ਅਗਲੇ ਸਾਲ ਹੋਣ ਵਾਲੀ ਆਈਸੀਸੀ ਚੈਂਪੀਅਨਜ਼ ਟਰਾਫੀ ਨੂੰ ਲੈ ਕੇ ਪਾਕਿਸਤਾਨ ‘ਚ ਵਿਵਾਦ ਜਾਰੀ
New Delhi,10 NOV,2024,(Azad Soch News):- ਅਗਲੇ ਸਾਲ ਹੋਣ ਵਾਲੀ ਆਈਸੀਸੀ ਚੈਂਪੀਅਨਜ਼ ਟਰਾਫੀ (ICC Champions Trophy) ਨੂੰ ਲੈ ਕੇ ਪਾਕਿਸਤਾਨ ‘ਚ ਵਿਵਾਦ ਜਾਰੀ ਹੈ,ਭਾਰਤ ਨੇ 2008 ਏਸ਼ੀਆ ਕੱਪ ਤੋਂ ਬਾਅਦ ਪਾਕਿਸਤਾਨ ਦਾ ਦੌਰਾ ਨਹੀਂ ਕੀਤਾ ਹੈ,ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (International Cricket Council) ਨੇ 11 ਨਵੰਬਰ ਨੂੰ ਲਾਹੌਰ ਵਿੱਚ ਇੱਕ ਸਮਾਗਮ ਵਿੱਚ ਚੈਂਪੀਅਨਜ਼ ਟਰਾਫੀ (Champions Trophy) ਦੇ ਪ੍ਰੋਗਰਾਮ ਦਾ ਐਲਾਨ ਕਰਨ ਦੀ ਯੋਜਨਾ ਬਣਾਈ ਸੀ,ਹੁਣ ਇਹ ਪ੍ਰੋਗਰਾਮ ਰੱਦ ਕਰ ਦਿੱਤਾ ਗਿਆ ਹੈ,ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ICC ਨੂੰ ਸੂਚਿਤ ਕੀਤਾ ਹੈ,ਕਿ ਉਹ ਚੈਂਪੀਅਨਸ ਟਰਾਫੀ ਲਈ ਭਾਰਤ ਨੂੰ ਪਾਕਿਸਤਾਨ ਨਹੀਂ ਭੇਜਣਗੇ।ਇੱਕ ਆਈਸੀਸੀ ਅਧਿਕਾਰੀ ਨੇ ਕਿਹਾ, “ਸ਼ਡਿਊਲ ਦੀ ਪੁਸ਼ਟੀ ਨਹੀਂ ਹੋਈ ਹੈ,ਅਸੀਂ ਅਜੇ ਵੀ ਮੇਜ਼ਬਾਨ ਅਤੇ ਹਿੱਸਾ ਲੈਣ ਵਾਲੇ ਦੇਸ਼ਾਂ ਨਾਲ ਚੈਂਪੀਅਨਸ ਟਰਾਫੀ (Champions Trophy) ਦੇ ਪ੍ਰੋਗਰਾਮ ਬਾਰੇ ਚਰਚਾ ਕਰ ਰਹੇ ਹਾਂ,“ਇੱਕ ਵਾਰ ਪੁਸ਼ਟੀ ਹੋਣ ਤੋਂ ਬਾਅਦ, ਅਸੀਂ ਇਸਦਾ ਐਲਾਨ ਕਰਾਂਗੇ।”