ਗਾਇਕ ਗੁਲਾਬ ਸਿੱਧੂ ਆਪਣੇ ਤਾਜ਼ਾ ਰਿਲੀਜ਼ ਹੋਏ ਗੀਤ 'ਲਾਹੌਰ' ਕਾਰਨ ਕਾਫੀ ਸੁਰਖ਼ੀਆਂ ਬਟੋਰ ਰਹੇ ਹਨ
By Azad Soch
On

Chandigarh, 05 JAN,2025,(Azad Soch News):- ਸੰਗੀਤਕ ਗਲਿਆਰੇ ਵਿੱਚ ਗਾਇਕ ਗੁਲਾਬ ਸਿੱਧੂ (Singer Gulab Sidhu) ਇਸ ਸਮੇਂ ਆਪਣੇ ਤਾਜ਼ਾ ਰਿਲੀਜ਼ ਹੋਏ ਗੀਤ 'ਲਾਹੌਰ' ਕਾਰਨ ਕਾਫੀ ਸੁਰਖ਼ੀਆਂ ਬਟੋਰ ਰਹੇ ਹਨ, ਇਸ ਦੇ ਨਾਲ ਹੀ ਹੁਣ ਇਹ ਗਾਇਕ ਆਪਣੀ ਇੱਕ ਸਾਂਝੀ ਕੀਤੀ ਵੀਡੀਓ ਕਾਰਨ ਵੀ ਕਾਫੀ ਚਰਚਾ ਦਾ ਵਿਸ਼ਾ ਬਣੇ ਹੋਏ ਹਨ।ਗਾਇਕ ਨੇ ਆਪਣੇ ਇੰਸਟਾਗ੍ਰਾਮ (Instagram) ਉਤੇ ਇੱਕ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿੱਚ ਗਾਇਕ ਨੇ ਜਾਕੇਟ ਪਾਈ ਹੋਈ ਹੈ, ਇਸ ਜਾਕੇਟ ਉਤੇ ਗਾਇਕ ਨੇ ਪੰਜਾਬ ਦੇ ਭੂਤ ਕਾਲ ਵਿੱਚ ਵਾਪਰੀਆਂ ਕੁੱਝ ਦੁਖਦ ਘਟਨਾਵਾਂ ਦਾ ਵੇਰਵਾ ਵੀ ਦਿੱਤਾ ਹੈ। ਇਸ ਦੇ ਨਾਲ ਹੀ ਗਾਇਕ ਨੇ ਆਪਣੇ ਡੌਲੇ ਉਤੇ ਗਾਇਕ ਸਿੱਧੂ ਮੂਸੇਵਾਲਾ (Singer Sidhu Moosewala) ਦੀ ਤਸਵੀਰ ਦਾ ਟੈਟੂ ਵੀ ਬਣਵਾਇਆ ਹੋਇਆ ਹੈ, ਜੋ ਦਿਖਣ ਵਿੱਚ ਕਾਫੀ ਸ਼ਾਨਦਾਰ ਹੈ। ਇਸ ਦੇ ਨਾਲ ਹੀ ਜੇਕਰ ਜਾਕੇਟ ਦੀ ਗੱਲ ਕਰੀਏ ਤਾਂ ਲੈਦਰ ਦੀ ਇਸ ਜਾਕੇਟ ਉਤੇ 'ਨੈਵਰ ਫੌਰਗੇਟ 1984' ਅਤੇ 'ਜਸਟਿਸ ਫਾਰ ਸਿੱਧੂ ਮੂਸੇਵਾਲਾ' ਲਿਖਿਆ ਹੋਇਆ ਹੈ।
Latest News

04 Apr 2025 20:15:18
*ਸ਼ਰਧਾਲੂਆਂ ਦੀ ਸਹੂਲਤ ਲਈ ਸ੍ਰੀ ਆਨੰਦਪੁਰ ਸਾਹਿਬ ਅਤੇ ਸ੍ਰੀ ਨੈਣਾ ਦੇਵੀ ਵਿਚਕਾਰ ਰੋਪਵੇਅ ਸ਼ੁਰੂ ਕਰਨ ਲਈ ਹਰ ਸੰਭਵ ਯਤਨ ਕਰਾਂਗੇ:...