ਆਓ ਜਾਣ ਦੇ ਹਾਂ,ਅਖਰੋਟ ਖਾਣ ਦੇ ਕਮਾਲ ਦੇ ਫਾਇਦੇ
By Azad Soch
On

- ਅਖਰੋਟ (Walnut) ਵਿੱਚ ਮੌਜੂਦ ਮੋਨੋਅਨਸੈਚੁਰੇਟਿਡ ਅਤੇ ਪੌਲੀਅਨਸੈਚੁਰੇਟਿਡ (Monounsaturated And Polyunsaturated) ਫੈਟ ਦਿਲ ਦੀ ਸਿਹਤ ਲਈ ਵਧੀਆ ਮੰਨੇ ਜਾਂਦੇ ਹਨ।
- ਦਿਲ ਦੇ ਰੋਗੀਆਂ ਲਈ ਭਿੱਜੇ ਹੋਏ ਅਖਰੋਟ ਦਾ ਸੇਵਨ ਬਿਹਤਰ ਮੰਨਿਆ ਜਾਂਦਾ ਹੈ।
- ਬਲੱਡ ਪ੍ਰੈਸ਼ਰ (Blood Pressure) ਨੂੰ ਕੰਟਰੋਲ ਕਰਨ ਲਈ ਅਖਰੋਟ ਨੂੰ ਡਾਈਟ ‘ਚ ਸ਼ਾਮਲ ਕਰਨਾ ਫਾਇਦੇਮੰਦ ਹੁੰਦਾ ਹੈ।
- ਹਾਈ ਬੀਪੀ ਨੂੰ ਸਟ੍ਰੋਕ ਅਤੇ ਹਾਰਟ ਅਟੈਕ ਲਈ ਕਾਫੀ ਹੱਦ ਤੱਕ ਜ਼ਿੰਮੇਵਾਰ ਮੰਨਿਆ ਜਾਂਦਾ ਹੈ।
- ਅਖਰੋਟ ਵਿੱਚ ਓਮੇਗਾ-3 ਫੈਟੀ ਐਸਿਡ (Omega-3 Fatty Acids) ਦੀ ਮਾਤਰਾ ਵਧੇਰੇ ਹੁੰਦੀ ਹੈ।
- ਬਲੱਡ ਪ੍ਰੈਸ਼ਰ ਦੇ ਪੱਧਰ ਨੂੰ ਘੱਟ ਕਰਨ ਅਤੇ ਦਿਲ ਦੀ ਸਿਹਤ ਵਿੱਚ ਸੁਧਾਰ ਨਾਲ ਜੋੜਿਆ ਗਿਆ ਹੈ।
- ਅਖਰੋਟ ਵਿੱਚ ਮੌਜੂਦ ਫਾਈਬਰ ਪਾਚਨ (Fiber Digestion) ਕਿਰਿਆ ਨੂੰ ਠੀਕ ਰੱਖਣ ਦੇ ਨਾਲ-ਨਾਲ ਭਾਰ ਘਟਾਉਣ ਵਿੱਚ ਵੀ ਮਦਦ ਕਰਦਾ ਹੈ।
- ਅਖਰੋਟ (Walnut) ‘ਚ ਮੌਜੂਦ ਫਾਈਬਰ (Fiber) ਦੀ ਮਾਤਰਾ ਦੇ ਕਾਰਨ ਪੇਟ ਲੰਬੇ ਸਮੇਂ ਤੱਕ ਭਰਿਆ ਰਹਿੰਦਾ ਹੈ,ਅਤੇ ਬੰਦੇ ਨੂੰ ਵਾਰ-ਵਾਰ ਭੁੱਖ ਨਹੀਂ ਲੱਗਦੀ।
- ਅਖਰੋਟ ਇਹ ਭਾਰ ਨੂੰ ਕੰਟਰੋਲ ਕਰਨ ‘ਚ ਮਦਦ ਕਰਦਾ ਹੈ।
- ਜੇਕਰ ਤੁਹਾਡੀ ਯਾਦਦਾਸ਼ਤ ਕਮਜ਼ੋਰ ਹੈ ਤਾਂ ਅਖਰੋਟ (Walnut) ਦਾ ਸੇਵਨ ਤੁਹਾਡੇ ਲਈ ਫਾਇਦੇਮੰਦ ਹੋ ਸਕਦਾ ਹੈ।
- ਅਖਰੋਟ ‘ਚ ਮੌਜੂਦ ਵਿਟਾਮਿਨ ਈ ਚਮੜੀ ਦੀ ਚਮਕ ਨੂੰ ਬਣਾਈ ਰੱਖਣ ‘ਚ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ।
- ਵਿਟਾਮਿਨ ਈ ਬੁਢਾਪੇ ਦੀਆਂ ਕਈ ਸਮੱਸਿਆਵਾਂ ਜਿਵੇਂ ਕਿ ਫਾਈਨ ਲਾਈਨਜ਼,ਝੁਰੜੀਆਂ,ਚਮੜੀ ਦਾ ਢਿੱਲਾਪਨ ਆਦਿ ਤੋਂ ਦੂਰ ਰੱਖਣ ਵਿੱਚ ਮਦਦ ਕਰਦਾ ਹੈ।
- ਬਹੁਤ ਸਾਰੇ ਖੋਜੀ ਅਖਰੋਟ ਨੂੰ ਦਿਮਾਗ ਨੂੰ ਤੇਜ਼ ਕਰਨ ਦਾ ਇੱਕ ਤਰੀਕਾ ਮੰਨਦੇ ਹਨ।
- ਅਖਰੋਟ ‘ਚ ਮੌਜੂਦ ਪੌਲੀਅਨਸੈਚੁਰੇਟਿਡ ਫੈਟ,ਪੌਲੀਫੇਨੋਲਸ,ਵਿਟਾਮਿਨ ਈ ਆਕਸੀਡੇਟਿਵ ਡੈਮੇਜ ਅਤੇ ਬ੍ਰੇਨ ਇਨਫਲੇਮੇਸ਼ਨ ਤੋਂ ਬਚਾ ਕੇ ਵਿਅਕਤੀ ਨੂੰ ਭੁੱਲਣ ਦੀ ਬੀਮਾਰੀ ਤੋਂ ਦੂਰ ਰੱਖਦੇ ਹਨ।
Related Posts
Latest News

21 Mar 2025 19:51:42
ਬਟਾਲਾ, 21 ਮਾਰਚ ( ) ਸਰਕਾਰੀ ਪੌਲੀਟੈਕਨਿਕ ਕਾਲਜ ਬਟਾਲਾ ਵਿਖੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਸੁਖਦੇਵ ਅਤੇ ਰਾਜਗੁਰੂ ਦੇ ਸ਼ਹੀਦੀ ਦਿਹਾੜੇ...