ਜੀ ਖਾਨ ਨੇ ਕੀਤਾ ਨਵੇਂ ਧਾਰਮਿਕ ਗੀਤ ਦਾ ਐਲਾਨ
Patiala,16 DEC,2024,(Azad Soch News):- ਗਾਇਕ ਜੀ ਖਾਨ, ( G Khan) ਜੋ ਅਪਣਾ ਨਵਾਂ ਧਾਰਮਿਕ ਗਾਣਾ 'ਧੰਨ ਤੇਰਾ ਜਿਗਰਾ' ਲੈ ਕੇ ਗਾਇਕੀ ਪਿੜ੍ਹ ਵਿੱਚ ਮੁੜ ਅਪਣੀ ਸ਼ਾਨਦਾਰ ਮੌਜ਼ੂਦਗੀ ਦਰਜ ਕਰਵਾਉਣ ਜਾ ਰਹੇ ਹਨ, ਜਿੰਨ੍ਹਾਂ ਵੱਲੋਂ ਬਿਹਤਰੀਨ ਸੰਗੀਤਕ ਰੰਗਾਂ ਵਿੱਚ ਰੰਗਿਆ ਗਿਆ ਇਹ ਗਾਣਾ ਜਲਦ ਵੱਖ-ਵੱਖ ਪਲੇਟਫ਼ਾਰਮ (Platform) ਉਪਰ ਜਾਰੀ ਹੋਣ ਜਾ ਰਿਹਾ ਹੈ,ਜੀ ਖਾਨ ਸੰਗੀਤ ਦੇ ਲੇਬਲ ਅਧੀਨ ਵਜ਼ੂਦ ਵਿੱਚ ਲਿਆਂਦੇ ਗਏ ਅਤੇ 18 ਦਸੰਬਰ ਨੂੰ ਵੱਡੇ ਪੱਧਰ ਉੱਪਰ ਸੰਗੀਤਕ ਮਾਰਕੀਟ ਵਿੱਚ ਪੇਸ਼ ਅਤੇ ਜਾਰੀ ਕੀਤੇ ਜਾ ਰਹੇ ਧਾਰਮਿਕ ਗੀਤ ਨੂੰ ਆਵਾਜ਼ਾਂ ਜੀ ਖਾਨ ਅਤੇ ਫਤਿਹ ਸ਼ੇਰਗਿੱਲ (Fateh Shergill) ਵੱਲੋਂ ਦਿੱਤੀਆਂ ਗਈਆਂ, ਜਦਕਿ ਇਸ ਦੀ ਸ਼ਬਦ ਰਚਨਾ ਵੀ ਫਤਿਹ ਸ਼ੇਰਗਿੱਲ ਵੱਲੋਂ ਹੀ ਅੰਜ਼ਾਮ ਦਿੱਤੀ ਗਈ ਹੈ, ਜਿੰਨ੍ਹਾਂ ਦੀ ਸੰਗੀਤਕ ਟੀਮ ਅਨੁਸਾਰ ਮਾਣਮੱਤੇ ਸਿੱਖ ਇਤਿਹਾਸ ਦੀ ਤਰਜ਼ਮਾਨੀ ਕਰਦੇ ਅਤੇ ਮਹਾਨ ਗੁਰੂਆਂ ਦੀਆਂ ਕੁਰਬਾਨੀਆਂ ਨੂੰ ਦਰਸਾਉਂਦੇ ਇਸ ਗਾਣੇ ਨੂੰ ਦੋਹਾਂ ਗਾਇਕੀ ਵੱਲੋਂ ਬੇਹੱਦ ਖੁੰਬ ਕੇ ਗਾਇਆ ਗਿਆ ਹੈ, ਜਿੰਨ੍ਹਾਂ ਦੀ ਨਿਵੇਕਲੀ ਗਾਇਨ ਸ਼ੈਲੀ ਦਾ ਵੀ ਇਜ਼ਹਾਰ ਕਰਵਾਏਗਾ ਇਹ ਗਾਣਾ, ਜੋ ਕਾਫ਼ੀ ਮਿਹਨਤ ਅਤੇ ਸੰਗੀਤਕ ਰਿਆਜ਼ ਅਧੀਨ ਸਿਰਜਿਆ ਗਿਆ ਹੈ।