ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਸੁਖਦੇਵ ਅਤੇ ਰਾਜਗੁਰੂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕ੍ਰਿਕਟ ਟੂਰਨਾਮੈਂਟ ਕਰਵਾਇਆ
By Azad Soch
On

ਬਟਾਲਾ, 21 ਮਾਰਚ ( ) ਸਰਕਾਰੀ ਪੌਲੀਟੈਕਨਿਕ ਕਾਲਜ ਬਟਾਲਾ ਵਿਖੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਸੁਖਦੇਵ ਅਤੇ ਰਾਜਗੁਰੂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ। ਇਸ ਟੂਰਨਾਮੈਂਟ ਦੀ ਸ਼ੁਰੂਆਤ ਕਾਲਜ ਦੇ ਪ੍ਰਿੰਸੀਪਲ ਦਵਿੰਦਰ ਸਿੰਘ ਭੱਟੀ, ਜਿਲਾ ਲੋਕ ਸੰਪਰਕ ਅਫਸਰ ਹਰਜਿੰਦਰ ਸਿੰਘ ਕਲਸੀ, ਵਿਭਾਗੀ ਮੁਖੀ ਵਿਜੇ ਮਿਨਹਾਸ, ਸ਼ਿਵਰਾਜਨ ਪੁਰੀ, ਹਰਜਿੰਦਰਪਾਲ ਸਿੰਘ, ਸਪੋਰਟਸ ਪ੍ਰੈਜੀਡੈਂਟ ਜਗਦੀਪ ਸਿੰਘ, ਸੁਪਰਡੰਟ ਹਰਪਾਲ ਸਿੰਘ, ਐਮ.ਸੀ ਜਰਮਨਜੀਤ ਸਿੰਘ ਬਾਜਵਾ, ਜਸਬੀਰ ਸਿੰਘ, ਸਤਵੰਤ ਸਿੰਘ ਬਾਜਵਾ ਸਕਾਈ ਰਾਈਡਰ ਕ੍ਰਿਕਟ ਅਕੈਡਮੀ ਮਿਸ਼ਰਪੁਰ ਆਦਿ ਵੱਲੋਂ ਖਿਡਾਰੀਆਂ ਨਾਲ ਜਾਣ ਪਹਿਚਾਣ ਕਰਨ ਉਪਰੰਤ ਕੀਤੀ ਗਈ।
ਉਨਾਂ ਇਸ ਮੌਕੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਨਾਲ ਖੇਡਾਂ ਉੱਤੇ ਹੋਰ ਸੁਚਾਰੂ ਗਤੀਵਿਧੀਆਂ ਕਰਨ ਲਈ ਉਤਸ਼ਾਹਤ ਕਰਦਿਆਂ ਕਿਹਾ ਕਿ ਖੇਡਾਂ ਸਾਨੂੰ ਚੰਗੀ ਸਿਹਤ ਅਤੇ ਤੰਦਰੁਸਤੀ ਦੇ ਨਾਲ ਨਾਲ ਅਨੁਸ਼ਾਸਨ ਵਿੱਚ ਰਹਿਣਾ ਵੀ ਸਿਖਾਉਂਦੀਆਂ ਹਨ।
ਇਸ ਟੂਰਨਾਮੈਂਟ ਵਿੱਚ ਕਾਲਜ ਦੇ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਦੀਆਂ ਟੀਮਾਂ ਦਰਮਿਆਨ ਮੈਚ ਕਰਵਾਏ ਗਏ ਜਿਨਾਂ ਵਿੱਚ ਹੋਈ ਸਖਤ ਮੁਕਾਬਲਾ ਉਪਰੰਤ ਜਤਿਨ ਕੁਮਾਰ ਦੀ ਅਗਵਾਈ ਵਾਲੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।
ਪ੍ਰਿੰਸੀਪਲ ਦਵਿੰਦਰ ਸਿੰਘ ਭੱਟੀ ਵੱਲੋਂ ਉਪਰੋਕਤ ਸ਼ਖਸ਼ੀਅਤਾਂ ਤੋਂ ਇਲਾਵਾ ਜੇਤੂ ਟੀਮ, ਟੂਰਨਾਮੈਂਟ ਦੇ ਬੈਸਟ ਬੈਟਸਮੈਨ ਸ਼ਹਿਬਾਜ਼, ਬੈਸਟ ਗੇਂਦਬਾਜ ਖਿਡਾਰੀ ਰੋਹਿਤ ਨੂੰ ਅਵਾਰਡ ਦਿੱਤਾ ਗਿਆ।
ਇਸ ਮੌਕੇ ਅਤੀਸ਼ ਕੁਮਾਰ, ਬਲਵਿੰਦਰ ਸਿੰਘ, ਡਾ. ਸੁਨਿਮਰਜੀਤ ਕੌਰ, ਸ਼ਾਲਿਨੀ ਮਹਾਜਨ, ਰੰਜੂ ਉਹਰੀ, ਰਜਨੀਤ ਮੱਲੀ, ਸਤਵਿੰਦਰ ਕੌਰ, ਕਮਲਜੀਤ ਕੌਰ, ਕਿਰਨਜੀਤ ਕੌਰ, ਜਸਬੀਰ ਸਿੰਘ, ਸਾਹਿਬ ਸਿੰਘ, ਅੰਗਦ ਪ੍ਰੀਤ ਸਿੰਘ, ਨਵਜੋਤ ਸਲਾਰੀਆ, ਹੁਨਰਬੀਰ ਸਿੰਘ, ਰਜਿੰਦਰ ਕੁਮਾਰ, ਰੋਹਿਤ ਵਾਡਰਾ, ਗੁਲਜਾਰ ਸਿੰਘ, ਮੁਖਤਾਰ ਸਿੰਘ, ਸੁਖਵਿੰਦਰ ਸਿੰਘ, ਤੇਜ ਪ੍ਰਤਾਪ ਸਿੰਘ ਕਾਹਲੋਂ, ਸਚਿਨ ਅਠਵਾਲ, ਰਮਨਦੀਪ ਸਿੰਘ, ਜਤਿੰਦਰ ਕੁਮਾਰ, ਸੁਰਜੀਤ ਰਾਮ, ਰਾਮ ਸਿੰਘ, ਜਤਿੰਦਰ ਸਿੰਘ, ਅਤੁਲ ਵੀ ਹਾਜ਼ਰ ਸਨ।
।।।।।।।। ਕੈਪਟਨ
ਵਿਦਿਆਰਥੀਆਂ ਨੂੰ ਟਰਾਫੀ ਤਕਸੀਮ ਕਰਦੇ ਹੋਏ ਪ੍ਰਿੰਸੀਪਲ ਦਵਿੰਦਰ ਸਿੰਘ ਭੱਟੀ ਨਾਲ ਹਨ ਡੀ.ਪੀ.ਆਰ.ਓ ਹਰਜਿੰਦਰ ਸਿੰਘ ਕਲਸੀ ਅਤੇ ਕਾਲਜ ਦੇ ਸਟਾਫ ਮੈਂਬਰ।
Tags:
Related Posts
Latest News

24 Mar 2025 06:02:06
ਸੋਰਠਿ ਮਹਲਾ ੩ ਘਰੁ ੧ ਤਿਤੁਕੀ
ੴ ਸਤਿਗੁਰ ਪ੍ਰਸਾਦਿ
॥ ਭਗਤਾ ਦੀ ਸਦਾ ਤੂ ਰਖਦਾ ਹਰਿ ਜੀਉ ਧੁਰਿ ਤੂ ਰਖਦਾ...