ਭਾਰਤ ਨੇ ਬੰਗਲਾਦੇਸ਼ ਵਿਰੁਧ ਪਹਿਲੇ ਟੈਸਟ ਲਈ ਟੀਮ ਦਾ ਐਲਾਨ ਕੀਤਾ
New Mumbai, 09 Sep,2024,(Azad Soch News):- ਭਾਰਤ ਨੇ ਬੰਗਲਾਦੇਸ਼ ਵਿਰੁਧ 19 ਸਤੰਬਰ ਤੋਂ ਸ਼ੁਰੂ ਹੋਣ ਵਾਲੀ ਦੋ ਟੈਸਟ ਮੈਚਾਂ ਦੀ ਲੜੀ ਦੇ ਪਹਿਲੇ ਮੈਚ ਲਈ ਐਤਵਾਰ ਨੂੰ ਅਪਣੀ 16 ਮੈਂਬਰੀ ਟੀਮ ਦਾ ਐਲਾਨ ਕਰ ਦਿਤਾ, ਰਿਸ਼ਭ ਪੰਤ ਨੇ ਲਗਭਗ 20 ਮਹੀਨੇ ਬਾਅਦ ਟੈਸਟ ਟੀਮ ’ਚ ਵਾਪਸੀ ਕੀਤੀ,ਭਾਰਤ ਦੇ ਲੰਮੇ ਟੈਸਟ ਸੀਜ਼ਨ (Test Season) ਦੀ ਸ਼ੁਰੂਆਤ ਬੰਗਲਾਦੇਸ਼ ਵਿਰੁਧ ਸੀਰੀਜ਼ ਨਾਲ ਹੋਵੇਗੀ,ਜਿਸ ਦਾ ਪਹਿਲਾ ਟੈਸਟ 19 ਸਤੰਬਰ ਤੋਂ ਚੇਨਈ ’ਚ ਸ਼ੁਰੂ ਹੋਵੇਗਾ,ਦੂਜਾ ਟੈਸਟ 27 ਸਤੰਬਰ ਤੋਂ 1 ਅਕਤੂਬਰ ਤਕ ਕਾਨਪੁਰ ਦੇ ਗ੍ਰੀਨ ਪਾਰਕ ਸਟੇਡੀਅਮ (Green Park Stadium) ’ਚ ਖੇਡਿਆ ਜਾਵੇਗਾ,ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਹੁਣ ਤਕ 13 ਟੈਸਟ ਮੈਚ ਖੇਡੇ ਗਏ ਹਨ,ਜਿਨ੍ਹਾਂ ਵਿਚੋਂ 11 ਭਾਰਤ ਨੇ ਜਿੱਤੇ ਹਨ ਜਦਕਿ ਦੋ ਮੈਚ ਡਰਾਅ ’ਤੇ ਖਤਮ ਹੋਏ ਹਨ।
ਬੰਗਲਾਦੇਸ਼ ਪਾਕਿਸਤਾਨ ’ਤੇ 2-0 ਦੀ ਇਤਿਹਾਸਕ ਜਿੱਤ ਦਰਜ ਕਰਨ ਤੋਂ ਬਾਅਦ ਇਸ ਸੀਰੀਜ਼ ’ਚ ਉਤਰੇਗਾ,ਜਦਕਿ ਇਸ ਸਾਲ ਦੀ ਸ਼ੁਰੂਆਤ ’ਚ ਜਨਵਰੀ-ਮਾਰਚ ’ਚ ਇੰਗਲੈਂਡ ਨੂੰ ਘਰੇਲੂ ਮੈਦਾਨ ’ਤੇ 4-1 ਨਾਲ ਹਰਾਉਣ ਤੋਂ ਬਾਅਦ ਇਹ ਭਾਰਤ ਦਾ ਪਹਿਲਾ ਟੈਸਟ ਮੈਚ ਹੋਵੇਗਾ,ਪਹਿਲੇ ਟੈਸਟ ਲਈ ਭਾਰਤੀ ਟੀਮ (Indian Team) ਇਸ ਪ੍ਰਕਾਰ ਹੈ: ਰੋਹਿਤ ਸ਼ਰਮਾ (ਕਪਤਾਨ), ਯਸ਼ਸਵੀ ਜੈਸਵਾਲ, ਸ਼ੁਭਮਨ ਗਿੱਲ, ਵਿਰਾਟ ਕੋਹਲੀ, ਕੇਐਲ ਰਾਹੁਲ, ਸਰਫਰਾਜ਼ ਖਾਨ, ਰਿਸ਼ਭ ਪੰਤ (ਵਿਕਟਕੀਪਰ), ਧਰੁਵ ਜੁਰੇਲ (ਵਿਕਟਕੀਪਰ), ਰਵੀਚੰਦਰਨ ਅਸ਼ਵਿਨ, ਰਵਿੰਦਰ ਜਡੇਜਾ, ਅਕਸ਼ਰ ਪਟੇਲ, ਕੁਲਦੀਪ ਯਾਦਵ, ਮੁਹੰਮਦ ਸਿਰਾਜ, ਆਕਾਸ਼ ਦੀਪ, ਜਸਪ੍ਰੀਤ ਬੁਮਰਾਹ, ਯਸ਼ ਦਿਆਲ।