ਰਾਸ਼ਟਰੀ ਰਾਜਧਾਨੀ ਦਿੱਲੀ ਦੀ ਹਵਾ ਬਹੁਤ ਖਤਰਨਾਕ ਪੱਧਰ ਤੱਕ ਪਹੁੰਚ ਗਈ
ਕਈ ਇਲਾਕਿਆਂ ‘ਚ ਪ੍ਰਦੂਸ਼ਣ ਕਾਰਨ ਸਥਿਤੀ ਗੰਭੀਰ

New Delhi,19 OCT,2024,(Azad Soch News):- ਰਾਸ਼ਟਰੀ ਰਾਜਧਾਨੀ ਦਿੱਲੀ ਦੀ ਹਵਾ ਬਹੁਤ ਖਤਰਨਾਕ ਪੱਧਰ ਤੱਕ ਪਹੁੰਚ ਗਈ ਹੈ,ਸ਼ੁੱਕਰਵਾਰ ਨੂੰ ਦਿੱਲੀ ਦਾ ਏਅਰ ਕੁਆਲਿਟੀ ਇੰਡੈਕਸ (Air Quality Index) (ਏਕਿਊਆਈ) (AQI) 292 ਦਰਜ ਕੀਤਾ ਗਿਆ,ਜੋ ਕਿ ਖਰਾਬ ਸ਼੍ਰੇਣੀ ਵਿੱਚ ਹੈ,ਸ਼ਨੀਵਾਰ ਨੂੰ ਵੀ ਅਜਿਹੀ ਸਥਿਤੀ ਬਣੇ ਰਹਿਣ ਦੀ ਸੰਭਾਵਨਾ ਹੈ,ਕਈ ਖੇਤਰਾਂ ਵਿੱਚ AQI 300 ਨੂੰ ਵੀ ਪਾਰ ਕਰ ਗਿਆ ਹੈ,ਦਿੱਲੀ ਦੇ ਆਨੰਦ ਵਿਹਾਰ, ਅਕਸ਼ਰਧਾਮ ਅਤੇ ਇਸ ਦੇ ਆਸ-ਪਾਸ ਦੇ ਖੇਤਰਾਂ ਨੂੰ AQI 334 ਦੇ ਨਾਲ ਬਹੁਤ ਹੀ ਮਾੜੀ ਸ਼੍ਰੇਣੀ ਵਿੱਚ ਦਰਜ ਕੀਤਾ ਗਿਆ ਹੈ,ਸ਼ਨੀਵਾਰ ਸਵੇਰੇ ਵੀ ਕਈ ਹਿੱਸਿਆਂ ‘ਚ ਧੁੰਦ ਦੀ ਪਰਤ ਦੇਖਣ ਨੂੰ ਮਿਲੀ,ਸੀਪੀਸੀਬੀ (CPCB) ਦੇ ਅੰਕੜਿਆਂ ਅਨੁਸਾਰ, ਗੁਰੂਗ੍ਰਾਮ ਦਾ ਏਕਿਊਆਈ ਐਨਸੀਆਰ (AQI NCR) ਵਿੱਚ ਸਭ ਤੋਂ ਘੱਟ 204 ਸੀ, ਜੋ ਕਿ ਖਰਾਬ ਸ਼੍ਰੇਣੀ ਵਿੱਚ ਹੈ,AQI ਫਰੀਦਾਬਾਦ ਵਿੱਚ 242, ਗ੍ਰੇਟਰ ਨੋਇਡਾ (Greater Noida) ਵਿੱਚ 264, ਗਾਜ਼ੀਆਬਾਦ ਵਿੱਚ 258 ਅਤੇ ਨੋਇਡਾ (Noida) ਵਿੱਚ 242 ਸੀ,ਇਸ ਦੇ ਨਾਲ ਹੀ ਦਿੱਲੀ ਦੇ ਆਨੰਦ ਵਿਹਾਰ ਅਤੇ ਵਜ਼ੀਰਪੁਰ ਸਮੇਤ 13 ਖੇਤਰਾਂ ਵਿੱਚ ਹਵਾ ਬਹੁਤ ਗੰਭੀਰ ਤੋਂ ਗੰਭੀਰ ਸ਼੍ਰੇਣੀ ਵਿੱਚ ਦਰਜ ਕੀਤੀ ਗਈ।
Related Posts
Latest News
