ਪਿੰਡ ਨਾਨਕ ਚੱਕ, ਤਪ ਅਸਥਾਨ ਮੰਦਰ ਭਗਵਾਨ ਸ੍ਰੀ ਚੰਦ ਜੀ ਵਿਖੇ ਦੋ ਦਿਨਾਂ ਵਾਲੀਬਾਲ ਟੂਰਨਾਂਮੈਂਟ ਸਫਲਤਾਪੂਰਵਕ ਸਮਾਪਤ

ਪਿੰਡ ਨਾਨਕ ਚੱਕ, ਤਪ ਅਸਥਾਨ ਮੰਦਰ ਭਗਵਾਨ ਸ੍ਰੀ ਚੰਦ ਜੀ ਵਿਖੇ ਦੋ ਦਿਨਾਂ ਵਾਲੀਬਾਲ ਟੂਰਨਾਂਮੈਂਟ ਸਫਲਤਾਪੂਰਵਕ ਸਮਾਪਤ

ਫਤਿਹਗੜ੍ਹ ਚੂੜੀਆਂ (ਬਟਾਲਾ), 26 ਮਾਰਚ ( ) ‘ਯੁੱਧ ਨਸ਼ਿਆਂ ਵਿਰੁੱਧ’ (ਰੰਗਲਾ ਪੰਜਾਬ) ਮੁਹਿੰਮ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵਲੋਂ ਮਹੰਤ ਹਰੀ ਕੁੰਭ ਦਾਸ ਉਦਾਸੀਨ (ਤਪ ਅਸਥਾਨ ਭਗਵਾਨ ਸ੍ਰੀ ਚੰਦ ਜੀ) ਦੇ ਸਹਿਯੋਗ ਨਾਲ ਪਿੰਡ ਨਾਨਕ ਚੱਕ, ਤਪ ਅਸਥਾਨ ਮੰਦਰ ਭਗਵਾਨ ਸ੍ਰੀ ਚੰਦ ਜੀ ਵਿਖੇ ਦੋ ਦਿਨਾਂ ਵਾਲੀਬਾਲ ਟੂਰਨਾਂਮੈਂਟ ਅੱਜ ਸਫਲਤਾਪੂਰਵਕ ਸਮਾਪਤ ਹੋ ਗਿਆ। ਇਸ ਮੌਕੇ ਮਹੰਤ ਹਰੀ ਕੁੰਭ ਦਾਸ ਜੀ ਅਤੇ ਡਾ. ਹਰਜਿੰਦਰ ਸਿੰਘ ਬੇਦੀ, ਵਧੀਕ ਡਿਪਟੀ ਕਮਿਸ਼ਨਰ (ਜ) ਗੁਰਦਾਸਪੁਰ ਵਲੋਂ ਵਿਸ਼ੇਸ ਤੌਰ ’ਤੇ ਸ਼ਿਰਕਤ ਕੀਤੀ ਗਈ ਅਤੇ ਖਿਡਾਰੀਆਂ ਨੂੰ ਇਨਾਮ ਵੰਡੇ ਗਏ। 
 
ਅੱਜ ਫਾਈਨਲ ਮੈਚ ਪਿੰਡ ਸਾਰਚੂਰ ਅਤੇ ਸੋਹਲ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ,ਜਿਸ ਵਿੱਚ ਪਿੰਡ ਸਾਰਚੂਰ ਦੀ ਟੀਮ ਜੇਤੂ ਰਹੀ। ਪਹਿਲੇ ਨੰਬਰ 'ਤੇ ਰਹੀ ਟੀਮ ਨੂੰ 11000 ਰੁਪਏ, ਦੂਜੇ ਨੰਬਰ 'ਤੇ ਆਈ ਟੀਮ ਨੂੰ 8100 ਰੁਪਏ ਅਤੇ ਤੀਜੇ ਨੰਬਰ 'ਤੇ ਰਹੀ ਪਿੰਡ ਕੋਟਲੀ ਢਾਡੀਆਂ ਦੀ ਟੀਮ ਨੂੰ 5100 ਰੁਪਏ ਦਾ ਨਗਦ ਇਨਾਮ ਅਤੇ ਸ਼ਾਨਦਾਰ ਟਰਾਫ਼ੀ ਦੇ ਕੇ ਸਨਮਾਨਿਤ ਕੀਤਾ ਗਿਆ। 
 
ਇਸ ਮੌਕੇ ਡਾ. ਹਰਜਿੰਦਰ ਸਿੰਘ ਬੇਦੀ, ਵਧੀਕ ਡਿਪਟੀ ਕਮਿਸ਼ਨਰ (ਜ) ਗੁਰਦਾਸਪੁਰ ਨੇ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਵਲੋਂ ‘ਯੁੱਧ ਨਸ਼ਿਆਂ ਵਿਰੁੱਧ’ (ਰੰਗਲਾ ਪੰਜਾਬ) ਮੁਹਿੰਮ ਤਹਿਤ ਦੋ ਦਿਨਾਂ ਵਾਲੀਬਾਲ ਟੂਰਨਾਂਮੈਂਟ ਕਰਵਾਇਆ ਗਿਆ ਹੈ। ਉਨਾਂ ਟਰਨਾਂਮੈਂਟ ਵਿੱਚ ਸਹਿਯੋਗ ਦੇਣ ਲਈ ਮਹੰਤ ਹਰੀ ਕੁੰਭ ਦਾਸ ਜੀ ਦਾ ਖਾਸ ਤੌਰ ’ਤੇ ਧੰਨਵਾਦ ਕੀਤਾ। 
 
ਵਧੀਕ ਡਿਪਟੀ ਕਮਿਸ਼ਨਰ (ਜ), ਨੇ ਅੱਗੇ ਕਿਹਾ ਕਿ ਜਿਲਾ ਪਰਸ਼ਾਸਨ ਵਲੋਂ 'ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਜਿਲ੍ਹੇ ਭਰ ਅੰਦਰ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਨੌਜਵਾਨ ਸਮਾਜਿਕ ਬੁਰਾਈ ਨਸ਼ਿਆਂ ਤੋਂ ਦੂਰ ਰਹਿਣ। 
 
ਵਧੀਕ ਡਿਪਟੀ ਕਮਿਸ਼ਨਰ (ਜ) ਨੇ ਕਿਹਾ ਕਿ ਉਨ੍ਹਾਂ ਨੂੰ ਅੱਜ ਬਹੁਤ ਖੁਸ਼ੀ ਮਹਿਸੂਸ ਹੋਈ ਹੈ ਕਿ ਅੱਜ ਵੀ ਪਿੰਡਾਂ ਵਿੱਚ ਨੌਜਵਾਨਾਂ ਦਾ ਖੇਡਾਂ ਪ੍ਰਤੀ ਪੂਰਾ ਉਤਸ਼ਾਹ ਹੈ। ਉਨ੍ਹਾਂ ਨੌਜਵਾਨਾਂ ਖਿਡਾਰੀਆਂ ਦੀ ਹੌਂਸਲਾ ਅਫ਼ਜ਼ਾਈ ਕਰਦਿਆਂ ਕਿਹਾ ਕਿ ਉਹ ਇਸੇ ਤਰ੍ਹਾਂ ਖੇਡਣ ਨਾਲ ਜੁੜਨ ਅਤੇ ਆਪਣੇ ਪਿੰਡਾਂ ਦੇ ਹੋਰਨਾਂ ਨੌਜਵਾਨਾਂ ਨੂੰ ਵੀ ਖੇਡਣ ਲਈ ਪੇਰ੍ਰਿਤ ਕਰਨ। ਉਨ੍ਹਾਂ ਖਿਡਾਰੀਆਂ ਨੂੰ ਕਿਹਾ ਕਿ ਭਵਿੱਖ ਵਿੱਚ ਵੀ ਅਜਿਹੇ ਖੇਡ ਟੂਰਨਾਂਮੈਂਟ ਕਰਵਾਏ ਜਾਣਗੇ ਅਤੇ ਨਗਦ ਇਨਾਮ ਦੇ ਨਾਲ ਦੇਸੀ ਘਿਓ ਦੇ ਪੀਪੇ ਵੀ ਖਿਡਾਰੀਆਂ ਨੂੰ ਦਿੱਤੇ ਜਾਇਆ ਕਰਨਗੇ। ਉਨ੍ਹਾਂ ਕਿਹਾ ਕਿ ਨੌਜਵਾਨਾਂ ਦਾ ਖੇਡਾਂ ਪ੍ਰਤੀ ਲਗਾਅ ਅਤੇ ਮਿਹਨਤ ਸਦਕਾ ਸੂਬੇ ਨੂੰ ਮੁੜ ਰੰਗਲਾ ਪੰਜਾਬ ਬਣਾਇਆ ਜਾਵੇਗਾ। ਉਨ੍ਹਾਂ ਸਮਾਜ ਸੇਵੀ ਸੰਸਥਾਵਾਂ,ਮੋਹਤਬਰ ਸਖਸੀਅਤਾਂ ਅਤੇ ਧਾਰਮਿਕ ਸੰਸਥਾਵਾਂ ਨੂੰ ਵੀ ਖੇਡਾਂ ਅਤੇ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਸਹਿਯੋਗ ਕਰਨ ਦੀ ਅਪੀਲ ਕੀਤੀ। 
 
ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਵਲੋਂ 'ਯੁੱਧ ਨਸ਼ਿਆਂ ਮੁਹਿੰਮ' ਤਹਿਤ ਨਸ਼ਾ ਤਸਕਰਾਂ ਵਿਰੁੱਧ ਸਖ਼ਤ ਰੁਖ਼ ਅਖਤਿਆਰ ਕੀਤਾ ਗਿਆ ਹੈ ਅਤੇ ਨਸ਼ਿਆਂ ਖਿਲਾਫ਼ ਜ਼ੀਰੋ ਟਾਲਰੈਂਸ ਦੀ ਨੀਤੀ ਅਪਣਾਈ ਗਈ ਹੈ। ਉਨ੍ਹਾਂ ਅੱਗੇ ਕਿਹਾ ਕਿ ਜੋ ਵਿਅਕਤੀ ਕਿਸੇ ਕਾਰਨ ਨਸ਼ਿਆਂ ਦੇ ਜਾਲ ਵਿੱਚ ਫਸ ਗਏ ਹਨ, ਉਨ੍ਹਾਂ ਦਾ ਨਸ਼ਾ ਛੁਡਾਊ ਕੇਂਦਰਾਂ ਵਿੱਚ ਮੁਫਤ ਇਲਾਜ ਕੀਤਾ ਜਾਂਦਾ ਹੈ। ਉਨਾਂ ਅੱਗੇ ਦੱਸਿਆ ਕਿ ਨਸ਼ਾ ਪੀੜਤਾਂ ਨੂੰ ਮੁੱਖ ਧਾਰਾ ਵਿੱਚ ਲਿਆਉਣ ਲਈ ਮੁੜ ਵਸੇਬਾ ਕੇਂਦਰਾਂ ਵਿਖੇ ਸਕਿੱਲ ਡਿਵਲਪਮੈਂਟ ਦੇ ਕੇ ਮੁੜ ਨਵਾਂ ਜੀਵਨ ਸ਼ੁਰੂ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।
 
ਇਸ ਮੌਕੇ ਰੇਸ਼ਮ ਸਿੰਘ ਤਹਿਸੀਲਦਾਰ, ਉਲੰਪੀਅਨ ਰੁਪਿੰਦਰਪਾਲ ਸਿੰਘ (ਪੀ.ਸੀ.ਐਸ ਅੰਡਰ ਟਰੇਨਿੰਗ), ਡੀ.ਐਸ.ਪੀ ਵਿਪਨ ਕੁਮਾਰ, ਜ਼ਿਲ੍ਹਾ ਖੇਡ ਅਫਸਰ ਸਿਮਰਨਜੀਤ ਸਿੰਘ ਰੰਧਾਵਾ, ਜਿਲਾ ਸਿੱਖਿਆ ਅਫਸਰ (ਸ), ਰਜੇਸ਼ ਕੁਮਾਰ ਸ਼ਰਮਾ, ਜਿਲਾ ਗਾਈਡੈਂਸ ਕਾਊਂਸਲਰ ਪਰਮਿੰਦਰ ਸਿੰਘ ਸੈਣੀ, ਖਿਡਾਰੀ ਕੁੰਵਰ ਅੰਮਿ੍ਤਬੀਰ ਸਿੰਘ, ਜੋਗਿੰਦਰ ਸਿੰਘ ਬੇਦੀ, ਕੈਪਟਨ ਪ੍ਰਸ਼ੋਤਮ ਲਾਲ, ਹਰਦੇਵ ਸਿੰਘ, ਸੈਮੂਅਲ ਮਸੀਹ,ਗੁਰਪ੍ਰੀਤ ਸਿੰਘ,ਗੁਰਤੇਜ ਸਿੰਘ,ਸਿਮਰਨਜੀਤ ਸਿੰਘ, ਹਰਜੀਤ ਸਿੰਘ (ਸਾਰੇ ਕੋਚ), ਗੋਰਾ ਚਾਹਲ ਅਤੇ ਪਿੰਡਾਂ ਦੇ ਮੋਹਤਬਾਰ ਸਖਸ਼ੀਅਤਾਂ ਮੋਜੂਦ ਸਨ।
 
Tags:

Advertisement

Latest News

 ਆਮ ਆਦਮੀ ਪਾਰਟੀ ਨੇ ਚੰਡੀਗੜ੍ਹ ਲਈ ਨਵੇਂ ਅਹੁੱਦੇਦਾਰਾਂ ਦਾ ਐਲਾਨ ਕੀਤਾ ਹੈ ਆਮ ਆਦਮੀ ਪਾਰਟੀ ਨੇ ਚੰਡੀਗੜ੍ਹ ਲਈ ਨਵੇਂ ਅਹੁੱਦੇਦਾਰਾਂ ਦਾ ਐਲਾਨ ਕੀਤਾ ਹੈ
Chandigarh, 30,MARCH,2025,(Azad Soch News):- ਆਮ ਆਦਮੀ ਪਾਰਟੀ ਨੇ ਚੰਡੀਗੜ੍ਹ ਲਈ ਨਵੇਂ ਅਹੁੱਦੇਦਾਰਾਂ ਦਾ ਐਲਾਨ ਕੀਤਾ ਹੈ। ਸੁਖਰਾਜ ਕੌਰ ਸੰਧੂ ਨੂੰ...
ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਰੇਡੀਓ ਪ੍ਰਸਾਰਣ ਦੇ 120ਵੇਂ ਸ਼ੋਅ ਨੂੰ ਸੰਬੋਧਨ ਕੀਤਾ
ਵੇਰਕਾ ਫਿਰੋਜ਼ਪੁਰ ਡੇਅਰੀ ਦਾ ਸਾਲਾਨਾ ਆਮ ਇਜਲਾਸ ਸੰਪੰਨ 
ਯੁੱਧ ਨਸ਼ਿਆ ਵਿਰੁੱਧ-ਮੁੱਖ ਮੰਤਰੀ ਵੱਲੋਂ ਪੰਜਾਬੀਆਂ ਨੂੰ ਨਸ਼ਿਆਂ ਵਿਰੁੱਧ ਜੰਗ ਦਾ ਅਟੁੱਟ ਹਿੱਸਾ ਬਣਨ ਦੀ ਅਪੀਲ
ਉਪ ਮੁੱਖ ਇੰਜੀਨੀਅਰ ਇੰਜ਼: ਧਨਵੰਤ ਸਿੰਘ ਹਮੇਸ਼ਾ ਬਿਜਲੀ ਖਪਤਕਾਰਾਂ ਨੂੰ ਸਮਰਪਿਤ ਰਹੇ: ਇੰਜ਼: ਰਤਨ ਮਿੱਤਲ
Toll Tax: 1 ਅਪ੍ਰੈਲ ਤੋਂ ਸ਼ੰਭੂ ਬਾਰਡਰ ਟੋਲ ਪਲਾਜ਼ਾ ਦੇ ਵਧਣਗੇ ਰੇਟ
ਨਰਾਤਿਆਂ ਦੇ ਵਰਤ ‘ਚ ਜ਼ਰੂਰ ਖਾਓ ਮਖਾਣੇ