Car Blast 'ਚ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਚੋਟੀ ਦੇ ਜਨਰਲ ਦੀ ਮੌਤ

Russia,26,APRIL,2025,(Azad Soch News):- ਰੂਸ ਦੀ ਰਾਜਧਾਨੀ ਮਾਸਕੋ ਵਿੱਚ ਇੱਕ ਕਾਰ ਵਿੱਚ ਧਮਾਕਾ ਹੋਇਆ ਹੈ,ਇਸ ਧਮਾਕੇ ਵਿੱਚ ਰਾਸ਼ਟਰਪਤੀ ਵਲਾਦੀਮੀਰ ਪੁਤਿਨ (President Vladimir Putin) ਦੇ ਸੀਨੀਅਰ ਜਨਰਲ ਦੀ ਮੌਤ ਹੋਣ ਦੀ ਖ਼ਬਰ ਹੈ,59 ਸਾਲਾ ਰੂਸੀ ਲੈਫਟੀਨੈਂਟ ਜਨਰਲ ਯਾਰੋਸਲਾਵ ਮੋਸਕਾਲਿਕ (Russian Lieutenant General Yaroslav Moskalyk) ਉੱਥੋਂ ਲੰਘ ਰਹੇ ਸਨ ਜਦੋਂ ਕਾਰ ਨੂੰ ਟੱਕਰ ਮਾਰ ਦਿੱਤੀ ਗਈ,ਧਮਾਕੇ ਕਾਰਨ ਕਾਰ ਹਵਾ ਵਿੱਚ ਕਈ ਮੀਟਰ ਉੱਡ ਗਈ,ਧਮਾਕੇ ਤੋਂ ਬਾਅਦ ਮੌਕੇ ‘ਤੇ ਆਈਈਡੀ (IED) ਦੀ ਵਰਤੋਂ ਦੇ ਸਬੂਤ ਮਿਲੇ ਹਨ,ਰੂਸੀ ਐਮਰਜੈਂਸੀ ਸੇਵਾਵਾਂ ਦਾ ਕਹਿਣਾ ਹੈ ਕਿ ਬਰਾਮਦ ਕੀਤੇ ਗਏ ਵਿਸਫੋਟਕਾਂ ਵਿੱਚ 300 ਗ੍ਰਾਮ ਤੋਂ ਵੱਧ ਟੀਐਨਟੀ (TNT) ਦੇ ਬਰਾਬਰ ਸ਼ਕਤੀ ਸੀ,ਧਮਾਕੇ ਵਿੱਚ ਦੋ ਲੋਕ ਗੰਭੀਰ ਜ਼ਖਮੀ ਵੀ ਹੋਏ ਹਨ,ਰੂਸੀ ਮੀਡੀਆ (Russian Media) ਦਾ ਕਹਿਣਾ ਹੈ ਕਿ ਸਥਾਨਕ ਲੋਕਾਂ ਨੇ ਕਈ ਹੋਰ ਧਮਾਕਿਆਂ ਦੀ ਆਵਾਜ਼ ਵੀ ਸੁਣੀ ਹੈ,ਮੋਸਕਾਲਿਕ ਆਰਮਡ ਫੋਰਸਿਜ਼ (Moscow Armed Forces) ਦੇ ਜਨਰਲ ਸਟਾਫ ਦੇ ਮੁੱਖ ਸੰਚਾਲਨ ਡਾਇਰੈਕਟੋਰੇਟ (Directorate) ਦੇ ਡਿਪਟੀ ਚੀਫ਼ ਸਨ।
Latest News
