ਵਰਧਮਾਨ ਸਪੈਸ਼ਲ ਸਟੀਲਜ਼, ਅੰਤਰਰਾਸ਼ਟਰੀ ਪੈਰਾ-ਕਰਾਟੇ ਚੈਂਪੀਅਨ ਦੀ ਮਦਦ ਲਈ ਆਈ ਅੱਗੇ

ਵਰਧਮਾਨ ਸਪੈਸ਼ਲ ਸਟੀਲਜ਼, ਅੰਤਰਰਾਸ਼ਟਰੀ ਪੈਰਾ-ਕਰਾਟੇ ਚੈਂਪੀਅਨ ਦੀ ਮਦਦ ਲਈ ਆਈ ਅੱਗੇ

ਲੁਧਿਆਣਾ, 28 ਮਾਰਚ (000) - ਵਰਧਮਾਨ ਸਪੈਸ਼ਲ ਸਟੀਲਜ਼ ਲਿਮਟਿਡ, ਅੰਤਰਰਾਸ਼ਟਰੀ ਪੈਰਾ-ਕਰਾਟੇ ਚੈਂਪੀਅਨ ਤਰੁਣ ਸ਼ਰਮਾ ਦੀ ਮਦਦ ਲਈ ਅੱਗੇ ਆਈ ਹੈ ਅਤੇ ਉਸ ਦੇ ਪਰਿਵਾਰ ਨੂੰ 1.2 ਲੱਖ ਰੁਪਏ ਦਾ ਚੈੱਕ ਸੌਂਪਿਆ। ਚਾਰ ਸਾਲਾਂ ਲਈ ਇੰਨੀ ਹੀ ਰਾਸ਼ੀ ਤਰੁਣ ਸ਼ਰਮਾ ਨੂੰ ਸਰਕਾਰੀ ਸਕੂਲ ਖੰਨਾ ਦੀਆਂ ਲੜਕੀਆਂ ਵਿੱਚ ਕਰਾਟੇ ਖੇਡ ਨੂੰ ਉਤਸ਼ਾਹਿਤ ਕਰਨ ਲਈ ਵੀ ਦਿੱਤੀ ਜਾਵੇਗੀ।

ਵੀ.ਐਸ.ਐਸ.ਐਲ. ਦੇ ਸੀਨੀਅਰ ਮੈਨੇਜਰ ਸੀ.ਐਸ.ਆਰ. ਅਮਿਤ ਧਵਨ ਨੇ ਏ.ਡੀ.ਸੀ. ਆਫਿਸ ਦੇ ਏ.ਪੀ.ਓ ਅਵਤਾਰ ਸਿੰਘ ਦੇ ਦਫ਼ਤਰ ਵਿੱਚ ਸ਼ਰਮਾ ਦੇ ਭਰਾ ਨੂੰ ਚੈਕ ਸੌਂਪਿਆ।

ਤਰੁਣ ਸ਼ਰਮਾ ਅਤੇ ਉਸਦੇ ਭਰਾ ਨੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਅਤੇ ਵਧੀਕ ਡਿਪਟੀ ਕਮਿਸ਼ਨਰ ਅਨਮੋਲ ਸਿੰਘ ਧਾਲੀਵਾਲ ਦਾ ਵਿਸ਼ੇਸ਼ ਧੰਨਵਾਦ ਕੀਤਾ ਕਿਉਂਕਿ ਡਿਪਟੀ ਕਮਿਸ਼ਨਰ ਲੁਧਿਆਣਾ ਨੇ ਇਸ ਔਖੀ ਘੜੀ ਵਿੱਚ ਸਹਿਯੋਗ ਕੀਤਾ ਜਦੋਂ ਉਹ ਸਖਤ ਸੰਘਰਸ਼ ਕਰ ਰਿਹਾ ਸੀ।

ਤਰੁਣ ਨੇ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਐਮ.ਡੀ. ਸਚਿਤ ਜੈਨ ਦੇ ਸਹਿਯੋਗ ਦੀ ਵੀ ਸ਼ਲਾਘਾ ਕੀਤੀ ਜੋ ਸਿਹਤ ਦੀ ਤੰਦਰੁਸਤੀ ਲਈ ਜ਼ਰੂਰੀ ਹਨ ਕਿਉਂਕਿ ਅਜੋਕੇ ਸਮੇਂ ਵਿੱਚ ਬੱਚੇ ਡਿਜੀਟਲ ਡਿਵਾਈਸਾਂ ਵਿੱਚ ਰੁੱਝੇ ਹੋਏ ਹਨ ਅਤੇ ਸਰੀਰਕ ਕਸਰਤ ਨੂੰ ਭੁਲਾਈ ਬੈਠੇ ਹਨ।

ਅਮਿਤ ਧਵਨ ਨੇ ਇਹ ਵੀ ਸਾਂਝਾ ਕੀਤਾ ਕਿ ਵਰਧਮਾਨ ਆਪਣੀ ਸੀ.ਐਸ.ਆਰ. ਪਹਿਲਕਦਮੀ ਤਹਿਤ ਤਰੁਣ ਦੇ ਸਹਿਯੋਗ ਲਈ ਅੱਗੇ ਆਈ ਹੈ ਅਤੇ ਪ੍ਰੋਜੈਕਟ ਖੇਲ ਪ੍ਰੋਤਸਾਹਨ ਰਾਹੀਂ ਉਸ ਵੱਲੋਂ ਸਰਕਾਰੀ ਸਕੂਲ ਖੰਨਾ ਵਿੱਚ ਲੜਕੀਆਂ ਨੂੰ ਕਰਾਟੇ ਸਿਖਾਏ ਜਾਣਗੇ।

 

Tags:

Advertisement

Latest News

ਹਰਿਆਣਾ ‘ਚ ਅੱਜ ਤੋਂ ਸੱਤ ਜ਼ਿਲ੍ਹਿਆਂ ‘ਚ ਗੜ੍ਹੇਮਾਰੀ ਦੀ ਸੰਭਾਵਨਾ ਹਰਿਆਣਾ ‘ਚ ਅੱਜ ਤੋਂ ਸੱਤ ਜ਼ਿਲ੍ਹਿਆਂ ‘ਚ ਗੜ੍ਹੇਮਾਰੀ ਦੀ ਸੰਭਾਵਨਾ
Chandigarh,27 April,2024,(Azad Soch News):- ਹਰਿਆਣਾ ਵਿੱਚ ਸ਼ੁੱਕਰਵਾਰ ਤੋਂ ਮੌਸਮ (Weather) ਵਿੱਚ ਬਦਲਾਅ ਹੋਵੇਗਾ,ਸੱਤ ਜ਼ਿਲ੍ਹਿਆਂ ਪੰਚਕੂਲਾ, ਕੁਰੂਕਸ਼ੇਤਰ, ਕਰਨਾਲ, ਕੈਥਲ, ਸਿਰਸਾ, ਫਤਿਹਾਬਾਦ...
'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਦੇ ਅਭਿਨੇਤਾ ਗੁਰਚਰਨ ਸਿੰਘ ਲਾਪਤਾ
ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਜੀ,ਅੰਮ੍ਰਿਤਸਰ,ਮਿਤੀ 27-04-2024 ਅੰਗ 685
ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਤਾਵਰਨ ਪਲਾਨ ਦੀ ਨਿਗਰਾਨੀ ਹੇਠ ਵਿਭਾਗੀ ਅਧਿਕਾਰੀਆਂ ਨਾਲ ਕੀਤੀ ਮੀਟਿੰਗ
ਸਿਹਤ ਵਿਭਾਗ ਫਾਜਿਲਕਾ ਵੱਲੋਂ ਵਿਸ਼ਵ ਮਲੇਰੀਆ ਦਿਵਸ ਦੇ ਸਬੰਧ ਵਿੱਚ ਹੋਲੀ ਹਾਰਟ ਡੇ-ਬੋਰਡਿੰਗ ਸਕੂਲ 'ਚ ਕੀਤਾ ਗਿਆ ਜਿਲ੍ਹਾ ਪੱਧਰੀ ਸਮਾਗਮ
ਜ਼ਿਲ੍ਹਾ ਸ਼ਹਿਬਜਾਦਾ ਅਜੀਤ ਸਿੰਘ ਨਗਰ ਦੇ ਵੋਟਰ ਸ਼ਾਖਰਤਾ ਕਲੱਬ ਦੀ ਸਰਗਰਮ ਭਾਗੀਦਾਰੀ ਨਾਲ ਵੋਟਰ ਜਾਗਰੂਕਤਾ ਮੁਹਿੰਮ ਹੋਈ ਤੇਜ਼
ਸਿੱਖਿਆ ਵਿਭਾਗ ਦੀ ਸਵੀਪ ਟੀਮ ਵੱਲੋਂ ਵੱਖ-ਵੱਖ ਸਕੂਲਾਂ ’ਚ ਚਲਾਇਆ ਗਿਆ ਵੋਟਰ ਜਾਗਰੂਕਤਾ ਅਭਿਆਨ