ਨਿਊਜ਼ੀਲੈਂਡ ਦੇ ਤਜਰਬੇਕਾਰ ਬੱਲੇਬਾਜ਼ ਟਿਮ ਸਾਊਦੀ ਨੇ ਟੈਸਟ ਮੈਚਾਂ ’ਚ ਵੈਸਟਇੰਡੀਜ਼ ਦੇ ਦਿੱਗਜ ਕ੍ਰਿਸ ਗੇਲ ਦੇ ਛੱਕਿਆਂ ਦੀ ਬਰਾਬਰੀ ਕੀਤੀ
New Zealand,14 DEC,2024,(Azad Soch News):- ਨਿਊਜ਼ੀਲੈਂਡ ਦੇ ਤਜਰਬੇਕਾਰ ਬੱਲੇਬਾਜ਼ ਟਿਮ ਸਾਊਦੀ (Batsman Tim Saudi) ਨੇ ਅਪਣਾ 98ਵਾਂ ਛੱਕਾ ਮਾਰ ਕੇ ਵੈਸਟਇੰਡੀਜ਼ (West Indies) ਦੇ ਦਿੱਗਜ ਕ੍ਰਿਸ ਗੇਲ (Legendary Chris Gayle) ਦੇ ਟੈਸਟ ਕ੍ਰਿਕਟ (Test Cricket) ’ਚ ਛੱਕਿਆਂ ਦੀ ਗਿਣਤੀ ਦੀ ਬਰਾਬਰੀ ਕਰ ਲਈ ਹੈ ਅਤੇ ਉਹ ਸਰਵਕਾਲੀਨ ਸੂਚੀ ’ਚ ਸੰਯੁਕਤ ਚੌਥੇ ਸਥਾਨ ’ਤੇ ਪਹੁੰਚ ਗਏ ਹਨ,ਸਾਊਦੀ ਅਪਣਾ 107ਵਾਂ ਅਤੇ ਆਖਰੀ ਟੈਸਟ ਖੇਡ ਰਹੇ ਹਨ,ਉਨ੍ਹਾਂ ਨੇ ਇੰਗਲੈਂਡ ਵਿਰੁਧ ਤਿੰਨ ਮੈਚਾਂ ਦੀ ਲੜੀ ਦੇ ਆਖ਼ਰੀ ਟੈਸਟ ਦੇ ਪਹਿਲੇ ਦਿਨ ਤਿੰਨ ਛੱਕੇ ਮਾਰ ਕੇ ਗੇਲ ਦੀ ਬਰਾਬਰੀ ਕੀਤੀ,ਉਨ੍ਹਾਂ ਨੇ ਇਸ ਦੌਰਾਨ 10 ਗੇਂਦਾਂ ’ਚ 23 ਦੌੜਾਂ ਬਣਾਈਆਂ,ਨਿਊਜ਼ੀਲੈਂਡ (New Zealand) ਨੇ ਪਹਿਲੇ ਦਿਨ ਦੀ ਖੇਡ ਖਤਮ ਹੋਣ ਤਕ ਨੌਂ ਵਿਕਟਾਂ ’ਤੇ 315 ਦੌੜਾਂ ਬਣਾਈਆਂ,ਇੰਗਲੈਂਡ ਦੇ ਕਪਤਾਨ ਬੇਨ ਸਟੋਕਸ (Captain Ben Stokes) ਹੁਣ ਤਕ 110 ਟੈਸਟ ਮੈਚਾਂ ’ਚ 133 ਛੱਕੇ ਲਗਾ ਕੇ ਸਰਵਕਾਲੀਨ ਸੂਚੀ ’ਚ ਚੋਟੀ ’ਤੇ ਹਨ। ਉਸ ਤੋਂ ਬਾਅਦ ਨਿਊਜ਼ੀਲੈਂਡ (New Zealand) ਦੇ ਸਾਬਕਾ ਕਪਤਾਨ ਬ੍ਰੈਂਡਨ ਮੈਕੁਲਮ ਦਾ ਨੰਬਰ ਆਉਂਦਾ ਹੈ ਜਿਨ੍ਹਾਂ ਨੇ 101 ਮੈਚਾਂ ’ਚ 107 ਛੱਕੇ ਲਗਾਏ ਹਨ,ਆਸਟਰੇਲੀਆ ਦੇ ਸਾਬਕਾ ਵਿਕਟਕੀਪਰ ਬੱਲੇਬਾਜ਼ ਐਡਮ ਗਿਲਕ੍ਰਿਸਟ (Wicketkeeper Batsman Adam Gilchrist) 96 ਟੈਸਟ ਮੈਚਾਂ ’ਚ 100 ਛੱਕੇ ਲਗਾਉਣ ਨਾਲ ਤੀਜੇ ਸਥਾਨ ’ਤੇ ਹਨ।