ਸਾਊਥ ਦੇ ਸਭ ਤੋਂ ਵੱਡੇ ਸੁਪਰਸਟਾਰ ਕਮਲ ਹਾਸਨ ਨੇ ਕੀਤਾ ਗਿੱਪੀ ਗਰੇਵਾਲ ਦੀ ਫਿਲਮ 'ਅਕਾਲ' ਦਾ ਪ੍ਰਮੋਸ਼ਨ

Patiala,MARCH, 2025,(Azad Soch News):- ਪੰਜਾਬੀ ਸਿਨੇਮਾ ਦੇ ਅਦਾਕਾਰ-ਗਾਇਕ ਗਿੱਪੀ ਗਰੇਵਾਲ, ਗਾਇਕਾ ਨਿਮਰਤ ਖਹਿਰਾ ਅਤੇ ਗੁਰਪ੍ਰੀਤ ਘੁੱਗੀ ਸਟਾਰਰ ਪੰਜਾਬੀ ਫਿਲਮ 'ਅਕਾਲ' (Punjabi Movie 'Akaal') ਇਸ ਸਮੇਂ ਪਾਲੀਵੁੱਡ ਗਲਿਆਰਿਆਂ ਵਿੱਚ ਕਾਫੀ ਖਿੱਚ ਦਾ ਕੇਂਦਰ ਬਣੀ ਹੋਈ ਹੈ,ਹਾਲ ਹੀ ਵਿੱਚ ਨਿਰਮਾਤਾ ਨੇ ਫਿਲਮ ਦਾ ਸ਼ਾਨਦਾਰ ਟ੍ਰੇਲਰ ਰਿਲੀਜ਼ ਕੀਤਾ ਹੈ, ਜਿਸ ਨੂੰ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ,ਵਿਸਾਖੀ ਉਤੇ ਰਿਲੀਜ਼ ਹੋਣ ਜਾ ਰਹੀ ਇਸ ਫਿਲਮ ਨੂੰ ਹੁਣ ਸਾਊਥ ਦੇ ਸੁਪਰਸਟਾਰ ਕਮਲ ਹਾਸਨ (Superstar Kamal Haasan) ਦਾ ਵੀ ਸਾਥ ਮਿਲਿਆ ਹੈ, ਜੀ ਹਾਂ...ਤੁਸੀਂ ਸਹੀ ਪੜ੍ਹਿਆ ਹੈ, ਅਦਾਕਾਰ ਗਿੱਪੀ ਗਰੇਵਾਲ ਨੇ ਹਾਲ ਹੀ ਵਿੱਚ ਇਸ ਸੰਬੰਧੀ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿੱਚ ਸੁਪਰਸਟਾਰ ਕਮਲ ਹਾਸਨ ਕਹਿੰਦੇ ਹਨ ਕਿ ਗਿੱਪੀ ਗਰੇਵਾਲ ਦੀ 'ਅਕਾਲ' 10 ਅਪ੍ਰੈਲ ਨੂੰ ਤੁਹਾਡੇ ਸਿਨੇਮਾਘਰਾਂ ਵਿੱਚ ਆ ਰਹੀ ਹੈ, ਇਸ ਨੂੰ ਜਾ ਕੇ ਦੇਖੋ। ਹੁਣ ਇਸ ਵੀਡੀਓ ਉਤੇ ਪ੍ਰਸ਼ੰਸਕ ਵੀ ਕਾਫੀ ਪਿਆਰੇ-ਪਿਆਰੇ ਕੁਮੈਂਟ ਕਰ ਰਹੇ ਹਨ ਅਤੇ 'ਅਕਾਲ' ਦੇ ਸੁਪਰਹਿੱਟ ਫਿਲਮ *Superhit Movie) ਹੋਣ ਦੀ ਕਾਮਨਾ ਕਰ ਰਹੇ ਹਨ।