ਰਣਧੀਰ ਸਿੰਘ ਦਾ ਏਸ਼ੀਆਈ ਓਲੰਪਿਕ ਕੌਂਸਲ ਮੁਖੀ ਬਣਨਾ ਤੈਅ

ਰਣਧੀਰ ਸਿੰਘ ਦਾ ਏਸ਼ੀਆਈ ਓਲੰਪਿਕ ਕੌਂਸਲ ਮੁਖੀ ਬਣਨਾ ਤੈਅ

New Delhi,23 July,2024,(Azad Soch News):-  ਸਾਬਕਾ ਕੌਮਾਂਤਰੀ ਨਿਸ਼ਾਨੇਬਾਜ਼ ਰਣਧੀਰ ਸਿੰਘ (Former international Shooter Randhir Singh) ਓਲੰਪਿਕ ਕੌਂਸਲ ਆਫ ਏਸ਼ੀਆ (ਓ.ਸੀ.ਏ.) ਦੇ ਪਹਿਲੇ ਭਾਰਤੀ ਪ੍ਰਧਾਨ ਬਣਨ ਦੇ ਰਾਹ ’ਤੇ ਹਨ ਕਿਉਂਕਿ ਉਹ 8 ਸਤੰਬਰ ਨੂੰ ਹੋਣ ਵਾਲੀਆਂ ਚੋਣਾਂ ’ਚ ਇਸ ਅਹੁਦੇ ਲਈ ਇਕਲੌਤੇ ਉਮੀਦਵਾਰ ਬਚੇ ਹਨ,ਕੌਮਾਂਤਰੀ ਓਲੰਪਿਕ ਕਮੇਟੀ (ਆਈ.ਓ.ਸੀ.) ਦੇ ਸਾਬਕਾ ਮੈਂਬਰ ਅਤੇ ਭਾਰਤੀ ਓਲੰਪਿਕ ਸੰਘ (ਆਈ.ਓ.ਏ.) ਦੇ ਸਾਬਕਾ ਸਕੱਤਰ ਜਨਰਲ 77 ਸਾਲਾ ਰਣਧੀਰ ਇਸ ਸਮੇਂ ਮਹਾਂਦੀਪ ਦੀ ਚੋਟੀ ਦੀ ਓਲੰਪਿਕ ਸੰਸਥਾ ਦੇ ਕਾਰਜਕਾਰੀ ਮੁਖੀ ਹਨ,ਓ.ਸੀ.ਏ. ਨੇ ਇਕ ਬਿਆਨ ਵਿਚ ਕਿਹਾ ਕਿ ਓ.ਸੀ.ਏ. ਚੋਣ ਕਮਿਸ਼ਨ (OCA Election Commission) ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਓ.ਸੀ.ਏ. (OCA) ਦੇ ਕਾਰਜਕਾਰੀ ਪ੍ਰਧਾਨ ਰਣਧੀਰ ਸਿੰਘ ਇਕਲੌਤੇ ਉਮੀਦਵਾਰ ਹਨ ਜਿਨ੍ਹਾਂ ਨੂੰ 8 ਸਤੰਬਰ, 2024 ਨੂੰ ਹੋਣ ਵਾਲੀਆਂ ਓ.ਸੀ.ਏ. ਜਨਰਲ ਅਸੈਂਬਲੀ ਚੋਣਾਂ ਲਈ ਨਾਮਜ਼ਦ ਕੀਤਾ ਗਿਆ ਹੈ,ਪੰਜਾਬ ਦੇ ਪਟਿਆਲਾ ’ਚ ਜਨਮੇ ਰਣਧੀਰ ਸਿੰਘ ਲੰਮੇ ਸਮੇਂ ਤੋਂ ਆਈ.ਓ.ਸੀ. ਮੈਂਬਰ ਅਤੇ ਆਈ.ਓ.ਏ. ਦੇ ਪ੍ਰਧਾਨ ਭਲਿੰਦਰ ਸਿੰਘ ਦੇ ਬੇਟੇ ਹਨ,ਉਹ ਪਟਿਆਲਾ ਦੇ ਮਹਾਰਾਜਾ ਭੁਪਿੰਦਰ ਸਿੰਘ ਦਾ ਪੋਤਾ ਹੈ,ਅਪਣੇ ਸ਼ੂਟਿੰਗ ਕੈਰੀਅਰ (Shooting Career) ਦੌਰਾਨ,ਰਣਧੀਰ ਸਿੰਘ ਨੇ ਸਕੀਟ ਅਤੇ ਟ੍ਰੈਪ ਦੋਹਾਂ ਮੁਕਾਬਲਿਆਂ ’ਚ ਕਈ ਕੌਮੀ ਖਿਤਾਬ ਜਿੱਤੇ,ਉਹ 1978 ’ਚ ਬੈਂਕਾਕ ’ਚ ਏਸ਼ੀਅਨ ਖੇਡਾਂ ’ਚ ਸੋਨ ਤਮਗਾ ਜਿੱਤਣ ਵਾਲਾ ਪਹਿਲਾ ਭਾਰਤੀ ਨਿਸ਼ਾਨੇਬਾਜ਼ ਬਣਿਆ,ਸਾਬਕਾ ਕੌਮਾਂਤਰੀ ਨਿਸ਼ਾਨੇਬਾਜ਼ ਰਣਧੀਰ ਸਿੰਘ ਨੇ 1968 ਤੋਂ 1984 ਤਕ ਮਿਕਸਡ ਟ੍ਰੈਪ ’ਚ ਪੰਜ ਓਲੰਪਿਕ ਖੇਡਾਂ ’ਚ ਹਿੱਸਾ ਲਿਆ,ਉਹ ਕਰਨੀ ਸਿੰਘ ਤੋਂ ਬਾਅਦ ਪੰਜ ਓਲੰਪਿਕ ’ਚ ਹਿੱਸਾ ਲੈਣ ਵਾਲਾ ਦੂਜਾ ਭਾਰਤੀ ਸੀ,ਉਸ ਨੇ ਚਾਰ ਏਸ਼ੀਆਈ ਖੇਡਾਂ ’ਚ ਤਗਮੇ ਜਿੱਤੇ,ਉਹ 1987 ਤੋਂ 2012 ਤਕ ਆਈ.ਓ.ਏ. ਦੇ ਸਕੱਤਰ ਜਨਰਲ ਰਹੇ ਅਤੇ 2010 ਦੀਆਂ ਦਿੱਲੀ ਰਾਸ਼ਟਰਮੰਡਲ ਖੇਡਾਂ ਦੀ ਆਯੋਜਨ ਕਮੇਟੀ ਦੇ ਉਪ ਪ੍ਰਧਾਨ ਰਹੇ,ਉਹ 2001 ਤੋਂ 2014 ਤਕ ਕੌਮਾਂਤਰੀ ਓਲੰਪਿਕ ਕਮੇਟੀ (ਆਈ.ਓ.ਸੀ.) ਦੇ ਮੈਂਬਰ ਰਹੇ,ਉਹ 2014 ਤੋਂ ਆਈ.ਓ.ਸੀ. ਦੇ ਆਨਰੇਰੀ ਮੈਂਬਰ ਹਨ।

 

Advertisement

Latest News

ਡੇਰਾ ਸਿਰਸਾ ਮੁਖੀ ਮੁਖੀ ਰਾਮ ਰਹੀਮ ਨੂੰ ਸੁਪਰੀਮ ਕੋਰਟ ਤੋਂ ਵੱਡਾ ਝਟਕਾ ਡੇਰਾ ਸਿਰਸਾ ਮੁਖੀ ਮੁਖੀ ਰਾਮ ਰਹੀਮ ਨੂੰ ਸੁਪਰੀਮ ਕੋਰਟ ਤੋਂ ਵੱਡਾ ਝਟਕਾ
Chandigarh,18 OCT,2024,(Azad Soch News):- ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਸੁਪਰੀਮ ਕੋਰਟ ਤੋਂ ਵੱਡਾ ਝਟਕਾ ਲੱਗਾ ਹੈ,ਸੁਪਰੀਮ ਕੋਰਟ...
ਪੰਜਾਬ ਪੁਲਿਸ ਨੇ ਸਰਹੱਦ ਪਾਰ ਤੋਂ ਚੱਲ ਰਹੇ ਨਸ਼ਾ ਤਸਕਰੀ ਦੇ ਗਿਰੋਹ ਖਿਲਾਫ ਵੱਡੀ ਕਾਰਵਾਈ ਕੀਤੀ
ਅਮਰੀਕਾ ਜਾਂਚ ਤੋਂ ਸੰਤੁਸ਼ਟ,ਜਾਣਕਾਰੀ ਨੂੰ ਗੰਭੀਰਤਾ ਨਾਲ ਲਿਆ,ਗੁਰਪਤਵੰਤ ਸਿੰਘ ਪੰਨੂ ਮਾਮਲੇ 'ਤੇ ਬੋਲਿਆ ਭਾਰਤ
ਜੰਮੂ-ਕਸ਼ਮੀਰ ਕੈਬਨਿਟ ਮੀਟਿੰਗ ਨੇ ਪਹਿਲੀ ਬੈਠਕ 'ਚ ਰਾਜ ਦਾ ਦਰਜਾ ਦੇਣ ਦਾ ਮਤਾ ਕੀਤਾ ਪਾਸ
ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਜੀ,ਅੰਮ੍ਰਿਤਸਰ,ਮਿਤੀ 17-10-2024 ਅੰਗ 613
ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਆਈ ਟੀਮ ਇੰਡੀਆ ਸਿਰਫ਼ 46 ਦੌੜਾਂ 'ਤੇ ਹੀ ਸਿਮਟ ਗਈ
ਸਰੀਰ ਲਈ ਅੰਮ੍ਰਿਤ ਹੈ ਅਸ਼ਵਗੰਧਾ