ਪਾਕਿਸਤਾਨ ਦੇ ਪੇਸ਼ਾਵਰ ’ਚ 90 ਸਾਲ ਪੁਰਾਣੇ ਇਤਿਹਾਸਕ ਨਾਜ਼ ਸਿਨੇਮਾ ਨੂੰ ਢਾਹ ਦਿਤਾ ਗਿਆ

ਪਾਕਿਸਤਾਨ ਦੇ ਪੇਸ਼ਾਵਰ ’ਚ 90 ਸਾਲ ਪੁਰਾਣੇ ਇਤਿਹਾਸਕ ਨਾਜ਼ ਸਿਨੇਮਾ ਨੂੰ ਢਾਹ ਦਿਤਾ ਗਿਆ

Peshawar,24,MARCH,2025,(Azad Soch News):-   ਪਾਕਿਸਤਾਨ ਦੇ ਪੇਸ਼ਾਵਰ ’ਚ 90 ਸਾਲ ਪੁਰਾਣੇ ਇਤਿਹਾਸਕ ਨਾਜ਼ ਸਿਨੇਮਾ ਨੂੰ ਸ਼ਹਿਰ ’ਚ ਆਏ ਸਿਨੇਮਾ ਸਭਿਆਚਾਰ ’ਚ ਗਿਰਾਵਟ ਕਾਰਨ ਢਾਹ ਦਿਤਾ ਗਿਆ ਹੈ। ਇਹ ਸਿਨੇਮਾ ਅਸਲ ’ਚ 1936 ’ਚ ਇਕ ਸਿੱਖ ਉੱਦਮੀ ਵਲੋਂ ਬਣਾਇਆ ਗਿਆ ਸੀ, ਜਿਸ ਨੂੰ ਬਾਅਦ ’ਚ ਜਵਾਦ ਰਜ਼ਾ ਦੇ ਦਾਦਾ ਵਲੋਂ ਪ੍ਰਾਪਤ ਕੀਤਾ ਗਿਆ ਸੀ ਅਤੇ ਇਸ ਦਾ ਨਾਮ ਬਦਲ ਕੇ ਨਾਜ਼ ਸਿਨੇਮਾ ਰੱਖਿਆ ਗਿਆ ਸੀ। ਤੀਜੀ ਪੀੜ੍ਹੀ ਦੇ ਮਾਲਕ ਰਜ਼ਾ ਨੇ ਕਿਹਾ ਕਿ ਪੇਸ਼ਾਵਰ (Peshawar) ਵਿਚ ਤੇਜ਼ੀ ਨਾਲ ਡਿੱਗ ਰਹੇ ਸਿਨੇਮਾ ਸਭਿਆਚਾਰ ਕਾਰਨ ਉਨ੍ਹਾਂ ਕੋਲ ਇਸ ਨੂੰ ਢਾਹੁਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਸੀ,ਰਜ਼ਾ ਨੇ ਇਸ ਗਿਰਾਵਟ ਦਾ ਕਾਰਨ ਭਾਰਤੀ ਫਿਲਮਾਂ ’ਤੇ ਪਾਬੰਦੀ, ਸਥਾਨਕ ਫਿਲਮਾਂ ਦੀ ਮਾੜੀ ਉਤਪਾਦਨ ਗੁਣਵੱਤਾ ਅਤੇ ਵਿਕਲਪਕ ਮਨੋਰੰਜਨ (Alternative Entertainment) ਵਿਕਲਪਾਂ ਦੇ ਉਭਾਰ ਨੂੰ ਦਸਿਆ। ਇਸ ਮੌਕੇ ਉਨ੍ਹਾਂ ਨੇ ਸਿਨੇਮਾ ਦੇ ਸੁਨਹਿਰੀ ਯੁੱਗ ਨੂੰ ਵੀ ਯਾਦ ਕੀਤਾ, ਜਦੋਂ ਨਾਜ਼ ਸਿਨੇਮਾ ਉਰਦੂ, ਪਸ਼ਤੋ, ਪੰਜਾਬੀ ਅਤੇ ਅੰਗਰੇਜ਼ੀ ਫਿਲਮਾਂ ਪ੍ਰਦਰਸ਼ਿਤ ਕਰਦਾ ਸੀ। ਹਾਲਾਂਕਿ, ਪਸ਼ਤੋ ਫਿਲਮ ਉਦਯੋਗ ਦੇ ਪਤਨ ਅਤੇ ਵਧੀਆ ਵਾਲੀਆਂ ਫਿਲਮਾਂ ਦੀ ਕਮੀ ਦੇ ਨਾਲ, ਸਿਨੇਮਾ ਦੀ ਮੌਤ ਨੂੰ ਟਾਲਿਆ ਨਹੀਂ ਜਾ ਸਕਿਆ।

Advertisement

Latest News

ਕੌਮੀ ਤੇ ਕੌਮਾਂਤਰੀ ਖੇਡ ਮੁਕਾਬਲਿਆਂ ਦੀ ਮੇਜ਼ਬਾਨੀ ਕਰਨ ਲਈ ਪੰਜਾਬ ਤਿਆਰ-ਬਰ-ਤਿਆਰ: ਮੁੱਖ ਮੰਤਰੀ ਕੌਮੀ ਤੇ ਕੌਮਾਂਤਰੀ ਖੇਡ ਮੁਕਾਬਲਿਆਂ ਦੀ ਮੇਜ਼ਬਾਨੀ ਕਰਨ ਲਈ ਪੰਜਾਬ ਤਿਆਰ-ਬਰ-ਤਿਆਰ: ਮੁੱਖ ਮੰਤਰੀ
ਚੰਡੀਗੜ੍ਹ, 27 ਮਾਰਚ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀਰਵਾਰ ਨੂੰ ਆਖਿਆ ਕਿ ਸੂਬੇ ਵਿੱਚ ਖੇਡ ਸੱਭਿਆਚਾਰ ਨੂੰ ਹੁਲਾਰਾ...
ਪੰਜਾਬ ਦੇ ਸ਼ਹਿਰਾਂ ਵਿੱਚ ਬਣਨਗੀਆਂ ਅਰਬਨ ਅਸਟੇਟ: ਮੁੰਡੀਆਂ
ਯੁੱਧ ਨਸ਼ਿਆਂ ਵਿਰੁੱਧ’: ਸੈਮੀਨਾਰ ਦੌਰਾਨ ਏ.ਸੀ.ਪੀ. ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਆ
ਮਾਲਵਿੰਦਰ ਸਿੰਘ ਜੱਗੀ ਨੂੰ ਸੇਵਾਮੁਕਤੀ ਦੀ ਪੂਰਵ ਸੰਧਿਆ ਮੌਕੇ ਲੋਕ ਸੰਪਰਕ ਵਿਭਾਗ ਵੱਲੋਂ ਨਿੱਘੀ ਵਿਦਾਇਗੀ
ਮੁੱਖ ਮੰਤਰੀ ਨੇ ਗੈਰ-ਜ਼ਿੰਮੇਵਾਰਾਨਾ ਬਿਆਨ ਦੇਣ ਅਤੇ ਮੀਡੀਆ 'ਚ ਸੁਰਖੀਆਂ ਬਟੋਰਨ ਲਈ ਢਕਵੰਜ ਕਰਨ 'ਤੇ ਕਾਂਗਰਸੀ ਆਗੂਆਂ ਦੀ ਕੀਤੀ ਆਲੋਚਨਾ
ਮੀਤ ਹੇਅਰ ਨੇ ਪਾਰਲੀਮੈਂਟ ਵਿੱਚ ਹਾਕੀ ਦੇ ਮੱਕਾ ਪਿੰਡ ਸੰਸਾਰਪੁਰ ਦਾ ਮੁੱਦਾ ਚੁੱਕਿਆ
"ਬਦਲਦਾ ਪੰਜਾਬ" ਬਜਟ ਪੰਜਾਬ ਦੀ ਨੁਹਾਰ ਬਦਲਣ ਲਈ ਪੰਜਾਬ ਸਰਕਾਰ ਦੀ ਵਚਨਬੱਧਤਾ ਦਾ ਪ੍ਰਗਟਾਵਾ: ਹਰਪਾਲ ਸਿੰਘ ਚੀਮਾ