ਗੈਂਗਸਟਰ ਗੋਲਡੀ ਬਰਾੜ ਦੀ ਮੌਤ ਦੀ ਖਬਰ ਝੂਠੀ ਨਿਕਲੀ

ਗੈਂਗਸਟਰ ਗੋਲਡੀ ਬਰਾੜ ਦੀ ਮੌਤ ਦੀ ਖਬਰ ਝੂਠੀ ਨਿਕਲੀ

California,02, May,2024,(Azad Soch News):– ਗੈਂਗਸਟਰ ਅਤੇ ਐਲਾਨੇ ਗਏ ਗੋਲਡੀ ਬਰਾੜ ਦੀ ਮੌਤ ਦੀ ਖਬਰ ਝੂਠੀ ਨਿਕਲੀ,ਬੀਤੇ ਬੁੱਧਵਾਰ ਨੂੰ ਪੂਰਾ ਦਿਨ ਅਮਰੀਕਾ ‘ਚ ਗੈਂਗਸਟਰ ਦੀ ਮੌਤ ਨੂੰ ਲੈ ਕੇ ਦਿਨ ਭਰ ਚਰਚਾ ਹੁੰਦੀ ਰਹੀ ਪਰ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਹੋ ਸਕੀ,ਇੱਕ ਅਮਰੀਕੀ ਚੈਨਲ ਨੇ ਗੋਲਡੀ ਦੀ ਮੌਤ ਦੀ ਖਬਰ ਪ੍ਰਸਾਰਿਤ ਕੀਤੀ ਸੀ, ਅਮਰੀਕੀ ਪੁਲਿਸ ਅਧਿਕਾਰੀ ਲੈਸਲੇ ਵਿਲੀਅਮਜ਼ (Lesley Williams) ਨੇ ਇੱਕ ਚੈਨਲ ਨੂੰ ਦੱਸਿਆ ਕਿ ਦੋ ਲੋਕਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ,ਜਿਨ੍ਹਾਂ ਵਿੱਚੋਂ ਇੱਕ ਦੀ ਮੌਤ ਹੋ ਗਈ ਹੈ,ਹਾਲਾਂਕਿ,ਇਹ ਸਪੱਸ਼ਟ ਨਹੀਂ ਸੀ ਕਿ ਉਹ ਗੋਲਡੀ ਬਰਾੜ ਹੈ ਜਾਂ ਨਹੀਂ।


ਫਿਰ ਦੇਰ ਰਾਤ ਕੈਲੀਫੋਰਨੀਆ (California) ਦੀ ਫਰਿਜ਼ਨੋ ਪੁਲਿਸ (Fresno Police) ਨੇ ਇਸ ਖ਼ਬਰ ਦਾ ਖੰਡਨ ਕੀਤਾ,ਈ-ਮੇਲ ਰਾਹੀਂ ਲੈਫਟੀਨੈਂਟ ਵਿਲੀਅਮ ਜੇ. ਡੂਲੇ (Lieutenant William J. dooley) ਨੇ ਜਾਣਕਾਰੀ ਦਿੱਤੀ ਹੈ ਕਿ ਬੀਤੇ ਮੰਗਲਵਾਰ ਨੂੰ ਕੈਲੀਫੋਰਨੀਆ ਦੇ ਫੇਅਰਮੌਂਟ ਹੋਟਲ (Fairmont Hotel) ਦੇ ਬਾਹਰ ਦੋ ਨੌਜਵਾਨਾਂ ਨੂੰ ਗੋਲੀ ਮਾਰ ਦਿੱਤੀ ਗਈ ਸੀ,ਇਨ੍ਹਾਂ ‘ਚੋਂ ਇਕ ਦੀ ਮੌਤ ਹੋ ਗਈ,ਜਦਕਿ ਦੂਜੇ ਨੂੰ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ।

ਇਸ ਤੋਂ ਇਲਾਵਾ ਅਮਰੀਕੀ ਖੁਫੀਆ ਏਜੰਸੀ FBI ਨੇ ਇਸ ਗੋਲੀਬਾਰੀ ‘ਚ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ,ਇਨ੍ਹਾਂ ਦੀ ਪਛਾਣ ਹੁਸਨਦੀਪ ਸਿੰਘ ਅਤੇ ਪਵਿੱਤਰ ਸਿੰਘ ਵਜੋਂ ਹੋਈ ਹੈ,ਅਧਿਕਾਰੀ ਨੇ ਦਾਅਵਾ ਕੀਤਾ ਹੈ ਕਿ ਮਰਨ ਵਾਲਾ ਨੌਜਵਾਨ ਗੋਲਡੀ ਬਰਾੜ ਨਹੀਂ ਹੈ,ਫਰਿਜ਼ਨੋ ਕੈਲੀਫੋਰਨੀਆ (Fresno California) 'ਚ ਹੋਏ ਕਤਲ ਚ ਮਰਨ ਵਾਲੇ ਦੀ ਪਹਿਚਾਣ 37 ਸਾਲਾਂ Xavier Gladney ਦੇ ਤੌਰ ’ਤੇ ਕੀਤੀ ਗਈ ਹੈ,ਜਦਕਿ ਬੀਤੇ ਦਿਨ ਭਾਰਤੀ ਮੀਡੀਆ ਇਸ ਵਿਚ ਗੋਲਡੀ ਬਰਾੜ ਦੇ ਮਾਰੇ ਜਾਣ ਦੀਆਂ ਖਬਰਾਂ ਚੱਲ ਰਹੀਆਂ ਸੀ,ਜੋ ਬਿਲਕੁਲ ਗਲਤ ਹਨ,ਸੂਤਰਾਂ ਦੇ ਮੁਤਾਬਕ ਪੁਲਿਸ ਨੇ ਹੀ ਮਰਨ ਵਾਲੇ ਦੀ ਸ਼ਨਾਖ਼ਤ ਜ਼ੈਵੀਅਰ ਗਲੈਡਨੇਅ (Xavier Gladney) ਵਜੋਂ ਕੀਤੀ ਹੈ ਪਰ ਹਾਲੇ ਤੱਕ ਅਧਿਕਾਰਤ ਐਲਾਨ ਨਹੀਂ ਕੀਤਾ।

Advertisement

Latest News

ਫੈਕਟਰੀ ਵਰਕਰਾਂ ਨੂੰ ਦਿੱਤਾ ਵੋਟ ਪਾਉਣ ਦਾ ਸੁਨੇਹਾ ਫੈਕਟਰੀ ਵਰਕਰਾਂ ਨੂੰ ਦਿੱਤਾ ਵੋਟ ਪਾਉਣ ਦਾ ਸੁਨੇਹਾ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 19 ਮਈ, 2024: ਜ਼ਿਲ੍ਹਾ ਚੋਣ ਦਫ਼ਤਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵੱਲੋਂ ਆਮ ਜਨਤਾ ਨੂੰ ਲੋਕ ਸਭਾ...
80 ਫ਼ੀਸਦੀ ਤੋਂ ਵਧੇਰੇ ਵੋਟਾਂ ਦੇ ਭੁਗਤਾਨ ਲਈ ਅਧਿਆਪਕ ਅਤੇ ਵਿਦਿਆਰਥੀਆਂ ਵੱਲੋਂ ਸਾਂਝੇ ਉੱਦਮ
“ਸਾਡੀ ਸੋਚ ਹਰੀ-ਭਰੀ ਵੋਟ” ਨੂੰ ਅੱਗੇ ਤੋਰਦਿਆਂ
ਸੰਯੁਕਤ ਕਿਸਾਨ ਮੋਰਚੇ ਦੀ ਸ਼ਿਕਾਇਤ ਤੇ ਹੰਸ ਰਾਜ ਨੂੰ ਨੋਟਿਸ ਜਾਰੀ
ਪੰਜਾਬ ਦੇ ਸਾਰੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ : ਸਿਬਿਨ ਸੀ
ਐਫ.ਐਸ.ਟੀ ਤੇ ਐਸ.ਐਸ.ਟੀ ਟੀਮਾਂ ਵੱਲੋਂ ਵਾਹਨਾਂ ਦੀ ਚੈਕਿੰਗ ਜਾਰੀ
ਲੋਕ ਸਭਾ ਚੋਣਾਂ ਵਿਚ ਡਿਊਟੀ ਮਾਣ ਵਾਲੀ ਗੱਲ, ਕਰਮਚਾਰੀ ਫਖ਼ਰ ਨਾਲ ਪਾਉਣ ਲੋਕਤੰਤਰ ਵਿਚ ਯੋਗਦਾਨ-ਵਧੀਕ ਡਿਪਟੀ ਕਮਿਸ਼ਨਰ