ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਵੀਰਵਾਰ ਨੂੰ ਪਾਰਕ ਹਸਪਤਾਲ, ਪਟਿਆਲਾ ਤੋਂ ਛੁੱਟੀ ਦੇ ਦਿੱਤੀ ਗਈ
By Azad Soch
On

Patiala,04,APRIL,2025,(Azad Soch News):- ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ (Farmer Leader Jagjit Singh Dallewal) ਨੂੰ ਵੀਰਵਾਰ ਨੂੰ ਪਾਰਕ ਹਸਪਤਾਲ, ਪਟਿਆਲਾ ਤੋਂ ਛੁੱਟੀ ਦੇ ਦਿੱਤੀ ਗਈ। ਜਗਜੀਤ ਸਿੰਘ ਡੱਲੇਵਾਲ ਨੂੰ 23 ਮਾਰਚ ਨੂੰ ਜਲੰਧਰ ਤੋਂ ਪਾਰਕ ਹਸਪਤਾਲ (Park Hospital) ਲਿਆਂਦਾ ਗਿਆ ਸੀ,ਪਾਰਕ ਹਸਪਤਾਲ ਪਟਿਆਲਾ ਦੇ ਕੰਸਲਟੈਂਟ ਇੰਟਰਨਲ ਮੈਡੀਸਨ ਡਾ. ਪਵਿੱਤਰ ਸਿੰਘ ਨੇ ਕਿਹਾ, "ਹਸਪਤਾਲ ਵਿੱਚ ਦਾਖਲੇ ਸਮੇਂ, ਡੱਲੇਵਾਲ ਦੀ ਹਾਲਤ ਬਹੁਤ ਖਰਾਬ ਸੀ । 90/60 ਦੇ ਬਲੱਡ ਪ੍ਰੈਸ਼ਰ ਦੇ ਨਾਲ, ਉਨ੍ਹਾਂ ਦੀ ਸੈਚੁਰੇਸ਼ਨ 95% ਸੀ, ਉੱਚ ਕੀਟੋਨ ਪੱਧਰ ਅਤੇ ਯੂਰਿਨ ਆਉਟਪੁੱਟ ਜ਼ੀਰੋ ਸੀ,",ਉਹ 27 ਮਾਰਚ ਤੱਕ 4 ਦਿਨ ਆਈਸੀਯੂ ਵਿੱਚ ਰਹੇ। ਪਾਰਕ ਹਸਪਤਾਲ (Park Hospital) ਤੋਂ ਛੁੱਟੀ ਦੇ ਸਮੇਂ ਡੱਲੇਵਾਲ ਦਾ ਬਲੱਡ ਪ੍ਰੈਸ਼ਰ 120/80 ਅਤੇ ਸੈਚੁਰੇਸ਼ਨ 100% ਸੀ, ਡਾ. ਪਵਿੱਤਰ ਨੇ ਦੱਸਿਆ।
Latest News

08 Apr 2025 10:40:14
New Delhi, 08,APRIL,2025,(Azad Soch News):- ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀ ਵੀਵੋ ਦਾ X200 ਅਲਟਰਾ ਇਸ ਮਹੀਨੇ ਲਾਂਚ ਕੀਤਾ ਜਾਵੇਗਾ। ਇਸ ਦੇ...