ਹਰਿਆਣਾ ਸਰਕਾਰ ਨੇ ਗੁਜਰਾਤ ਦੇ ਗੋਧਰਾ ਕਾਂਡ ਤੇ ਬਣੀ ਫਿਲਮ 'ਦਿ ਸਾਬਰਮਤੀ ਰਿਪੋਰਟ' ਨੂੰ ਟੈਕਸ ਮੁਕਤ ਕੀਤਾ

ਹਰਿਆਣਾ ਸਰਕਾਰ ਨੇ ਗੁਜਰਾਤ ਦੇ ਗੋਧਰਾ ਕਾਂਡ ਤੇ ਬਣੀ ਫਿਲਮ 'ਦਿ ਸਾਬਰਮਤੀ ਰਿਪੋਰਟ' ਨੂੰ ਟੈਕਸ ਮੁਕਤ ਕੀਤਾ

Chandigarh,20 NOV,2024,(Azad Soch News):- ਹਰਿਆਣਾ ਸਰਕਾਰ ਨੇ ਗੁਜਰਾਤ ਦੇ ਗੋਧਰਾ ਕਾਂਡ (Godhra Case) 'ਤੇ ਬਣੀ ਫਿਲਮ 'ਦਿ ਸਾਬਰਮਤੀ ਰਿਪੋਰਟ' ਨੂੰ ਟੈਕਸ ਮੁਕਤ ਕਰ ਦਿੱਤਾ ਹੈ,ਮੁੱਖ ਮੰਤਰੀ ਨਾਇਬ ਸਿੰਘ ਸੈਣੀ (Chief Minister Naib Singh Saini) ਨੇ ਆਪਣੀ ਕੈਬਨਿਟ (Cabinet) ਨਾਲ ਫਿਲਮ ਦੇਖਣ ਤੋਂ ਬਾਅਦ ਇਹ ਐਲਾਨ ਕੀਤਾ ਹੈ,ਇਸ ਤੋਂ ਪਹਿਲਾਂ ਵਿਕਰਾਂਤ ਮੈਸੀ-ਰਾਸ਼ੀ ਖੰਨਾ ਅਤੇ ਰਿਧੀ ਡੋਗਰਾ ਸਟਾਰਰ 'ਦਿ ਸਾਬਰਮਤੀ ਰਿਪੋਰਟ' ਨੂੰ ਵੀ ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਵਿੱਚ ਟੈਕਸ ਮੁਕਤ (Tax Free) ਕਰ ਦਿੱਤਾ ਗਿਆ ਸੀ,ਗੁਜਰਾਤ ਦੇ ਗੋਧਰਾ ਕਾਂਡ (Godhra Case) 'ਤੇ ਬਣੀ ਫਿਲਮ 'ਦਿ ਸਾਬਰਮਤੀ ਰਿਪੋਰਟ' ('The Sabarmati Report') ਦੀ ਵੀ ਪੀਐਮ ਮੋਦੀ (PM Modi) ਨੇ ਤਾਰੀਫ਼ ਕੀਤੀ ਹੈ,ਮੁੱਖ ਮੰਤਰੀ ਨਾਇਬ ਸਿੰਘ ਸੈਣੀ ਬੀਤੀ ਸ਼ਾਮ ਚੰਡੀਗੜ੍ਹ ਆਈਟੀ ਪਾਰਕ (Chandigarh IT Park) ਦੇ ਡੀਟੀ ਮਾਲ (DT Mall) ਵਿੱਚ ਆਪਣੇ ਮੰਤਰੀਆਂ ਨਾਲ ਫਿਲਮ ਦੇਖਣ ਪਹੁੰਚੇ ਸਨ। ਉਨ੍ਹਾਂ ਨਾਲ ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ (Union Minister Manohar Lal Khattar) ਵੀ ਮੌਜੂਦ ਸਨ,ਇਸ ਦੌਰਾਨ ਉਨ੍ਹਾਂ ਨਾਲ ਕਈ ਵਿਧਾਇਕ ਅਤੇ ਫਿਲਮ ਨਿਰਦੇਸ਼ਕ ਏਕਤਾ ਕਪੂਰ ਵੀ ਮੌਜੂਦ ਸਨ।ਫਿਲਮ ਦੇਖਣ ਤੋਂ ਬਾਅਦ, ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਸਾਬਰਮਤੀ ਰਿਪੋਰਟ ਨੂੰ ਰਾਜ ਵਿੱਚ ਟੈਕਸ ਮੁਕਤ ਕੀਤਾ ਜਾਵੇਗਾ,ਇਸ ਤਰ੍ਹਾਂ ਇਸ ਨੂੰ ਮਨੋਰੰਜਨ ਟੈਕਸ (Entertainment Tax) ਤੋਂ ਛੋਟ ਦਿੱਤੀ ਜਾਵੇਗੀ,ਫਿਲਮ ਦੇਖਣ ਤੋਂ ਬਾਅਦ ਮੁੱਖ ਮੰਤਰੀ ਨਾਇਬ ਸਿੰਘ ਸੈਣੀ (Chief Minister Naib Singh Saini) ਨੇ ਕਿਹਾ ਕਿ ਫਿਲਮ ਵਿੱਚ ਬੀਤੇ ਸਮੇਂ ਦੀਆਂ ਘਟਨਾਵਾਂ ਨੂੰ ਤੱਥਾਂ ਨਾਲ ਪੇਸ਼ ਕੀਤਾ ਗਿਆ ਹੈ।

Advertisement

Latest News

ਅਦਾਕਾਰ ਦੇਵ ਖਰੌੜ ਦੀ ਬਹੁ-ਚਰਚਿਤ ਪੰਜਾਬੀ ਫਿਲਮ ਨਵੀਂ ਫਿਲਮ 'ਮਝੈਲ' ਦੀ ਪਹਿਲੀ ਝਲਕ ਆਈ ਸਾਹਮਣੇ ਅਦਾਕਾਰ ਦੇਵ ਖਰੌੜ ਦੀ ਬਹੁ-ਚਰਚਿਤ ਪੰਜਾਬੀ ਫਿਲਮ ਨਵੀਂ ਫਿਲਮ 'ਮਝੈਲ' ਦੀ ਪਹਿਲੀ ਝਲਕ ਆਈ ਸਾਹਮਣੇ
Patiala,21 NOV,2024,(Azad Soch News):- ਅਦਾਕਾਰ ਦੇਵ ਖਰੌੜ (Actor Dev Kharod) ਜਿੰਨ੍ਹਾਂ ਵੱਲੋਂ ਅਪਣੀ ਆਉਣ ਵਾਲੀ ਅਤੇ ਬਹੁ-ਚਰਚਿਤ ਪੰਜਾਬੀ ਫਿਲਮ 'ਮਝੈਲ'...
ਸੀਬੀਐਸਈ ਨੇ 10ਵੀਂ ਅਤੇ 12ਵੀਂ ਬੋਰਡ ਪ੍ਰੀਖਿਆ ਦੀ ਡੇਟਸ਼ੀਟ ਜਾਰੀ ਕੀਤੀ
ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਖੜਕਾਇਆ ਦਿੱਲੀ ਹਾਈਕੋਰਟ ਦਾ ਦਰਵਾਜ਼ਾ
ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਜੀ,ਅੰਮ੍ਰਿਤਸਰ,ਮਿਤੀ 21-11-2024 ਅੰਗ 686
ਬਦਾਮ ਕਰੇਗਾ ਕੋਲੈਸਟ੍ਰੋਲ ਕੰਟਰੋਲ
ਹਰਿਆਣਾ ਸਰਕਾਰ ਨੇ ਗੁਜਰਾਤ ਦੇ ਗੋਧਰਾ ਕਾਂਡ ਤੇ ਬਣੀ ਫਿਲਮ 'ਦਿ ਸਾਬਰਮਤੀ ਰਿਪੋਰਟ' ਨੂੰ ਟੈਕਸ ਮੁਕਤ ਕੀਤਾ
ਪੰਜਾਬ ਵਿਧਾਨ ਸਭਾ ਦੀਆਂ 4 ਸੀਟਾਂ ਦੀ ਜ਼ਿਮਨੀ ਚੋਣ ਲਈ ਪਈਆਂ ਵੋਟਾਂ ਵਿੱਚ ਸ਼ਾਮ 6 ਵਜੇ ਤੱਕ 63 ਫੀਸਦੀ ਵੋਟਿੰਗ ਦਰਜ ਕੀਤੀ ਗਈ