ਦਿੱਲੀ ਵਿਧਾਨ ਸਭਾ ਚੋਣਾਂ ਲਈ 5 ਫਰਵਰੀ ਨੂੰ ਹੋਵੇਗੀ ਵੋਟਿੰਗ
New Delhi,07 JAN,2025,(Azad Soch News):- ਰਾਸ਼ਟਰੀ ਰਾਜਧਾਨੀ ਖੇਤਰ (NCT) ਦਿੱਲੀ ਵਿਧਾਨ ਸਭਾ ਚੋਣਾਂ (Delhi Assembly Elections) ਦੇ ਪ੍ਰੋਗਰਾਮ ਦਾ ਐਲਾਨ ਕਰਨ ਲਈ ਭਾਰਤੀ ਚੋਣ ਕਮਿਸ਼ਨ (ECI) ਮੰਗਲਵਾਰ ਨੂੰ ਪ੍ਰੈਸ ਕਾਨਫਰੰਸ ਕਰ ਕੇ ਚੋਣਾਂ ਦਾ ਐਲਾਨ ਕਰ ਦਿੱਤਾ ਹੈ,ਚੋਣ ਕਮਿਸ਼ਨ (Election Commission) ਨੇ ਆਪਣਾ ਪੂਰਾ ਸ਼ਡਿਊਲ ਜਾਰੀ ਕਰ ਦਿੱਤਾ ਹੈ,ਦਿੱਲੀ ਵਿੱਚ 5 ਫਰਵਰੀ ਨੂੰ ਵੋਟਿੰਗ ਹੋਵੇਗੀ ਅਤੇ ਨਤੀਜੇ 8 ਫਰਵਰੀ ਨੂੰ ਆਉਣਗੇ,ਚੋਣ ਕਮਿਸ਼ਨ (Election Commission) ਨੇ ਅੱਜ ਦੁਪਹਿਰ 2 ਵਜੇ ਇਸ ਸਬੰਧੀ ਪ੍ਰੈੱਸ ਕਾਨਫਰੰਸ (Press Conference) ਕੀਤੀ,ਦਿੱਲੀ ਵਿਧਾਨ ਸਭਾ ਦਾ ਕਾਰਜਕਾਲ 23 ਫਰਵਰੀ ਨੂੰ ਖਤਮ ਹੋ ਰਿਹਾ ਹੈ,ਦਿੱਲੀ ਵਿੱਚ ਕੁੱਲ 70 ਵਿਧਾਨ ਸਭਾ ਸੀਟਾਂ ਹਨ। ਸਾਰੀਆਂ ਸੀਟਾਂ ‘ਤੇ ਵੋਟਿੰਗ ਹੋਵੇਗੀ,ਇਸ ਤੋਂ ਪਹਿਲਾਂ ਸੋਮਵਾਰ ਨੂੰ ECI ਨੇ ਦਿੱਲੀ ਲਈ ਨਵੀਂ ਸੋਧੀ ਹੋਈ ਵੋਟਰ ਸੂਚੀ ਜਾਰੀ ਕੀਤੀ,ਤਾਜ਼ਾ ਅੰਕੜਿਆਂ ਅਨੁਸਾਰ ਪਿਛਲੇ ਦੋ ਮਹੀਨਿਆਂ ਵਿੱਚ ਦਿੱਲੀ (Delhi) ਦੇ ਵੋਟਰਾਂ ਵਿੱਚ ਕਾਫੀ ਵਾਧਾ ਹੋਇਆ ਹੈ, ਅਕਤੂਬਰ 2024 ਵਿੱਚ ਕੁੱਲ ਵੋਟਰਾਂ ਦੀ ਗਿਣਤੀ 1,53,57,529 ਸੀ,ਹਾਲਾਂਕਿ, ਥੋੜ੍ਹੇ ਜਿਹੇ ਸੁਧਾਰ ਤੋਂ ਬਾਅਦ, ਇਹ ਗਿਣਤੀ ਵਧ ਕੇ 1,55,24,858 ਹੋ ਗਈ ਹੈ, ਜਿਸ ਵਿੱਚ ਦਸੰਬਰ 2024 ਤੱਕ 1,67,329 ਨਵੇਂ ਵੋਟਰ ਸ਼ਾਮਲ ਹੋਣਗੇ,ਕਮਿਸ਼ਨ ਨੇ ਨਵੇਂ ਵੋਟਰ ਸ਼ਨਾਖਤੀ ਕਾਰਡ (New Voter ID Card) ਪ੍ਰਾਪਤ ਕਰਨ ਲਈ ਝੂਠੇ ਅਤੇ ਜਾਅਲੀ ਦਸਤਾਵੇਜ਼ ਪੇਸ਼ ਕਰਨ ਵਿਰੁੱਧ ਚੇਤਾਵਨੀ ਦਿੱਤੀ ਹੈ।