ਪ੍ਰਸਿੱਧ ਪੰਜਾਬੀ ਗਾਇਕ ਐਮੀ ਵਿਰਕ ਜਲਦ ਹੀ ਹੋਣ ਜਾ ਰਹੇ ਗ੍ਰੈਂਡ ਸ਼ੋਅਜ਼ ਵਿੱਚ ਅਪਣੀ ਮੌਜ਼ੂਦਗੀ ਦਰਜ ਕਰਵਾਉਣਗੇ

ਪ੍ਰਸਿੱਧ ਪੰਜਾਬੀ ਗਾਇਕ ਐਮੀ ਵਿਰਕ ਜਲਦ ਹੀ ਹੋਣ ਜਾ ਰਹੇ ਗ੍ਰੈਂਡ ਸ਼ੋਅਜ਼ ਵਿੱਚ ਅਪਣੀ ਮੌਜ਼ੂਦਗੀ ਦਰਜ ਕਰਵਾਉਣਗੇ

Chandigarh/New Delhi,04 JAN,2025,(Azad Soch News):- ਪ੍ਰਸਿੱਧ ਪੰਜਾਬੀ ਗਾਇਕ ਐਮੀ ਵਿਰਕ, (Punjabi Singer Amy Virk) ਜੋ ਜਲਦ ਹੀ ਇੱਥੇ ਹੋਣ ਜਾ ਰਹੇ ਗ੍ਰੈਂਡ ਸ਼ੋਅਜ਼ ਵਿੱਚ ਅਪਣੀ ਮੌਜ਼ੂਦਗੀ ਦਰਜ ਕਰਵਾਉਣਗੇ,'ਪੰਜਾਬੀ ਫੀਵਰ' , ('Punjabi Fever') ਵੱਲੋਂ 'ਦਾ ਬੁਰਰਾ ਪ੍ਰੋਜੈਕਟ 3.0' ਦੇ ਟਾਈਟਲ ਅਧੀਨ ਪੇਸ਼ ਕੀਤੇ ਜਾ ਰਹੇ ਇੰਨ੍ਹਾਂ ਸ਼ੋਅਜ਼ ਦਾ ਆਯੋਜਨ 11 ਅਤੇ 12 ਜਨਵਰੀ ਨੂੰ ਕੀਤਾ ਜਾ ਰਿਹਾ ਹੈ, ਜਿਸ ਸੰਬੰਧਤ ਤਿਆਰੀਆਂ ਨੂੰ ਕਾਫ਼ੀ ਵੱਡੇ ਪੱਧਰ ਉਪਰ ਅੰਜ਼ਾਮ ਦਿੱਤਾ ਗਿਆ ਹੈ,ਮੇਜਰ ਧਿਆਨ ਚੰਦ ਨੈਸ਼ਨਲ ਸਟੇਡੀਅਮ (Dhyan Chand National Stadium) ਦੇ ਕ੍ਰਿਕਟ ਗਰਾਊਂਡ (Cricket Ground) ਵਿਖੇ ਆਯੋਜਿਤ ਕੀਤੇ ਜਾ ਰਹੇ ਇਸ ਦੋ ਰੋਜ਼ਾਂ ਕੰਸਰਟ ਨੂੰ ਲੈ ਕੇ ਦਿੱਲੀ ਅਤੇ ਇਸ ਦੇ ਨੇੜਲੇ ਹਿੱਸਿਆਂ ਸੰਬੰਧਤ ਦਰਸ਼ਕਾਂ ਵਿੱਚ ਕਾਫ਼ੀ ਉਤਸ਼ਾਹ ਪਾਇਆ ਜਾ ਰਿਹਾ ਹੈ, ਜਿੰਨ੍ਹਾਂ ਦੀ ਬਹੁ-ਆਮਦ ਨੂੰ ਲੈ ਸੁਰੱਖਿਆ ਪ੍ਰਬੰਧਾਂ ਨੂੰ ਪੂਰਾ ਚੋਕਸ ਕੀਤਾ ਜਾ ਰਿਹਾ ਹੈ।ਨਵੇਂ ਵਰ੍ਹੇ 2025 ਦੇ ਜਾਰੀ ਜਸ਼ਨਾਂ ਦੀ ਸੰਗੀਤਕ ਲੜੀ ਦਾ ਦਿੱਲੀ ਵਿਖੇ ਹਿੱਸਾ ਬਣਨ ਜਾ ਰਹੇ ਐਮੀ ਵਿਰਕ ਦੂਜੇ ਪੰਜਾਬੀ ਗਾਇਕ ਹਨ, ਜਿੰਨ੍ਹਾਂ ਤੋਂ ਪਹਿਲਾਂ ਬੱਬੂ ਮਾਨ ਵੀ ਇੱਥੇ ਹੋਣ ਜਾ ਰਹੇ ਅਪਣੇ ਗਾਇਕੀ ਕੰਸਰਟ ਦਾ ਐਲਾਨ ਕਰ ਚੁੱਕੇ ਹਨ, ਜਿਸ ਸੰਬੰਧਤ ਤਿਆਰੀਆਂ ਵੀ ਜ਼ੋਰਾਂ-ਸ਼ੋਰਾਂ ਨਾਲ ਜਾਰੀ ਹਨ,ਓਧਰ ਵਰਕ ਫ੍ਰੰਟ (Work Front) ਦੀ ਗੱਲ ਕਰੀਏ ਤਾਂ ਪੰਜਾਬੀ ਗਾਇਕੀ ਨਾਲੋਂ ਫਿਲਮੀ ਵੱਲ ਜਿਆਦਾ ਸਰਗਰਮ ਨਜ਼ਰ ਆ ਰਹੇ ਐਮੀ ਵਿਰਕ, ਜੋ ਅਗਲੇ ਦਿਨੀਂ ਰਿਲੀਜ਼ ਹੋਣ ਜਾ ਰਹੀਆਂ ਕਈ ਵੱਡੀਆਂ ਫਿਲਮਾਂ ਨਾਲ ਪਾਲੀਵੁੱਡ (Pollywood) ਵਿਹੜੇ ਮੁੜ ਅਪਣੀ ਸ਼ਾਨਦਾਰ ਮੌਜ਼ੂਦਗੀ ਦਰਜ ਕਰਵਾਉਣਗੇ।

Advertisement

Latest News

ਅਮਨ ਅਰੋੜਾ ਵੱਲੋਂ ਇਸ ਮਹੀਨੇ ਦੇ ਅੰਤ ਤੱਕ ਸਾਰੇ ਸਰਪੰਚਾਂ, ਨੰਬਰਦਾਰਾਂ ਤੇ ਨਗਰ ਕੌਂਸਲਰਾਂ ਦੀਆਂ ਆਨਲਾਈਨ ਲਾਗਇਨ ਆਈ.ਡੀਜ਼. ਬਣਾਉਣ ਦੇ ਹੁਕਮ ਅਮਨ ਅਰੋੜਾ ਵੱਲੋਂ ਇਸ ਮਹੀਨੇ ਦੇ ਅੰਤ ਤੱਕ ਸਾਰੇ ਸਰਪੰਚਾਂ, ਨੰਬਰਦਾਰਾਂ ਤੇ ਨਗਰ ਕੌਂਸਲਰਾਂ ਦੀਆਂ ਆਨਲਾਈਨ ਲਾਗਇਨ ਆਈ.ਡੀਜ਼. ਬਣਾਉਣ ਦੇ ਹੁਕਮ
ਚੰਡੀਗੜ੍ਹ, 5 ਅਪ੍ਰੈਲ:ਪੰਜਾਬ ਦੇ ਸੁਚੱਜਾ ਪ੍ਰਸ਼ਾਸਨ ਤੇ ਸੂਚਨਾ ਤਕਨੀਕ ਮੰਤਰੀ ਸ੍ਰੀ ਅਮਨ ਅਰੋੜਾ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਅਪ੍ਰੈਲ 2025...
ਸੰਸਦ ਮੈਂਬਰ ਮੀਤ ਹੇਅਰ ਨੇ 14.71 ਕਰੋੜ ਦੀ ਲਾਗਤ ਵਾਲੇ ਜਲ ਸਪਲਾਈ ਪ੍ਰੋਜੈਕਟ ਦਾ ਰੱਖਿਆ ਨੀਂਹ ਪੱਥਰ
ਜੁਗਲ ਕਿਸ਼ੋਰ ‘ਪੰਗੋਤਰਾ’ ਦੁਆਰਾ ਸੰਪਾਦਿਤ ਪੁਸਤਕ ‘ਇੱਕ ਸੀ ਭੂਆ’ ਦਾ ਲੋਕ ਅਰਪਣ ਕੀਤਾ ਗਿਆ
ਪੰਜਾਬ ਸਰਕਾਰ ਵੱਲੋਂ 14 ਅਪ੍ਰੈਲ ਨੂੰ ਜਨਤਕ ਛੁੱਟੀ ਦਾ ਐਲਾਨ
ਚੇਅਰਮੈਨ ਸ੍ਰੀ ਰਮਨ ਬਹਿਲ ਦੀਆਂ ਕੋਸ਼ਿਸ਼ਾਂ ਸਦਕਾ ਜ਼ਿਲ੍ਹਾ ਹਸਪਤਾਲ ਬੱਬਰੀ ਵਿਖੇ ਪਲੇਟਲੈਟ ਬਣਾਉਣ ਵਾਲੀ ਅਪਹੈਰਸਿਸ ਮਸ਼ੀਨ ਨੇ ਕੰਮ ਕਰਨਾ ਸ਼ੁਰੂ ਕੀਤਾ
Chandigarh News: ਚੰਡੀਗੜ੍ਹ ਤੋਂ ਪੰਚਕੂਲਾ ਤੱਕ ਸੜਕ ਦੋ ਦਿਨ ਬੰਦ ਰਹੇਗੀ
ਨੇਪਾਲ ਵਿੱਚ ਇੱਕ ਵਾਰ ਫਿਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ