ਕਾਂਗਰਸ ਨੇਤਾ ਰਾਹੁਲ ਗਾਂਧੀ ਰਾਏਬਰੇਲੀ ਲੋਕ ਸਭ ਸੀਟ ਤੋਂ ਚੋਣ ਲੜਨਗੇ
By Azad Soch
On

New Delhi,03 May,2024,(Azad Soch News):- ਕਾਂਗਰਸ ਨੇਤਾ ਰਾਹੁਲ ਗਾਂਧੀ ਰਾਏਬਰੇਲੀ ਲੋਕ ਸਭ ਸੀਟ (Raebareli People Seat All) ਤੋਂ ਚੋਣ ਲੜਨਗੇ,ਪਾਰਟੀ ਨੇ ਉਨ੍ਹਾਂ ਦੇ ਨਾਂ ਦਾ ਐਲਾਨ ਕਰ ਦਿੱਤਾ ਹੈ,ਦੂਜੇ ਪਾਸੇ ਅਮੇਠੀ (Amethi) ਤੋਂ ਕਿਸ਼ੋਰੀ ਲਾਲ ਸ਼ਰਮਾ ਨੂੰ ਟਿਕਟ ਦਿੱਤਾ ਗਿਆ ਹੈ,ਪਹਿਲਾਂ ਕਿਆਸ ਲਗਾਏ ਜਾ ਰਹੇ ਸਨਕਿ ਇਥੋਂ ਪ੍ਰਿਯੰਕਾ ਗਾਂਧੀ ਵਾਡ੍ਰਾ ਨੂੰ ਅਮੇਠੀ ਤੋਂ ਉਤਾਰਿਆ ਜਾਵੇਗਾ,ਰਾਹੁਲ ਵਾਇਨਾਡ ਸੀਟ ਤੋਂ ਵੀ ਚੋਣ ਲੜ ਰਹੇ ਹਨ।
ਭਾਜਪਾ ਨੇ ਰਾਏਬਰੇਲੀ (Raebareli) ਤੋਂ ਯੋਗੀ ਸਰਕਾਰ ਵਿਚ ਮੰਤਰੀ ਦਿਨੇਸ਼ ਪ੍ਰਤਾਪ ਸਿੰਘ ਨੂੰ ਟਿਕਟ ਦੇ ਦਿੱਤਾ ਹੈ ਜਦੋਂ ਕਿ ਅਮੇਠੀ ਤੋਂ ਸਮ੍ਰਿਤੀ ਇਰਾਨੀ ਲੜ ਰਹੀ ਹੈ,ਪਹਿਲਾਂ ਕਾਂਗਰਸ ਨੇਤਾਵਾਂ ਨੇ ਰਾਹੁਲ ਦੇ ਅਮੇਠੀ ਤੇ ਪ੍ਰਿਯੰਕਾ ਦੇ ਰਾਏਬਰੇਲੀ ਤੋਂ ਲੜਨ ਦੀ ਗੱਲ ਕਹੀ ਸੀ,ਹਾਲਾਂਕਿ ਪ੍ਰਿਯੰਕਾ ਚੋਣ ਲੜਨ ਲਈ ਤਿਆਰ ਨਹੀਂ ਹੋਈ,ਰਾਏਬਰੇਲੀ-ਅਮੇਠੀ ਸੀਟ (Rae Bareli-Amethi Seat) ‘ਤੇ ਨਾਮਜ਼ਦਗੀ ਦੀ ਆਖਰੀ ਤਰੀਕ 3 ਮਈ ਹੈ ਯਾਨੀ ਅੱਜ ਹੀ ਰਾਹੁਲ ਗਾਂਧੀ ਨਾਮਜ਼ਦਗੀ ਵੀ ਭਰਨਗੇ।
Latest News

28 Mar 2025 21:21:35
ਮਲਕੀਤ ਥਿੰਦ ਬਣੇ ਬੀਸੀ ਕਮਿਸ਼ਨ ਪੰਜਾਬ ਦੇ ਚੇਅਰਮੈਨ -ਚੇਅਰਮੈਨ ਮਲਕੀਤ ਥਿੰਦ ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ...