ਮਹਾਰਾਸ਼ਟਰ ਦੇ ਪੁਣੇ ਜ਼ਿਲ੍ਹੇ ‘ਚ ਅੱਜ ਸਵੇਰੇ ਹੈਲੀਕਾਪਟਰ ਕ੍ਰੈਸ਼ ਹੋਇਆ ਗਿਆ
Maharashtra,02 Oct,2024,(Azad Soch News):- ਮਹਾਰਾਸ਼ਟਰ ਦੇ ਪੁਣੇ ਜ਼ਿਲ੍ਹੇ ‘ਚ ਅੱਜ ਸਵੇਰੇ ਹੈਲੀਕਾਪਟਰ ਕ੍ਰੈਸ਼ (Helicopter Crash) ਹੋਣ ਕਾਰਨ ਵੱਡਾ ਹਾਦਸਾ ਵਾਪਰ ਗਿਆ ਹੈ,ਇਹ ਘਟਨਾ ਸਵੇਰੇ ਕਰੀਬ 6:45 ਵਜੇ ਬਾਵਧਨ ਇਲਾਕੇ ਦੇ ਪਹਾੜੀ ਇਲਾਕੇ ‘ਚ ਵਾਪਰੀ, ਜਦੋਂ ਹੈਲੀਕਾਪਟਰ ਨੇੜਲੇ ਹੈਲੀਪੈਡ (Helipad) ਤੋਂ ਉਡਾਣ ਭਰ ਰਿਹਾ ਸੀ,ਰਿਪੋਰਟਾਂ ਮੁਤਾਬਕ ਹੈਲੀਕਾਪਟਰ ‘ਚ ਦੋ ਪਾਇਲਟ ਅਤੇ ਇਕ ਇੰਜੀਨੀਅਰ ਸਮੇਤ ਤਿੰਨ ਲੋਕ ਸਵਾਰ ਸਨ,ਹਾਦਸੇ ‘ਚ ਤਿੰਨਾਂ ਦੀ ਜਾਨ ਚਲੀ ਗਈ,ਘਟਨਾ ਦੀ ਜਾਣਕਾਰੀ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਦੇ ਦਿੱਤੀ ਗਈ ਹੈ,ਪੁਲਿਸ ਨੇ ਦੱਸਿਆ ਕਿ ਇੱਕ ਮੰਦਭਾਗੀ ਘਟਨਾ ਵਿੱਚ, ਬੁੱਧਵਾਰ ਸਵੇਰੇ ਪੁਣੇ ਵਿੱਚ ਇੱਕ ਹੈਲੀਕਾਪਟਰ ਦੇ ਹਾਦਸਾਗ੍ਰਸਤ ਹੋਣ ਨਾਲ ਤਿੰਨ ਲੋਕਾਂ ਦੀ ਮੌਤ ਹੋ ਗਈ,ਇਹ ਹਾਦਸਾ ਪੁਣੇ ਜ਼ਿਲੇ ਦੇ ਬਾਵਧਨ ਇਲਾਕੇ ‘ਚ ਹੋਇਆ,ਹੈਲੀਕਾਪਟਰ ਕ੍ਰੈਸ਼ (Helicopter Crash) ਹੋਣ ਤੋਂ ਤੁਰੰਤ ਬਾਅਦ ਅੱਗ ਲੱਗਣ ਕਾਰਨ ਪੂਰੀ ਤਰ੍ਹਾਂ ਤਬਾਹ ਹੋ ਗਿਆ,ਘਟਨਾ ਤੋਂ ਤੁਰੰਤ ਬਾਅਦ ਦੋ ਐਂਬੂਲੈਂਸਾਂ ਅਤੇ ਚਾਰ ਫਾਇਰ ਇੰਜਣਾਂ ਨੂੰ ਮੌਕੇ ‘ਤੇ ਭੇਜਿਆ ਗਿਆ।