ਵਿਰਾਟ ਕੋਹਲੀ ਅਤੇ ਸਰਫਰਾਜ਼ ਖਾਨ ਦੇ ਅਰਧ ਸੈਂਕੜੇ ਨਾਲ ਟੀਮ ਇੰਡੀਆ ਸੰਭਲੀ

ਵਿਰਾਟ ਕੋਹਲੀ ਅਤੇ ਸਰਫਰਾਜ਼ ਖਾਨ ਦੇ ਅਰਧ ਸੈਂਕੜੇ ਨਾਲ ਟੀਮ ਇੰਡੀਆ ਸੰਭਲੀ

Bangalore,18 OCT,2024,(Azad Soch News):- ਭਾਰਤ ਨੇ ਤੀਜੇ ਦਿਨ ਦੀ ਖੇਡ ਦੀ ਆਖਰੀ ਗੇਂਦ ‘ਤੇ ਸੈੱਟ ਬੱਲੇਬਾਜ਼ ਵਿਰਾਟ ਕੋਹਲੀ (Virat Kohli) ਦਾ ਵਿਕਟ ਗੁਆ ਦਿੱਤਾ, ਵਿਰਾਟ ਕੋਹਲੀ (Virat Kohli) ਅਤੇ ਸਰਫਰਾਜ਼ ਖਾਨ (Sarfraz Khan) ਵਿਚਾਲੇ ਸ਼ਾਨਦਾਰ ਸਾਂਝੇਦਾਰੀ ਚੱਲ ਰਹੀ ਸੀ ਜਿਸ ਨੂੰ ਗਲੇਨ ਫਿਲਿਪਸ (Glenn Phillips) ਨੇ ਕੋਹਲੀ (Virat Kohli) ਨੂੰ ਆਊਟ ਕਰਕੇ ਤੋੜਿਆ,ਇਸ ਤਰ੍ਹਾਂ ਦਿਨ ਦੀ ਖੇਡ ਸਮਾਪਤ ਹੋਣ ਤੱਕ ਭਾਰਤ ਨੇ ਦੂਜੀ ਪਾਰੀ ਵਿੱਚ ਤਿੰਨ ਵਿਕਟਾਂ ’ਤੇ 231 ਦੌੜਾਂ ਬਣਾ ਲਈਆਂ ਸਨ,ਭਾਰਤ ਅਜੇ ਵੀ ਨਿਊਜ਼ੀਲੈਂਡ ਤੋਂ 125 ਦੌੜਾਂ ਪਿੱਛੇ ਹੈ,ਸਟੰਪ (Stump) ਦੇ ਸਮੇਂ ਸਰਫਰਾਜ਼ ਖਾਨ (Sarfraz Khan) 78 ਗੇਂਦਾਂ ‘ਤੇ ਸੱਤ ਚੌਕਿਆਂ ਅਤੇ ਤਿੰਨ ਛੱਕਿਆਂ ਦੀ ਮਦਦ ਨਾਲ 70 ਦੌੜਾਂ ਬਣਾਉਣ ਤੋਂ ਬਾਅਦ ਕ੍ਰੀਜ਼ (Crease) ‘ਤੇ ਮੌਜੂਦ ਹਨ,ਯਸ਼ਸਵੀ ਨੇ 52 ਗੇਂਦਾਂ ‘ਤੇ 35 ਦੌੜਾਂ ਬਣਾਈਆਂ,ਇਸ ਤੋਂ ਬਾਅਦ ਰੋਹਿਤ ਸ਼ਰਮਾ (Rohit Sharma) ਨੇ ਸ਼ਾਨਦਾਰ ਪਾਰੀ ਖੇਡੀ ਅਤੇ ਆਪਣੇ ਟੈਸਟ ਕਰੀਅਰ ਦਾ 18ਵਾਂ ਅਰਧ ਸੈਂਕੜਾ ਲਗਾਇਆ ਪਰ ਉਹ ਵੀ ਆਊਟ ਹੋ ਗਏ,ਰੋਹਿਤ ਨੇ 63 ਗੇਂਦਾਂ ਵਿੱਚ ਅੱਠ ਚੌਕਿਆਂ ਅਤੇ ਇੱਕ ਛੱਕੇ ਦੀ ਮਦਦ ਨਾਲ 52 ਦੌੜਾਂ ਬਣਾਈਆਂ,ਦੂਜੀ ਪਾਰੀ ਵਿੱਚ ਯਸ਼ਸਵੀ ਜੈਸਵਾਲ (Yashshwi Jaiswal) ਅਤੇ ਕਪਤਾਨ ਰੋਹਿਤ ਸ਼ਰਮਾ (Rohit Sharma) ਨੇ ਟੀਮ ਨੂੰ ਚੰਗੀ ਸ਼ੁਰੂਆਤ ਦਿਵਾਈ ਅਤੇ ਪਹਿਲੀ ਵਿਕਟ ਲਈ 72 ਦੌੜਾਂ ਜੋੜੀਆਂ,ਯਸ਼ਸਵੀ ਜੈਸਵਾਲ (Yashshwi Jaiswal) ਦੇ ਆਊਟ ਹੋਣ ਨਾਲ ਇਹ ਸਾਂਝੇਦਾਰੀ ਖਤਮ ਹੋ ਗਈ।

Advertisement

Latest News

ਬਾਬਾ ਬਕਾਲਾ ਅਤੇ ਰਈਆ ਵਾਸੀਆਂ ਨੂੰ ਸਫਾਈ ਪੱਖੋਂ ਨਹੀਂ ਹੋਵੇਗੀ ਕੋਈ ਸ਼ਿਕਾਇਤ –ਵਿਧਾਇਕ ਦਲਬੀਰ ਸਿੰਘ ਟੌਂਗ ਬਾਬਾ ਬਕਾਲਾ ਅਤੇ ਰਈਆ ਵਾਸੀਆਂ ਨੂੰ ਸਫਾਈ ਪੱਖੋਂ ਨਹੀਂ ਹੋਵੇਗੀ ਕੋਈ ਸ਼ਿਕਾਇਤ –ਵਿਧਾਇਕ ਦਲਬੀਰ ਸਿੰਘ ਟੌਂਗ
ਅੰਮ੍ਰਿਤਸਰ, 18 ਅਕਤੂਬਰ:           ਪੰਜਾਬ ਸਰਕਾਰ ਰਾਜ ਦੇ ਲੋਕਾਂ ਨੂੰ ਮਿਆਰੀ  ਸਿਹਤ ਸਹੂਲਤਾਂ ਦੇਣ ਲਈ ਵਚਨਬੱਧ ਹੈ ਉਥੇ ਸਿਖਿਆ ਦੇ ਖੇਤਰ...
ਭਗਵਾਨ ਵਾਲਮੀਕਿ ਜੀ ਦੀਆਂ ਸਿੱਖਿਆਵਾਂ ਸਮਾਜ ਲਈ ਚਾਨਣ ਮੁਨਾਰਾ : ਈ ਟੀ ਓ
ਸਿਹਤ ਸਿੱਖਿਆ ਵਿਦਿਆਰਥੀਆਂ ਦੀ ਮੁੱਢਲੀ ਸਿੱਖਿਆ ਦਾ ਬਣੇਗੀ ਹਿੱਸਾ: ਡਾ. ਬਲਬੀਰ ਸਿੰਘ
ਸਰਕਾਰੀ ਮੈਡੀਕਲ ਕਾਲਜ ਮਰੀਜ਼ਾਂ ਲਈ ਵਿਸ਼ਵ ਪੱਧਰੀ ਸਹੂਲਤਾਂ ਨਾਲ ਹੋਣਗੇ ਲੈਸ- ਸਿਹਤ ਮੰਤਰੀ
ਦਿਵਿਆਂਗਜਨਾਂ ਦੀ ਭਲਾਈ ਦੇ ਖੇਤਰ ਵਿੱਚ ਯੋਗਦਾਨ ਪਾਉਣ ਬਦਲੇ ਪੁਰਸਕਾਰਾਂ ਲਈ ਅਰਜ਼ੀਆਂ ਦੀ ਮੰਗ
ਜ਼ਮੀਨ ਦੀ ਸਿਹਤ ਸੁਧਾਰਨ ਲਈ ਝੋਨੇ ਦੀ ਪਰਾਲੀ ਨੂੰ ਖੇਤਾਂ ਵਿੱਚ ਹੀ ਸੰਭਾਲ ਕਰਨ ਦੀ ਜ਼ਰੂਰਤ : ਮੁੱਖ ਖੇਤੀਬਾੜੀ ਅਫ਼ਸਰ
ਹਰਿਆਣਾ ਵਿੱਚ ਪਰਾਲੀ ਸਾੜਨ ਨੂੰ ਲੈ ਕੇ ਸਰਕਾਰ ਨੇ ਵੱਡਾ ਫੈਸਲਾ ਲਿਆ