ਪੀਜੀਆਈ ਦੇ ਟਰੌਮਾ ਸੈਂਟਰ ਵਿੱਚ ਲੱਗੀ ਅੱਗ,ਜਾਨੀ ਨੁਕਸਾਨ ਤੋਂ ਬਚਾਅ
By Azad Soch
On

Chandigarh,19 March,2024,(Azad Soch News):- ਪੀਜੀਆਈਐਮਈਆਰ (PGIMER) ਦੇ ਐਡਵਾਂਸਡ ਟਰੌਮਾ ਸੈਂਟਰ (Advanced Trauma Center) ਲਿਫਟ ਨੰਬਰ 5 ਦੇ ਗਲਿਆਰੇ ਵਿੱਚ ਅੱਜ ਸ਼ਾਮ 4:10 ਵਜੇ ਦੇ ਕਰੀਬ ਮੁੜ ਅੱਗ ਲੱਗਣ ਦੀ ਘਟਨਾ ਵਾਪਰੀ,ਇਸ ਮਗਰੋਂ ਹਸਪਤਾਲ ਵਿੱਚ ਭੱਜਦੌੜ ਮਚ ਗਈ,5ਵੀਂ ਮੰਜ਼ਿਲ 'ਤੇ ਡਿਊਟੀ 'ਤੇ ਤਾਇਨਾਤ ਨਰਸਿੰਗ ਸਟਾਫ਼ ਅਤੇ ਸੁਰੱਖਿਆ ਗਾਰਡ ਨੇ ਫਾਲਸ ਸੀਲਿੰਗ ਖੇਤਰ 'ਚ ਅੱਗ ਲੱਗੀ ਦੇਖੀ ਤੇ ਤੁਰੰਤ ਫਾਇਰ ਵਿਭਾਗ (Fire Dept) ਨੂੰ ਸੂਚਨਾ ਦਿੱਤੀ,ਫਾਇਰ ਬ੍ਰਿਗੇਡ (Fire Brigade) ਦੀ ਟੀਮ ਅਤੇ ਸੁਰੱਖਿਆ ਗਾਰਡਾਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਘਟਨਾ ਦੇ ਪੰਜ ਮਿੰਟਾਂ ਵਿੱਚ ਅੱਗ 'ਤੇ ਕਾਬੂ ਪਾ ਲਿਆ,ਮਰੀਜ਼ਾਂ ਦੀ ਦੇਖਭਾਲ ਲਈ ਲੋੜੀਂਦੇ ਬਹਾਲੀ ਦੇ ਕੰਮ ਨੂੰ ਤੇਜ਼ ਕਰਨ ਲਈ ਹਸਪਤਾਲ ਦਾ ਇੰਜੀਨੀਅਰਿੰਗ ਵਿੰਗ ਮੌਕੇ 'ਤੇ ਪਹੁੰਚ ਗਿਆ ਹੈ,ਸ਼ੁਰੂਆਤੀ ਜਾਂਚ ਤੋਂ ਪਤਾ ਚੱਲਿਆ ਹੈ,ਕਿ ਬਿਜਲੀ ਸਪਾਰਕ ਕਾਰਨ ਪੀਜੀਆਈ (PGI) ਵਿੱਚ ਅੱਗ ਲੱਗੀ ਹੈ,ਹਾਲਾਂਕਿ ਕਿਸੇ ਵੀ ਤਰ੍ਹਾਂ ਦਾ ਮਾਲੀ ਅਤੇ ਜਾਨੀ ਨੁਕਸਾਨ ਨਹੀਂ ਹੋਇਆ ਹੈ।
Latest News

17 Mar 2025 06:19:19
ਕਾਲੀ ਮਿਰਚ (Habañero Pepper) ਕੈਂਸਰ ਵਰਗੀਆਂ ਘਾਤਕ ਬਿਮਾਰੀਆਂ ਲਈ ਵੀ ਬਹੁਤ ਚੰਗੀ ਹੈ।
ਮਿਰਚ ਵਿਚ ਪਾਈਪਰੀਨ (Piperine) ਮੌਜੂਦ ਹੋਣ ਕਾਰਨ...