ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ 'ਚ ਗੁਰਦੁਆਰਾ ਮਹੰਤ ਸਾਹਿਬ ਜੀ ਦੇ ਬਾਹਰ ਇੱਕ ਸ਼ੱਕੀ ਧਮਾਕਾ

Jammu And Kashmir,27 March,2024,(Azad Soch News):- ਜੰਮੂ-ਕਸ਼ਮੀਰ (Jammu And Kashmir) ਦੇ ਪੁੰਛ ਜ਼ਿਲ੍ਹੇ 'ਚ ਗੁਰਦੁਆਰਾ ਮਹੰਤ ਸਾਹਿਬ ਜੀ (Gurdwara Mahant Sahib Ji) ਦੇ ਬਾਹਰ ਇੱਕ ਸ਼ੱਕੀ ਧਮਾਕਾ ਹੋਇਆ,ਇਸ ਕਾਰਨ ਗੁਰਦੁਆਰੇ ਸਮੇਤ ਆਸ-ਪਾਸ ਦੇ ਘਰਾਂ ਦੀਆਂ ਕੰਧਾਂ ’ਚ ਦਰਾੜ ਆ ਗਈ,ਧਮਾਕਾ ਇੰਨਾ ਜ਼ਬਰਦਸਤ ਸੀ,ਕਿ ਇਸ ਦੀ ਆਵਾਜ਼ ਪੂਰੇ ਸ਼ਹਿਰ 'ਚ ਸੁਣਾਈ ਦਿੱਤੀ,ਇਸ ਦੇ ਨਾਲ ਹੀ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਹੈ,ਗੁਰਦੁਆਰਾ ਕਮੇਟੀ (Gurdwara Committee) ਦੇ ਸਕੱਤਰ ਬਲਬੀਰ ਸਿੰਘ ਨੇ ਦੱਸਿਆ ਕਿ ਖ਼ਾਲਸਾ ਪੰਥ (Khalsa Panth) ਦੇ 325 ਸਾਲ ਪੂਰੇ ਹੋਣ 'ਤੇ 7 ਤੋਂ 11 ਅਪ੍ਰੈਲ ਤੱਕ ਗੁਰਦੁਆਰਾ ਸਾਹਿਬ ਵਿਖੇ ਵੱਡੇ ਸਮਾਗਮ ਦੀ ਤਜਵੀਜ਼ ਹੈ,ਅਜਿਹੇ 'ਚ ਇਸ ਤਰ੍ਹਾਂ ਦੇ ਧਮਾਕੇ ਕਾਰਨ ਲੋਕਾਂ 'ਚ ਡਰ ਦੇ ਨਾਲ-ਨਾਲ ਗੁੱਸਾ ਵੀ ਹੈ,ਇਸ ਘਟਨਾ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇ ਅਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ,ਇਸ ਦੇ ਨਾਲ ਹੀ ਵੱਡੀ ਗਿਣਤੀ 'ਚ ਐੱਸਓਜੀ, ਪੁਲਿਸ, ਸੀਆਰਪੀਐੱਫ ਅਤੇ ਫੌਜ ਦੇ ਜਵਾਨ ਮੌਕੇ 'ਤੇ ਪਹੁੰਚ ਗਏ ਹਨ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ,ਇਲਾਕੇ 'ਚ ਸੁਰੱਖਿਆ ਵਧਾ ਦਿੱਤੀ ਗਈ ਹੈ,ਡੀਸੀ ਯਾਸੀਨ ਮੁਹੰਮਦ ਚੌਧਰੀ, ਐਸਐਸਪੀ ਯੁਗਲ ਮਨਹਾਸ, ਡੀਐਸਪੀ ਹੈੱਡਕੁਆਰਟਰ ਕੁਲਦੀਪ ਕੁਮਾਰ ਅਤੇ ਡੀਐਸਪੀ ਅਪਰੇਸ਼ਨ ਏਜਾਜ਼ ਅਹਿਮਦ ਚੌਧਰੀ ਵੀ ਘਟਨਾ ਵਾਲੀ ਥਾਂ ’ਤੇ ਮੌਜੂਦ ਹਨ।
Latest News
