀ ਤੇ ਐਸ.ਐਸ.ਟੀ ਟੀਮਾਂ ਵੱਲੋਂ ਵਾਹਨਾਂ ਦੀ ਚੈਕਿੰਗ ਜਾਰੀ
ਲੋਕ ਸਭਾ ਚੋਣਾਂ ਵਿਚ ਡਿਊਟੀ ਮਾਣ ਵਾਲੀ ਗੱਲ, ਕਰਮਚਾਰੀ ਫਖ਼ਰ ਨਾਲ ਪਾਉਣ ਲੋਕਤੰਤਰ ਵਿਚ ਯੋਗਦਾਨ-ਵਧੀਕ ਡਿਪਟੀ ਕਮਿਸ਼ਨਰ