ਬਿਨੂੰ ਢਿੱਲੋ ਦੀ ਨਵੀਂ ਅਤੇ ਫਿਲਹਾਲ ਅਨਟਾਈਟਲ ਪੰਜਾਬੀ ਫ਼ਿਲਮ ਦਾ ਫ਼ਸਟ ਸ਼ਡਿਊਲ ਪੂਰਾ
By Azad Soch
On

Chandigarh, 03, FEB,2025,(Azad Soch News):- ਬਿਨੂੰ ਢਿੱਲੋ ਦੀ ਨਵੀਂ ਅਤੇ ਫਿਲਹਾਲ ਅਨਟਾਈਟਲ ਪੰਜਾਬੀ ਫ਼ਿਲਮ ਦਾ ਫ਼ਸਟ ਸ਼ਡਿਊਲ ਪੂਰਾ ਕਰ ਲਿਆ ਗਿਆ ਹੈ। ਇਸ ਫਿਲਮ ਦਾ ਨਿਰਦੇਸ਼ਨ ਥਾਪਰ ਵੱਲੋਂ ਕੀਤਾ ਜਾ ਰਿਹਾ ਹੈ, ਜੋ ਅਪਣੀ ਇਸ ਫ਼ਿਲਮ ਰਾਹੀਂ ਪਾਲੀਵੁੱਡ (Pollywood) ਵਿੱਚ ਇੱਕ ਹੋਰ ਪ੍ਰਭਾਵੀ ਪਾਰੀ ਦਾ ਅਗਾਜ਼ ਕਰਨ ਜਾ ਰਹੇ ਹਨ,ਨੈਕਸਟ ਲੈਵਲ ਪ੍ਰੋਡੋਕਸ਼ਨ (Next Level Production) ਅਤੇ ਜੇ ਸਟੂਡੀਓ ਵੱਲੋਂ ਪ੍ਰਸਤੁਤ ਕੀਤੀ ਜਾ ਰਹੀ ਇਸ ਫ਼ਿਲਮ ਦਾ ਨਿਰਮਾਣ ਬਾਲੀਵੁਡ ਦੇ ਮੰਨੇ ਪ੍ਰਮੰਨੇ ਨਿਰਮਾਤਾ ਨਿਰਜ ਰੁਹਿਲ ਕਰ ਰਹੇ ਹਨ, ਜਿੰਨਾਂ ਵੱਲੋਂ ਨਿਰਮਿਤ ਕੀਤੀ ਅਤੇ ਨੈੱਟਫਲਿਕਸ *Netflix) 'ਤੇ ਸਟ੍ਰੀਮ ਹੋਈ ਓਟੀਟੀ ਫ਼ਿਲਮ (OTT Film) 'ਵਧ' ਕਾਫ਼ੀ ਚਰਚਾ ਅਤੇ ਸਲਾਹੁਤਾ ਹਾਸਿਲ ਕਰਨ ਵਿੱਚ ਸਫਲ ਰਹੀ ਹੈ। ਇਸ ਤੋਂ ਇਲਾਵਾ ਉਹ ਕੁਝ ਬਹੁ-ਚਰਚਿਤ ਪੰਜਾਬੀ ਫਿਲਮਾਂ ਦੇ ਨਿਰਮਾਣ ਵਿੱਚ ਵੀ ਅਹਿਮ ਭੂਮਿਕਾ ਨਿਭਾ ਚੁੱਕੇ ਹਨ, ਜਿਸ ਵਿੱਚ 'ਬੰਬੂਕਾਟ', 'ਭਲਵਾਨ ਸਿੰਘ' ਅਤੇ 'ਅਫ਼ਸਰ' ਆਦਿ ਸ਼ੁਮਾਰ ਰਹੀਆ ਹਨ।
Related Posts
Latest News
3353544.jpg)
01 May 2025 06:00:18
ਜੋ ਜਨੁ ਭਾਉ ਭਗਤਿ ਕਛੁ ਜਾਨੈ ਤਾ ਕਉ ਅਚਰਜੁ ਕਾਹੋ ॥ ਜਿਉ ਜਲੁ ਜਲ ਮਹਿ ਪੈਸਿ ਨ ਨਿਕਸੈ ਤਿਉ ਢੁਰਿ...