ਸ਼ੁਭਮਨ ਗਿੱਲ ਨੇ ਨਰਿੰਦਰ ਮੋਦੀ ਸਟੇਡੀਅਮ 'ਚ ਰਚਿਆ ਇਤਿਹਾਸ

Ahmedabad,30,MARCH,2025,(Azad Soch News):- ਗੁਜਰਾਤ ਟਾਈਟਨਸ (Gujarat Titans) ਦੇ ਕਪਤਾਨ ਅਤੇ ਸੱਜੇ ਹੱਥ ਦੇ ਸਟਾਰ ਬੱਲੇਬਾਜ਼ ਸ਼ੁਭਮਨ ਗਿੱਲ (Star Batsman Shubman Gill) ਨੇ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ (Narendra Modi Stadium) 'ਚ ਮੁੰਬਈ ਇੰਡੀਅਨਜ਼ ਦੇ ਖਿਲਾਫ ਆਈ.ਪੀ.ਐੱਲ. (IPL) ਦੇ ਮੈਚ 'ਚ ਇਤਿਹਾਸ ਰਚਦਿਆਂ ਇਕ ਖਾਸ ਉਪਲੱਬਧੀ ਹਾਸਲ ਕੀਤੀ।ਸ਼ੁਭਮਨ ਗਿੱਲ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਆਈਪੀਐਲ (IPL) ਵਿੱਚ 1000 ਦੌੜਾਂ ਬਣਾਉਣ ਵਾਲੇ ਪਹਿਲੇ ਬੱਲੇਬਾਜ਼ ਬਣ ਗਏ ਹਨ। ਮੈਚ ਤੋਂ ਪਹਿਲਾਂ ਗਿੱਲ ਇਸ ਉਪਲਬਧੀ ਤੋਂ ਮਹਿਜ਼ 14 ਦੌੜਾਂ ਦੂਰ ਸਨ। ਮੁੰਬਈ ਇੰਡੀਅਨਜ਼ (Mumbai Indians) ਖਿਲਾਫ ਮੈਚ ਤੋਂ ਪਹਿਲਾਂ ਉਸ ਨੇ 986 IPL ਦੌੜਾਂ ਬਣਾਈਆਂ ਸਨ।ਇਸ ਪਾਰੀ 'ਚ ਉਸ ਨੇ ਆਪਣੀ 14ਵੀਂ ਦੌੜਾਂ ਬਣਾਉਣ ਦੇ ਨਾਲ ਹੀ ਇਹ ਖਾਸ ਉਪਲਬਧੀ ਹਾਸਲ ਕਰ ਲਈ। ਉਸ ਨੇ ਦੀਪਕ ਚਾਹਰ ਦਾ ਸਾਹਮਣਾ ਕਰਦਿਆਂ ਪਾਰੀ ਦੇ ਚੌਥੇ ਓਵਰ ਵਿੱਚ ਇਹ ਉਪਲਬਧੀ ਹਾਸਲ ਕੀਤੀ। ਗਿੱਲ ਨੇ ਓਵਰ ਦੀ ਪਹਿਲੀ ਗੇਂਦ ਡੂੰਘੇ ਬੈਕਵਰਡ ਪੁਆਇੰਟ (Backward Point) ਵੱਲ ਖੇਡੀ ਅਤੇ ਸਿੰਗਲ ਲੈ ਕੇ ਇਹ ਰਿਕਾਰਡ ਬਣਾਇਆ। ਇਸ ਦੇ ਨਾਲ ਹੀ, ਉਸਨੇ ਕਿਸੇ ਖਾਸ ਸਥਾਨ 'ਤੇ 1000 ਆਈਪੀਐਲ (IPL) ਦੌੜਾਂ ਬਣਾਉਣ ਲਈ ਦੂਜੀ ਸਭ ਤੋਂ ਘੱਟ ਪਾਰੀ ਖੇਡੀ।
Latest News
1.jpg)