ਪ੍ਰੋਫ਼ੈਸਰ ਪੰਡਤ ਰਾਓ ਧਰੇਨਵਰ ਨੇ ਚੰਡੀਗੜ੍ਹ ’ਚ ਹੋਣ ਵਾਲੇ ਸ਼ੋਅ ਨੂੰ ਲੈ ਕੇ ਕਰਨ ਔਜਲਾ ਵਿਰੁਧ ਸ਼ਿਕਾਇਤ ਕਰਵਾਈ ਦਰਜ
Chandigarh,03 DEC,,2024,(Azad Soch News):- ਚੰਡੀਗੜ੍ਹ ’ਚ 7 ਦਸੰਬਰ ਨੂੰ ਪੰਜਾਬੀ ਗਾਇਕ ਕਰਨ ਔਜਲਾ ਦੇ ਹੋਣ ਵਾਲੇ ਸ਼ੋਅ ਨੂੰ ਲੈ ਕੇ ਪ੍ਰੋਫ਼ੈਸਰ ਪੰਡਤ ਰਾਓ ਧਰੇਨਵਰ ਨੇ ਚੰਡੀਗੜ੍ਹ ਪੁਲਿਸ (Chandigarh Police) ਪ੍ਰਸਾਸ਼ਨ ਨੂੰ ਕਰਨ ਔਜਲਾ ਵਿਰੁਧ ਸ਼ਿਕਾਇਤ ਦਿਤੀ ਹੈ,ਪੰਡਤ ਰਾਓ ਨੇ ਐਸਐਸਪੀ ਚੰਡੀਗੜ੍ਹ ਅਤੇ ਡੀਜੀਪੀ ਚੰਡੀਗੜ੍ਹ (SSP Chandigarh And DGP Chandigarh) ਨੂੰ ਆਨਲਾਈਨ (Online) ਸ਼ਿਕਾਇਤ ਦਰਜ ਕਰਵਾਈ ਹੈ,ਪੰਡਿਤ ਰਾਓ ਨੇ ਅਪਣੀ ਸ਼ਿਕਾਇਤ ਵਿਚ ਕਿਹਾ ਹੈ ਕਿ ਕਰਨ ਔਜਲਾ ਦੇ ਕੁੱਝ ਅਜਿਹੇ ਗੀਤ ਹਨ ਜੋ ਸ਼ਰਾਬ, ਨਸ਼ੇ ਅਤੇ ਹਿੰਸਾ ਨੂੰ ਉਤਸ਼ਾਹਤ ਕਰਦੇ ਹਨ। ਚਿੱਟਾ ਕੁਰਤਾ, ਅਧੀਆ, ਕੁਝ ਦਿਨ, ਅਲਕੋਹਲ 2, ਗੈਂਗਸਟਾ ਅਤੇ ਬੰਦੂਕ ਵਾਲੇ ਗੀਤਾਂ ਨੂੰ ਲਾਈਵ ਸ਼ੋਅ ਦੌਰਾਨ ਨਾ ਗਾਉਣ ਲਈ ਕਿਹਾ ਗਿਆ ਹੈ,ਪ੍ਰੋਫ਼ੈਸਰ ਪੰਡਤ ਰਾਓ ਧਰੇਨਵਰ ਨੇ ਕਰਨ ਔਜਲਾ ਨੂੰ ਯੂ-ਟਿਊਬ (You Tube) ਤੋਂ ਇਨ੍ਹਾਂ ਗੀਤਾਂ ਨੂੰ ਹਟਾਉਣ ਲਈ ਕਹਿਣ ’ਤੇ ਪੁਲਿਸ (Police) ਨੂੰ ਸੰਮਨ ਕਰਨ ਲਈ ਕਿਹਾ ਹੈ। ਪ੍ਰੋਫ਼ੈਸਰ ਪੰਡਤ ਰਾਓ ਧਰੇਨਵਰ (Professor Pandit Rao Dharanwar) ਨੇ ਸ਼ਿਕਾਇਤ ਵਿਚ ਇਹ ਵੀ ਦਸਿਆ ਹੈ ਕਿ ਜੇਕਰ ਕਰਨ ਔਜਲਾ ਇਹ ਗੀਤ ਸਟੇਜ ’ਤੇ ਗਾਉਂਦੇ ਹਨ ਤਾਂ ਉਹ ਐਸਐਸਪੀ ਤੇ ਡੀਜੀਪੀ ਚੰਡੀਗੜ੍ਹ (SSP and DGP Chandigarh) ਵਿਰੁਧ ਅਦਾਲਤ ਦੀ ਮਾਣਹਾਨੀ ਦਾਇਰ ਕਰਨਗੇ।