ਲਖਨਊ ਸੁਪਰ ਜਾਇੰਟਸ ਦੇ ਮੈਂਟਰ ਬਣੇ ਜ਼ਹੀਰ ਖਾਨ

ਲਖਨਊ ਸੁਪਰ ਜਾਇੰਟਸ ਦੇ ਮੈਂਟਰ ਬਣੇ ਜ਼ਹੀਰ ਖਾਨ

New Delhi,29,August,2024,(Azad Soch News):- ਸਾਬਕਾ ਭਾਰਤੀ ਕ੍ਰਿਕਟਰ ਜ਼ਹੀਰ ਖਾਨ (Former Indian cricketer Zaheer Khan) IPL ਫ੍ਰੈਂਚਾਇਜ਼ੀ ਲਖਨਊ ਸੁਪਰ ਜਾਇੰਟਸ (Franchise Lucknow Super Giants) ਦੇ ਮੈਂਟਰ ਬਣ ਗਏ ਹਨ। LSG ਦੇ ਮਾਲਕ ਸੰਜੀਵ ਗੋਇੰਕਾ ਨੇ ਕੋਲਕਾਤਾ ਵਿੱਚ ਪ੍ਰੈਸ ਕਾਨਫਰੰਸ ਕਰ ਕੇ ਇਸ ਗੱਲ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਨਾਲ ਹੀ ਟੀਮ ਦੇ ਕਪਤਾਨ ਕੇਐੱਲ ਰਾਹੁਲ ਨੂੰ ਲੈ ਕੇ ਕਿਹਾ ਕਿ ਉਹ ਪਰਿਵਾਰ ਦੇ ਮੈਂਬਰ ਦੀ ਤਰ੍ਹਾਂ ਹਨ,ਜ਼ਹੀਰ ਤੋਂ ਪਹਿਲਾਂ 2022 ਦੇ ਸੀਜ਼ਨ ਵਿੱਚ ਗੌਤਮ ਗੰਭੀਰ LSG ਦੇ ਮੈਂਟਰ ਸਨ। ਗੰਭੀਰ 2023 ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਦੇ ਮੈਂਟਰ ਬਣ ਗਏ ਸਨ, ਜਿਸਦੇ ਬਾਅਦ (LSG ਮੈਂਟਰ ਦੀ ਜਗ੍ਹਾ ਖਾਲੀ ਸੀ। ਲਖਨਊ ਵਿੱਚ ਫਿਲਹਾਲ ਬਾਲਿੰਗ ਕੋਚBowling Coach) ਦੀ ਪੋਸਟ ਖਾਲੀ ਹੈ। ਟੀਮ ਦੇ ਪਿਛਲੇ ਬਾਲਿੰਗ ਕੋਚ ਮੋਰਨੇ ਮਾਰਕਲ ਟੀਮ ਇੰਡੀਆ ਦੇ ਨਾਲ ਜੁੜ ਗਏ ਹਨ। ਅਜਿਹੇ ਵਿੱਚ ਜ਼ਹੀਰ ਮੈਂਟਰ ਦੇ ਨਾਲ ਬਾਲਿੰਗ ਕੋਚ ਦੀ ਭੂਮਿਕਾ ਵੀ ਨਿਭਾ ਸਕਦੇ ਹਨ। ਜ਼ਹੀਰ 2018 ਤੋਂ 2022 ਤੱਕ ਮੁੰਬਈ ਇੰਡੀਅਨਜ਼ ਦੇ ਕ੍ਰਿਕਟ ਡਾਇਰੈਕਟਰ ਰਹੇ।

Advertisement

Latest News

32ਵੀਂ ਬਾਸਕਟ-ਬਾਲ ਚੈਂਪੀਅਨਸ਼ਿਪ ਵਿੱਚ ਪਟਨਾ ਨੇ ਮਾਰੀ ਬਾਜੀ 32ਵੀਂ ਬਾਸਕਟ-ਬਾਲ ਚੈਂਪੀਅਨਸ਼ਿਪ ਵਿੱਚ ਪਟਨਾ ਨੇ ਮਾਰੀ ਬਾਜੀ
  ਫਿਰੋਜ਼ਪੁਰ 14 ਸਤੰਬਰ () 11 ਤੋਂ 13 ਸਤੰਬਰ ਤੱਕ ਸਕੂਲ ਜਵਾਹਰ ਨਵੋਦਿਆ ਵਿਦਿਆਲਿਆ ਮਾਹੀਆਂ ਵਾਲਾ ਕਲਾ, ਫਿਰੋਜ਼ਪੁਰ ਵਿਖ਼ੇ ਕਰਵਾਈ
ਖੇਤੀਬਾੜੀ ਵਿਭਾਗ ਬਲਾਕ ਕੋਟਕਪੂਰਾ ਵੱਲੋ ਕਿਸਾਨਾਂ ਨੂੰ ਪੀ.ਏ.ਯੂ ਲੁਧਿਆਣਾ ਮੇਲਾ ਵਿਖਾਇਆ ਗਿਆ
ਮੈਡੀਕਲ ਅਫਸਰਾਂ ਦੀ ਹੜਤਾਲ ਦੇ ਬਾਵਜੂਦ ਵੀ ਚੱਲ ਰਹੀਆਂ ਹਨ ਐਮਰਜੈਂਸੀ ਸੇਵਾਵਾਂ : ਸਿਵਲ ਸਰਜਨ
ਖਾਧ ਪਦਾਰਥਾਂ ’ਚ ਮਿਲਾਵਟ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ : ਜ਼ਿਲ੍ਹਾ ਸਿਹਤ ਅਫ਼ਸਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੁਰੂਕਸ਼ੇਤਰ 'ਚ ਕਿਹਾ, 'ਮੇਰਾ ਤਜਰਬਾ ਦੱਸ ਰਿਹਾ ਹੈ ਕਿ ਇਸ ਵਾਰ ਹਰਿਆਣਾ 'ਚ ਵੀ ਭਾਜਪਾ ਦੀ ਸਰਕਾਰ ਹੈ
32ਵੀਂ ਬਾਸਕਟ-ਬਾਲ ਚੈਂਪੀਅਨਸ਼ਿਪ ਵਿੱਚ ਪਟਨਾ ਨੇ ਮਾਰੀ ਬਾਜੀ
ਖੇਡਾਂ ਵਤਨ ਪੰਜਾਬ ਦੀਆਂ 2024 ਅਧੀਨ ਜਿਲ੍ਹਾ ਪੱਧਰ ਖੇਡਾਂ ਨਹਿਰੂ ਸੇਟਡੀਅਮ ਵਿਚ ਜਾਰੀ