ਵਿਸ਼ਵ ਜਲ ਦਿਵਸ ਨੂੰ ਸਮਰਪਿਤ ਜਾਗਰੂਕਤਾ ਪ੍ਰੋਗਰਾਮ ਕਰਾਇਆ, ਪਾਣੀ ਦੀ ਅਹਿਮੀਅਤ ਨੂੰ ਧਿਆਨ ‘ਚ ਰੱਖਣ ਦੀ ਲੋੜ ‘ਤੇ ਜ਼ੋਰ

ਵਿਸ਼ਵ ਜਲ ਦਿਵਸ ਨੂੰ ਸਮਰਪਿਤ ਜਾਗਰੂਕਤਾ ਪ੍ਰੋਗਰਾਮ ਕਰਾਇਆ, ਪਾਣੀ ਦੀ ਅਹਿਮੀਅਤ ਨੂੰ ਧਿਆਨ ‘ਚ ਰੱਖਣ ਦੀ ਲੋੜ ‘ਤੇ ਜ਼ੋਰ

ਹੁਸ਼ਿਆਰਪੁਰ, 21 ਮਾਰਚ: ਜਲ ਸ਼ਕਤੀ ਕੇਂਦਰ ਅਤੇ ਫੋਰਸ ਟਰੱਸਟ ਵਲੋਂ ਅੱਜ ਇਥੇ ਵਿਸ਼ਵ ਜਲ ਦਿਵਸ ਨੂੰ ਸਮਰਪਿਤ ਪਾਣੀ ਦੀ ਮਹੱਤਤਾ ‘ਤੇ ਜਾਗਰੂਕਤਾ ਪ੍ਰੋਗਰਾਮ ਕਰਾਇਆ ਗਿਆ ਜਿਸ ਵਿਚ ਜ਼ਿਲ੍ਹੇ ਦੇ ਵੱਖ-ਵੱਖ ਖੇਤਰਾਂ ਤੋਂ ਕਿਸਾਨਾਂ ਨੇ ਹਿੱਸਾ ਲਿਆ।

        ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕਰਾਏ ਪ੍ਰੋਗਰਾਮ ਦੌਰਾਨ ਮਾਹਰਾਂ ਨੇ ਕਿਸਾਨਾਂ ਨੂੰ ਖੇਤੀਬਾੜੀ ਦੌਰਾਨ ਪਾਣੀ ਦੀ ਬਚਤ ਬਾਰੇ ਜਾਣਕਾਰੀ ਦਿੰਦਿਆ ਕਿਹਾ ਕਿ ਕਿਸਾਨ ਫੁਹਾਰਾ ਤਕਨੀਕ, ਤੁਪਕਾ ਸਿੰਚਾਈ ਅਤੇ ਬੈਡ ਸਿਸਟਮ ‘ਤੇ ਖੇਤੀਬਾੜੀ ਕਰਕੇ ਪੈਦਾਵਾਰ ਨੂੰ ਵਧਾਉਣ ਅਤੇ ਪਾਣੀ ਦੀ ਬਚਤ ਕਰ ਸਕਦੇ ਹਨ। ਜਲ ਸ਼ਕਤੀ ਕੇਂਦਰ ਦੇ ਨੋਡਲ ਅਧਿਕਾਰੀ ਹਰਜਿੰਦਰ ਸਿੰਘ ਅਤੇ ਹੋਰਨਾਂ ਮਾਹਰਾਂ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਵਿਸ਼ਵ ਜਲ ਦਿਵਸ ਮੌਕੇ ਪ੍ਰਣ ਕੀਤਾ ਜਾਵੇ ਕਿ ਪਾਣੀ ਦੀ ਬਚਤ ਬਾਰੇ ਸੁਚੇਤ ਹੋਈਏ ਅਤੇ ਆਪਣੇ ਘਰਾਂ ਵਿਚ ਆਮ ਵਰਤੋਂ ਦੌਰਾਨ ਪਾਣੀ ਦੀ ਅਹਿਮੀਅਤ ਦਾ ਵੀ ਪੂਰਾ ਧਿਆਨ ਰੱਖੀਏ। ਉਨ੍ਹਾਂ ਕਿਹਾ ਕਿ ਪਾਣੀ ਨੂੰ ਬਚਾਉਣ ਲਈ ਵੱਧ ਤੋਂ ਵੱਧ ਲੋਕਾਂ ਵਿਚ ਜਾਗਰੂਕਤਾ ਫੈਲਾਉਣੀ ਬੇਹੱਦ ਜ਼ਰੂਰੀ ਹੈ।

Tags:

Advertisement

Latest News

ਮਾਣਯੋਗ ਚੀਫ਼ ਜਸਟਿਸ ਨੇ 4 ਮੰਜ਼ਿਲਾ ਏ.ਡੀ.ਆਰ ਸੈਂਟਰ ਦਾ ਨੀਂਹ ਪੱਥਰ ਰੱਖਿਆ ਮਾਣਯੋਗ ਚੀਫ਼ ਜਸਟਿਸ ਨੇ 4 ਮੰਜ਼ਿਲਾ ਏ.ਡੀ.ਆਰ ਸੈਂਟਰ ਦਾ ਨੀਂਹ ਪੱਥਰ ਰੱਖਿਆ
  ਬਰਨਾਲਾ, 22 ਮਾਰਚ      ਮਾਨਯੋਗ ਚੀਫ਼ ਜਸਟਿਸ ਸ੍ਰੀ ਸ਼ੀਲ ਨਾਗੂ (ਪੈਟਰਨ ਇੰਨ ਚੀਫ਼, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ), ਮਾਨਯੋਗ ਜਸਟਿਸ
ਗਗਨਦੀਪ ਸਿੰਘ ਧਾਲੀਵਾਲ ਨੇ ਸੰਭਾਲਿਆ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਦਾ ਅਹੁਦਾ
ਨਹਿਰੂ ਯੁਵਾ ਕੇਂਦਰ ਸੰਗਠਨ ਅਤੇ ਐਨ.ਐਸ.ਐਸ” ਵੱਲੋਂ ਮੇਰਾ ਯੁਵਾ ਭਾਰਤ ਪਦਯਾਤਰਾ ਦਾ ਆਯੋਜਨ
ਆਬਕਾਰੀ ਨੀਤੀਆਂ ਦੀ ਸਫਲਤਾ: ਪੰਜਾਬ ਦਾ ਆਬਕਾਰੀ ਮਾਲੀਆ 6254 ਕਰੋੜ ਰੁਪਏ (2022-23) ਤੋਂ ਵੱਧ ਕੇ 10200 ਕਰੋੜ ਰੁਪਏ (2024-25) ਤੱਕ ਪਹੁੰਚਿਆ- ਹਰਪਾਲ ਸਿੰਘ ਚੀਮਾ
"ਯੁੱਧ ਨਸ਼ਿਆਂ ਵਿਰੁੱਧ" ਮੁਹਿੰਮ ਤਹਿਤ ਜਿਲੇ ਦੇ ਡਰੱਗ ਹੋਟਸਪੋਟ ਤੇ ਸ਼ੱਕੀ ਸਥਾਨਾਂ ਉੱਪਰ ਸਰਚ ਅਪ੍ਰੇਸ਼ਨ ਚਲਾਇਆ
ਜ਼ਿਲ੍ਹਾ ਪ੍ਰਸ਼ਾਸਨ ਵਲੋਂ ਟ੍ਰੈਫ਼ਿਕ ਪ੍ਰਬੰਧਾਂ ਨੂੰ ਬਿਹਤਰ ਬਣਾਉਣ ਲਈ ਵਿਉਂਤਬੰਦੀ
ਪੰਜਾਬ ਸਰਕਾਰ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਵਚਨਬੱਧ: ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ