ਲਖਨਊ ਸੁਪਰਜਾਇੰਟਸ ਨੇ ਰੋਮਾਂਚਕ ਮੈਚ ਵਿੱਚ ਚੇਨਈ ਸੁਪਰ ਕਿੰਗਜ਼ ਨੂੰ 6 ਵਿਕਟਾਂ ਨਾਲ ਹਰਾਇਆ

Chennai,24 April,2024,(Azad Soch News):- ਲਖਨਊ ਸੁਪਰਜਾਇੰਟਸ (Lucknow Supergiants) ਨੇ ਰੋਮਾਂਚਕ ਮੈਚ ਵਿੱਚ ਚੇਨਈ ਸੁਪਰ ਕਿੰਗਜ਼ (Chennai Super Kings) ਨੂੰ 6 ਵਿਕਟਾਂ ਨਾਲ ਹਰਾਇਆ,ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਚੇਨਈ ਨੇ 210 ਦੌੜਾਂ ਬਣਾਈਆਂ ਅਤੇ ਲਖਨਊ ਦੀ ਟੀਮ ਨੇ 4 ਵਿਕਟਾਂ ਗੁਆ ਕੇ ਇਹ ਟੀਚਾ ਹਾਸਲ ਕਰ ਲਿਆ,ਲਖਨਊ ਦੀ ਟੀਮ ਨੇ 3 ਗੇਂਦ ਪਹਿਲਾਂ ਹੀ ਮੈਚ ਜਿੱਤ ਲਿਆ,ਵੱਡੀ ਗੱਲ ਇਹ ਹੈ ਕਿ ਲਖਨਊ ਨੇ ਇਹ ਮੈਚ ਚੇਨਈ ਦੇ ਘਰ ਦਾਖਲ ਹੋ ਕੇ ਜਿੱਤ ਲਿਆ,ਐੱਮ ਚਿਦੰਬਰਮ ਸਟੇਡੀਅਮ (M Chidambaram Stadium) ‘ਚ ਚੇਨਈ ਨੂੰ ਪੂਰਾ ਦਰਸ਼ਕਾਂ ਦਾ ਪੂਰਾ ਸਮਰਥਨ ਮਿਲਿਆ।
ਪਰ ਮਾਰਕਸ ਸਟੋਇਨਿਸ (Marcus Stoinis) ਨੇ 63 ਗੇਂਦਾਂ ‘ਚ ਅਜੇਤੂ 124 ਦੌੜਾਂ ਬਣਾ ਕੇ ਲਖਨਊ ਨੂੰ ਰੋਮਾਂਚਕ ਜਿੱਤ ਦਿਵਾਈ,ਲਖਨਊ ਸੁਪਰਜਾਇੰਟਸ ਨੂੰ ਚੇਨਈ ਸੁਪਰ ਕਿੰਗਜ਼ ਖਿਲਾਫ ਆਖਰੀ ਓਵਰ ‘ਚ 17 ਦੌੜਾਂ ਦੀ ਲੋੜ ਸੀ,ਆਖਰੀ ਓਵਰ ਮੁਸਤਫਿਜ਼ੁਰ ਰਹਿਮਾਨ ਨੇ ਸੁੱਟਿਆ ਅਤੇ ਮਾਰਕਸ ਸਟੋਇਨਿਸ ਸਟ੍ਰਾਈਕ (Marcus Stoinis Strikes) ‘ਤੇ ਸਨ,ਇਸ ਖਿਡਾਰੀ ਨੇ ਸਿਰਫ 3 ਗੇਂਦਾਂ ‘ਚ ਲਖਨਊ ਸੁਪਰਜਾਇੰਟਸ (Lucknow Supergiants) ਨੂੰ ਜਿੱਤ ਦਿਵਾਈ,ਮਾਰਕਸ ਸਟੋਇਨਿਸ (Marcus Stoinis) ਨੇ ਆਖਰੀ ਓਵਰ ਦੀ ਪਹਿਲੀ ਗੇਂਦ ‘ਤੇ ਛੱਕਾ ਲਗਾਇਆ,ਇਸ ਖਿਡਾਰੀ ਨੇ ਦੂਜੀ ਗੇਂਦ ‘ਤੇ ਜ਼ਬਰਦਸਤ ਚੌਕਾ ਜੜਿਆ,ਇਸ ਤੋਂ ਬਾਅਦ ਸਟੋਨਿਸ ਨੇ ਤੀਜੀ ਗੇਂਦ ‘ਤੇ ਫਿਰ ਚੌਕਾ ਜੜਿਆ ਅਤੇ ਇਹ ਗੇਂਦ ਨੋ ਬਾਲ ਨਿਕਲੀ,ਇਸ ਤੋਂ ਬਾਅਦ ਸਟੋਨਿਸ ਨੇ ਫ੍ਰੀ ਹਿੱਟ (Free Hit) ‘ਤੇ ਵੀ ਚੌਕਾ ਲਗਾ ਕੇ ਲਖਨਊ ਸੁਪਰਜਾਇੰਟਸ ਨੂੰ ਜਿੱਤ ਦਿਵਾਈ।
Related Posts
Latest News
