ਮੁਲੱਠੀ ਦਿਵਾਏਗੀ ਕਈ ਸਮੱਸਿਆਵਾਂ ਤੋਂ ਆਰਾਮ
By Azad Soch
On

- ਮੁਲੱਠੀ ਨੂੰ ਵਾਲਾਂ ਲਈ ਵੀ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ।
- ਜੇਕਰ ਤੁਹਾਡੇ ਵਾਲ ਸੁੱਕੇ ਅਤੇ ਬੇਜਾਨ ਹਨ ਤਾਂ ਤੁਸੀਂ ਮੁਲੱਠੀ ਅਤੇ ਆਂਵਲੇ ਤੋਂ ਬਣੇ ਪਾਊਡਰ ਦਾ ਸੇਵਨ ਕਰ ਸਕਦੇ ਹੋ।
- ਮੁਲੱਠੀ ਅਤੇ ਆਂਵਲਾ ਪਾਊਡਰ ਨੂੰ ਬਰਾਬਰ ਮਾਤਰਾ ‘ਚ ਪਾਣੀ ‘ਚ ਮਿਲਾ ਲਓ।
- ਇਨ੍ਹਾਂ ਦੋਹਾਂ ਚੀਜ਼ਾਂ ਤੋਂ ਤਿਆਰ ਪਾਣੀ ਪੀਓ।
- ਇਸ ਨਾਲ ਤੁਹਾਡੀ ਸਕਿਨ ਅਤੇ ਵਾਲ ਸਿਹਤਮੰਦ ਰਹਿਣਗੇ।
- ਕਈ ਵਾਰ ਗਲਤ ਖਾਣ-ਪੀਣ ਦੀਆਂ ਆਦਤਾਂ ਕਾਰਨ ਕਬਜ਼, ਐਸੀਡਿਟੀ ਅਤੇ ਪੇਟ ਨਾਲ ਜੁੜੀਆਂ ਸਮੱਸਿਆਵਾਂ ਵੀ ਸ਼ੁਰੂ ਹੋ ਜਾਂਦੀਆਂ ਹਨ।
- ਇਨ੍ਹਾਂ ਸਾਰੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਮੁਲੱਠੀ ਵਾਲੀ ਚਾਹ ਦਾ ਸੇਵਨ ਕਰ ਸਕਦੇ ਹੋ।
- ਇਸ ‘ਚ ਪਾਇਆ ਜਾਣ ਵਾਲਾ ਗਲਾਈਸਾਈਰਾਈਜ਼ਿਕ ਐਸਿਡ ਗੈਸਟ੍ਰਿਕ ਅਤੇ ਅਲਸਰ ਵਰਗੀਆਂ ਸਮੱਸਿਆਵਾਂ ਤੋਂ ਵੀ ਰਾਹਤ ਦਿਵਾਉਂਦਾ ਹੈ।
- ਕਈ ਵਾਰ ਹਿਚਕੀ ਵੀ ਨਹੀਂ ਰੁਕ ਸਕਦੀ।
- ਹਿਚਕੀ ਤੋਂ ਰਾਹਤ ਪਾਉਣ ਲਈ ਤੁਸੀਂ ਮੁਲੱਠੀ ਦੇ ਟੁਕੜੇ ਦੀ ਵਰਤੋਂ ਕਰ ਸਕਦੇ ਹੋ।
- ਮੁਲੱਠੀ ਦਾ ਟੁਕੜਾ ਮੂੰਹ ‘ਚ ਪਾ ਕੇ ਚੂਸ ਲਓ। ਤੁਸੀਂ ਮੁਲੱਠੀ ਦੇ ਟੁਕੜੇ ‘ਚ ਸ਼ਹਿਦ ਪਾ ਕੇ ਚੂਸੋ।
- ਮੁਲੱਠੀ ‘ਚ ਪਾਏ ਜਾਣ ਵਾਲੇ ਐਂਟੀਬੈਕਟੀਰੀਅਲ ਗੁਣ ਵੀ ਇਸ ਸਮੱਸਿਆ ਤੋਂ ਰਾਹਤ ਦਿਵਾਉਣਗੇ।
Latest News

03 Apr 2025 19:05:27
Chandigarh, 03,APRIL,2025,(Azad Soch News):- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਅੱਜ ਹੋਈ ਕੈਬਨਿਟ ਦੀ ਬੈਠਕ ਵਿੱਚ ਸੂਬੇ...