ਹਰਿਆਣਾ ਭਵਨ ਅਤੇ ਹੋਰ ਬਿਲਡਿੰਗ ਵਰਕਰ ਭਲਾਈ ਬੋਰਡ ਦੇ ਮਜਦੂਰਾਂ ਦੇ ਲਈ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਦਾ ਵੱਡਾ ਫੈਸਲਾ

ਹਰਿਆਣਾ ਭਵਨ ਅਤੇ ਹੋਰ ਬਿਲਡਿੰਗ ਵਰਕਰ ਭਲਾਈ ਬੋਰਡ ਦੇ ਮਜਦੂਰਾਂ ਦੇ ਲਈ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਦਾ ਵੱਡਾ ਫੈਸਲਾ

Chandigarh, June 11,(Azad Soch News):- ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ (Chief Minister of Haryana Naib Singh) ਨੇ ਹਰਿਆਣਾ ਭਵਨ (Haryana Bhawan) ਅਤੇ ਹੋਰ ਬਿਲਡਿੰਗ ਭਲਾਈ ਬੋਰਡ (Building Welfare Board) ਦੇ ਕਾਮਿਆਂ ਦੇ ਹਿੱਤਾਂ ਵਿਚ ਵੱਡਾ ਫੈਸਲਾ ਲੈਂਦੇ ਹੋਏ ਟੂਲਕਿੱਟ, ਸਾਈਕਲ ਯੋਜਨਾ, ਸਿਲਾਈ ਮਸ਼ੀਨਾਂ ਦਾ ਲੰਬਿਤ ਪੈਸਾ ਤੁਰੰਤ ਜਾਰੀ ਕਰਨ ਦੇ ਨਿਰਦੇਸ਼ ਦਿੱਤ। ੀਨ, ਇਸ ਦੇ ਨਾਲ ਹੀ, ਈਐਸਆਈ ਦੀ ਤਰਜ 'ਤੇ ਬਿਲਡਿੰਗ ਵਰਕਸ ਭਲਾਈ ਬੋਰਡ ਦੇ ਕਾਮੇ ਨੂੰ ਸਿਹਤ ਲਾਭ ਮਿਲੇ, ਇਸ ਦੇ ਲਈ ਨਵੀਂ ਯੋਜਨਾ ਬਨਾਉਣ ਦੇ ਵੀ ਨਿਰਦੇਸ਼ ਦਿੱਤੇ ਹਨ,ਮੁੱਖ ਮੰਤਰੀ ਅੱਜ ਇੱਥੇ ਕਿਰਤ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਮੀਟਿੰਗ ਕਰ ਰਹੇ ਸਨ। ਮੀਟਿੰਗ ਵਿਚ ਉਦਯੋਗ ਅਤੇ ਵਪਾਰ ਅਤੇ ਕਿਰਤ ਮੰਤਰੀ ਸ੍ਰੀ ਮੂਲਚੰਦ ਸ਼ਰਮਾ ਵੀ ਮੌਜੂਦ ਸਨ,ਸ੍ਰੀ ਨਾਇਬ ਸਿੰਘ ਨੇ ਇਹ ਵੀ ਨਿਰਦੇਸ਼ ਦਿੱਤੇ ਕਿ ਜਿਨ੍ਹਾਂ ਮਜਦੂਰਾਂ ਦੇ ਡੈਥ ਕਲੇਮ ਕਿਸੇ ਵੀ ਕਾਰਨ ਵਜੋ ਪੈਂਡਿੰਗ ਪਏ ਹਨ, ਉਨ੍ਹਾਂ ਨੁੰ ਤੁਰੰਤ ਜਾਰੀ ਕੀਤਾ ਜਾਵੇ ਤਾਂ ਜੋ ਗਰੀਬ ਪਰਿਵਾਰ ਦੀ ਆਰਥਕ ਮਦਦ ਹੋ ਸਕੇ। ਉਨ੍ਹਾਂ ਨੇ ਕਿਹਾ ਕਿ ਬੋਰਡ ਦੇ ਤਹਿਤ ਮਜਦੂਰਾਂ ਦੀ ਕੰਨਿਆਂ ਦੇ ਵਿਆਹ ਲਈ ਦਿੱਤੀ ਜਾਣ ਵਾਲੀ ਸ਼ਗਨ ਰਕਮ ਵਿਆਹ ਤੋਂ 3 ਦਿਨ ਪਹਿਲਾਂ ਦਿੱਤੀ ਜਾਵੇ, ਤਾਂ ਜੋ ਉਨ੍ਹਾਂ ਨੁੰ ਮਾਲੀ ਲਾਭ ਹੋ ਸਕੇ। ਇਸ ਤੋਂ ਇਲਾਵਾ ਮਜਦੂਰਾਂ ਦੇ ਬੱਚਿਆਂ ਨੁੰ ਦਿੱਤੀ ਜਾਣ ਵਾਲੀ ਸਕਾਲਰਸ਼ਿਪ ਦੀ ਰਕਮ ਨੂੰ ਵੀ ਏਡਵਾਂਸ ਵਿਚ ਇਕਮੁਸ਼ਤ ਦਿੱਤੇ ਜਾਣ ਲਈ ਪਲਾਨਿੰਗ ਕਰਨ ਦੇ ਵੀ ਨਿਰਦੇਸ਼ ਦਿੱਤੇ। ਨਾਲ ਹੀ ਪੂਰੀ ਪ੍ਰਕ੍ਰਿਆ ਦਾ ਸਰਲੀਕਰਣ ਕੀਤਾ ਜਾਵੇ, ਤਾਂ ਜੋ ਬਿਨੈ ਕਰਦੇ ਸਮੇਂ ਮਜਦੂਰਾਂ ਨੁੰ ਕਿਸੇ ਤਰ੍ਹਾ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।

ਹੁਣ ਕਾਰਜਸਥਾਨ ਤੋਂ ਇਲਾਵਾ ਹੋਰ ਸਥਾਨ 'ਤੇ ਮੌਤ ਹੋਣ ਦੇ ਮਾਮਲੇ ਵਿਚ ਵੀ ਮਜਦੂਰ ਦੇ ਪਰਿਵਾਰ ਨੂੰ ਮਿਲੇਗੀ 5 ਲੱਖ ਰੁਪਏ ਦੀ ਮਾਲੀ ਸਹਾਇਤਾ,ਸ੍ਰੀ ਨਾਇਬ ਸਿੰਘ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਕਿਸੇ ਗਰੀਬ ਮਜਦੂਰ ਦੀ ਮੌਤ ਹੋਣ 'ਤੇ ਉਸ ਦੇ ਪਰਿਵਾਰ 'ਤੇ ਦੁੱਖ ਦਾ ਸੰਕਟ ਟੁੱਟ ਪੈਂਦਾ ਹੈ, ਇਸ ਲਈ ਮੁੱਖ ਮੰਤਰੀ ਮਜਦੂਰ ਸਮਾਜਿਕ ਸੁਰੱਖਿਆ ਯੋਜਨਾ ਦੇ ਨਿਯਮਾਂ ਵਿਚ ਬਦਲਾਅ ਕੀਤਾ ਜਾਵੇ ਤਾਂ ਜੋ ਕਾਰਜਸਥਾਨ ਤੋਂ ਇਲਾਵਾ ਹੋਰ ਸਥਾਨ 'ਤੇ ਮੌਤ ਹੋਣ ਦੇ ਮਾਮਲੇ ਵਿਚ ਵੀ ਮਜਦੂਰ ਦੇ ਪਰਿਵਾਰ ਨੁੰ 5 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾ ਸਕੇ। ਗੌਰਤਲਬ ਹੈ ਕਿ ਮੌਜੂਦਾ ਵਿਚ ਇਸ ਯੋਜਨਾ ਦੇ ਤਹਿਤ ਕਾਰਜਸਥਾਨ 'ਤੇ ਮੌਤ ਹੋਣ 'ਤੇ ਮਜਦੂਰ ਦੇ ਪਰਿਵਾਰ ਨੂੰ 5 ਲੱਖ ਅਤੇ ਕਾਰਜਸਥਾਨ 'ਤੇ ਮੌਤ ਨਾ ਹੋਣ 'ਤੇ 2 ਲੱਖ ਰੁਪਏ ਦੀ ਰਕਮ ਦਿੱਤੇ ਜਾਣ ਦਾ ਪ੍ਰਾਵਧਾਨ ਹੈ,ਮੁੱਖ ਮੰਤਰੀ ਨੇ ਨਿਰਦੇਸ਼ ਦਿੱਤੇ ਕਿ ਹਰਿਆਣਾ ਭਵਨ ਅਤੇ ਹੋਰ ਬਿਲਡਿੰਗ ਕਰਮਕਾਰ ਭਲਾਈ ਬੋਰਡ ਦੇ ਜੋ ਕਾਮੇ ਜਾਂ ਉਨ੍ਹਾਂ ਦੇ ਪਰਿਵਾਰ ਵਿੱਚੋਂ ਹੋਰ ਕੋਈ ਮੈਂਬਰ ਰਿਵਾਇਤੀ ਕੰਮ ਵਿਚ ਕੌਸ਼ਲ ਸਿਖਲਾਈ ਚਾਹੁੰਦਾ ਹੈ ਤਾਂ ਉਨ੍ਹਾਂ ਨੂੰ ਵੀ ਵਿਸ਼ਵਕਰਮਾ ਕੌਸ਼ਲ ਯੂਨੀਵਰਸਿਟੀ ਵਿਚ ਕੋਰਸ ਕਰਵਾਇਆ ਜਾਵੇ। ਇਸ ਦਾ ਸੰਪੂਰਨ ਖਰਚ ਬੋਰਡ ਵੱਲੋਂ ਕੀਤਾ ਜਾਵੇਗਾ।

ਰੋਹਤਕ ਵਿਚ ਜਲਦੀ ਹੋਵੇਗਾ 100 ਬਿਸਤਰ ਵਾਲੇ ਈਐਸਆਈ ਹਸਪਤਾਲ ਦਾ ਨੀਂਹ ਪੱਥਰ ਮੀਟਿੰਗ ਵਿਚ ਦਸਿਆ ਗਿਆ ਕਿ ਰੋਹਤਕ ਵਿਚ 100 ਬਿਸਤਰ ਵਾਲੇ ਈਐਸਆਈ ਹਸਪਤਾਲ ਦੇ ਲਈ ਜਮੀਨ ਚੋਣ ਕਰਨ ਸਮੇਤ ਹੋਰ ਪ੍ਰਕ੍ਰਿਆਵਾਂ ਨੂੰ ਪੂਰਾ ਕਰ ਲਿਆ ਗਿਆ ਹੈ। ਜਿਲਦੀ ਹੀ ਇਸ ਦਾ ਨੀਂਹ ਪੱਥਰ ਰੱਖਿਆ ਜਾਵੇਗਾ। ਇਸ ਤੋਂ ਇਲਾਵਾ, ਪੰਚਕੂਲਾ ਵਿਚ ਸਥਾਪਿਤ ਡਿਸਪੇਂਸਰੀ ਦਾ ਵੀ ਉਦਘਾਟਨ ਜਲਦੀ ਕੀਤਾ ਜਾਵੇਗਾ। ਨਾਲ ਹੀ 86 ਈਐਸਆਈ ਡਿਸਪੇਂਸਰੀਆਂ ਵਿਚ ਈਸੀਜੀ ਦੀ ਸਹੂਲਤ ਵੀ ਜਲਦੀ ਸ਼ੁਰੂ ਕੀਤਾ ਜਾਵੇਗਾ। ਇੰਨ੍ਹਾਂ ਹੀ ਨਹੀਂ ਜਿਨ੍ਹਾਂ ਕਾਮਿਆਂ ਦੀ ਆਮਦਨ 1 ਲੱਖ 80 ਹਜਾਰ ਰੁਪਏ ਤੋਂ ਵੱਧ ਹੈ ਜਾਂ ਉਨ੍ਹਾਂ ਦੇ ਕੋਲ ਪਰਿਵਾਰ ਪਹਿਚਾਣ ਪੱਤਰ ਨਹੀਂ ਹੈ, ਅਜਿਹੇ ਮਜਦੂਰਾਂ ਦਾ ਵੀ ਨਿਰੋਗੀ ਹਰਿਆਣਾ ਯੋਜਨਾ ਦੇ ਤਹਿਤ ਹੈਲਥ ਚੈਕਅੱਪ ਕਰਵਾਇਆ ਜਾਵੇਗਾ।ਮੀਟਿੰਗ ਵਿਚ ਮੁੱਖ ਸਕੱਤਰ ਟੀਵੀਐਸਐਨ ਪ੍ਰਸਾਦ, ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਰਾਜੇਸ਼ ਖੁੱਲਰ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਵੀ ਉਮਾਸ਼ੰਕਰ, ਕਿਰਤ ਵਿਭਾਗ ਦੇ ਪ੍ਰਧਾਨ ਸਕੱਤਰ ਰਾਜੀਵ ਰੰਜਨ, ਮੁੱਖ ਮੰਤਰੀ ਦੀ ਵਧੀਕ ਪ੍ਰਧਾਨ ਸਕੱਤਰ ਆਸ਼ਿਮਾ ਬਰਾੜ, ਕਿਰਤ ਕਮਿਸ਼ਨਰ ਹਰਿਆਣਾ ਮਨੀ ਰਾਮ ਸ਼ਰਮਾ ਸਮੇਤ ਹੋਰ ਅਧਿਕਾਰੀ ਮੌਜੂਦ ਰਹੇ।

 

Advertisement

Latest News

ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਰਿੰਟੂ ਨੇ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦਾ ਆਸ਼ੀਰਵਾਦ ਲਿਆ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਰਿੰਟੂ ਨੇ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦਾ ਆਸ਼ੀਰਵਾਦ ਲਿਆ
ਅੰਮ੍ਰਿਤਸਰ, 22 ਮਾਰਚ: ਇੰਪਰੂਵਮੈਂਟ ਟਰੱਸਟ ਅੰਮ੍ਰਿਤਸਰ ਦੇ ਨਵ-ਨਿਯੁਕਤ ਚੇਅਰਮੈਨ ਕਰਮਜੀਤ ਸਿੰਘ ਰਿੰਟੂ ਨੇ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੇ ਸੁਪਰੀਮੋ...
ਸਪੀਕਰ ਸੰਧਵਾਂ ਨੇ ਮੋਰਾਂਵਾਲੀ ਵਿਖੇ ਕਬੱਡੀ ਕੱਪ ਵਿੱਚ ਕੀਤੀ ਸ਼ਿਰਕਤ
ਜ਼ਿਲ੍ਹਾ ਮੈਜਿਸਟਰੇਟ ਨੇ ਪ੍ਰੀਗਾਬਾਲਿਨ ਸਾਲਟ ਦੇ ਕੈਪਸੂਲ ਤੇ ਗੋਲੀਆਂ ਬਿਨਾਂ ਲਾਇਸੈਂਸ ਰੱਖਣ 'ਤੇ ਲਗਾਈ ਪਾਬੰਦੀ
ਮਾਲੇਰਕੋਟਲਾ ਜ਼ਿਲ੍ਹੇ ਦੇ ਸ਼ਹਿਰੀ ਖੇਤਰਾਂ 'ਚ ਚੱਲ ਰਹੇ ਵਿਕਾਸ ਕਾਰਜਾਂ ਦਾ ਡਿਪਟੀ ਕਮਿਸ਼ਨਰ ਨੇ ਲਿਆ ਜਾਇਜ਼ਾ
ਜਿਲ੍ਹਾ ਫਾਜ਼ਿਲਕਾ ਦੇ ਸਮੂਹ ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਅਤੇ ਬਾਲ ਵਿਆਹ ਰੋਕੂ ਅਫ਼ਸਰਾਂ ਨੂੰ ਵੱਖ ਵੱਖ ਕਾਨੂੰਨਾਂ ਬਾਰੇ ਦਿੱਤੀ ਸਿਖਲਾਈ
ਉਦਯੋਗਿਕ ਸਿਖਲਾਈ ਵਿਭਾਗ ਦੀਆਂ ਸੰਸਥਾਂ ਪੱਧਰ ਦੀਆਂ ਖੇਡਾਂ ਸੰਪੰਨ
ਸਹਾਇਕ ਸਿਵਲ ਸਰਜਨ ਡਾ: ਰੋਹਿਤ ਨੇ ਸੀ.ਐਚ.ਸੀ ਡੱਬਵਾਲਾ ਕਲਾ ਦਾ ਅਚਨਚੇਤ ਦੌਰਾ ਕੀਤਾ,ਓਟ ਸੈਂਟਰ ਦਾ ਵੀ ਕੀਤਾ ਦੌਰਾ