ਸੁਖਬੀਰ ਐਗਰੋ ਐਨਰਜੀ ਪਲਾਂਟ ਨੂੰ ਲੈ ਕੇ ਵਿਧਾਇਕ ਰਜਨੀਸ਼ ਦਹੀਯਾ ਨੇ ਵਿਧਾਨ ਸਭਾ ਚ ਚੁੱਕੇ ਸਵਾਲ

ਸੁਖਬੀਰ ਐਗਰੋ ਐਨਰਜੀ ਪਲਾਂਟ ਨੂੰ ਲੈ ਕੇ ਵਿਧਾਇਕ ਰਜਨੀਸ਼ ਦਹੀਯਾ ਨੇ ਵਿਧਾਨ ਸਭਾ ਚ ਚੁੱਕੇ ਸਵਾਲ
ਕਿੱਥੇ ਲੱਗਾ ਸੀਐਸਆਰ ਦਾ ਪੈਸਾ ਅਤੇ ਕਿੰਨੇ ਲੋਕਾਂ ਨੂੰ ਮਿਲਿਆ ਰੁਜ਼ਗਾਰ
ਵਿਧਾਇਕ ਦੇ ਸਵਾਲ ਤੇ ਲੋਕਾਂ ਵਿੱਚ ਖੁਸ਼ੀ,ਰੁਜ਼ਗਾਰ ਮਿਲਣ ਦੀ ਬੱਝੀ ਆਸ
ਫਿਰੋਜ਼ਪੁਰ, 26 ਮਾਰਚ 2025 ( ਸੁਖਵਿੰਦਰ ਸਿੰਘ ):- ਹਲਕਾ ਫ਼ਿਰੋਜ਼ਪੁਰ ਦਿਹਾਤੀ ਦੇ ਵਿਧਾਇਕ ਐਡਵੋਕੇਟ ਰਜਨੀਸ਼ ਦਹੀਯਾ ਵੱਲੋਂ ਹਲਕੇ ਦੇ ਪਿੰਡ ਹਕੂਮਤ ਸਿੰਘ ਵਾਲਾ ਵਿਖੇ ਸਥਾਪਿਤ ਸੁਖਬੀਰ ਐਗਰੋ ਐਨਰਜੀ ਪਲਾਂਟ ਵਿਚ ਸੀ ਐਸ਼ ਆਰ ਰੂਲਜ ਤਹਿਤ ਨੇੜਲੇ ਪਿੰਡਾਂ ਦੇ ਲੋਕਾਂ ਨੂੰ ਰੁਜ਼ਗਾਰ ਦੇਣ ਅਤੇ ਹੋਣ ਵਾਲੇ ਮੁਨਾਫੇ ਚ ਕੁਝ ਹਿੱਸਾ ਵਿਕਾਸ ਕਾਰਜਾਂ ਤੇ ਲਗਾਉਣ ਦਾ ਬਹੁਤ ਹੀ ਮਹੱਤਵਪੂਰਨ ਮੁੱਦਾ ਚੁੱਕਿਆ ਹੈ । ਸਪੀਕਰ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾਂ ਰਾਹੀਂ ਸਰਕਾਰ ਦੇ ਧਿਆਨ ਚ ਲਿਆਉਂਦਿਆਂ ਉਹਨਾਂ ਸੰਬੰਧਤ ਮੰਤਰੀ ਤਰੁਣਪ੍ਰੀਤ ਸਿੰਘ ਸੋਂਧ
ਤੋਂ ਕਈ ਸਵਾਲ ਪੁੱਛੇ। ਵਿਧਾਇਕ ਦਹੀਯਾ ਨੇ ਪੁੱਛਿਆ ਕਿ ਵਿਧਾਨ ਸਭਾ ਹਲਕੇ ਚ ਪੈਂਦੇ ਪਿੰਡ ਹਕੂਮਤ ਸਿੰਘ ਵਾਲਾ ਚ ਲੱਗਭੱਗ 30-35 ਏਕੜ ਚ ਸੁਖਬੀਰ ਐਗਰੋ ਐਨਰਜੀ ਪਲਾਂਟ ਸਥਾਪਿਤ ਹੈ । ਪਲਾਂਟ ਲੱਗਣ ਤੋਂ ਪਹਿਲਾਂ ਸਰਕਾਰ ਤੋਂ ਐਨਓਸੀ ਹਾਸਿਲ ਕਰਨ ਵੇਲੇ ਸਰਕਾਰ ਦੀਆਂ ਹਿਦਾਇਤਾਂ ਅਤੇ ਨਿਯਮ ਅਨੁਸਾਰ ਹੋਣ ਵਾਲੇ
ਸੀਐਸ਼ਆਰ ( ਕਾਰਪੋਰੇਟ ਸ਼ੋਸ਼ਲ ਰਿਸਪਾਸੀਬਿਲਟੀ ) ਅਧੀਨ ਕਿਸੇ ਵੀ ਇੰਡਸਟਰੀ ਜਾਂ ਪਲਾਂਟ ਦੇ ਮੁਨਾਫੇ ਦਾ ਕੁਝ ਹਿੱਸਾ ਪਲਾਂਟ ਵੱਲੋ ਨੇੜਲੇ ਪਿੰਡਾਂ ਵਿਕਾਸ ਲਈ ਖਰਚਣਾ ਹੁੰਦਾ ਹੈ। ਇਸਦੇ ਨਾਲ ਹੀ ਪਲਾਂਟ ਵਿੱਚ ਨੇੜਲੇ ਪਿੰਡਾਂ ਦੇ ਲੋਕਾਂ ਨੂੰ ਪਹਿਲ ਦੇ ਆਧਾਰ ਤੇ ਰੁਜ਼ਗਾਰ ਦੇਣਾ ਹੁੰਦਾ ਹੈ। ਵਿਧਾਇਕ ਦਹੀਯਾ ਵਲੋਂ ਇਸ ਪਲਾਂਟ ਚ ਕਿੰਨੇ ਨੇੜਲੇ ਪਿੰਡਾਂ ਦੇ ਲੋਕਾਂ ਨੂੰ ਰੁਜ਼ਗਾਰ ਦਿੱਤਾ ਗਿਆ ਅਤੇ ਕਿੰਨਾ ਪੈਸਾ ਵਿਕਾਸ ਕਾਰਜਾਂ ਤੇ ਖਰਚ ਕੀਤਾ ਹੈ ਸੰਬੰਧੀ ਸਵਾਲ ਵਿਧਾਨ ਸਭਾ ਵਿੱਚ ਪੇਸ਼ ਕੀਤਾ ਗਿਆ ਸੀ। ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਦ ਨੇ ਇਸ ਬਾਰੇ ਜਾਣਕਾਰੀ ਦਿੱਤੀ ਕਿ ਕੰਪਨੀ ਐਕਟ ਅਧੀਨ ਸਾਰੀਆਂ ਸਥਾਪਤ ਕੰਪਨੀਆਂ ਨੇ ਭਾਰਤ ਸਰਕਾਰ ਦੇ ਕਾਰਪੋਰੇਟ ਮਾਮਲਿਆਂ ਦੇ ਮੰਤਰਾਲੇ ਦੇ ਪੋਰਟਲ ਤੇ ਖਰਚ ਅਤੇ ਮੁਨਾਫੇ ਸੰਬੰਧੀ ਜਾਣਕਾਰੀ ਅਪਲੋਡ ਕਰਨੀ ਹੁੰਦੀ ਹੈ । ਇਸ ਪਲਾਂਟ ਨੇ 2019 ਚ ਆਪਣਾ ਵਪਾਰਕ ਸ਼ੰਚਾਲਨ ਸ਼ੁਰੂ ਕੀਤਾ ਸੀ ਅਤੇ ਅਤੇ 2020-21, 2021-22 ਦੇ ਡਾਟੇ ਅਨੁਸਾਰ 5 ਕਰੋੜ 19 ਲੱਖ ਰੁਪਏ ਦੀ ਰਕਮ ਮੁਨਾਫੇ ਵਜੋਂ ਵੰਡੀ ਹੈ । ਮੰਤਰੀ ਸਾਹਿਬਾਨ ਦੇ ਉੱਤਰ ਤੇ ਵਿਧਾਇਕ ਦਹੀਯਾ ਨੇ ਫਿਰ ਮੰਗ ਕੀਤੀ ਕਿ ਹਲਕੇ ਦੇ ਇਸ ਪਲਾਂਟ ਨੇੜੇ ਹਕੂਮਤ ਸਿੰਘ ਵਾਲਾ, ਕਾਲੀਏ ਵਾਲਾ, ਮਾਛੀਬੁਗਰਾ, ਘੱਲ ਖੁਰਦ , ਠੇਠਰ ਕਲਾਂ, ਠੇਠਰ ਖੁਰਦ ਬਿਲਕੁਲ ਨੇੜੇ 2-3 ਕਿਲੋਮੀਟਰ ਦੇ ਘੇਰੇ ਚ ਹੀ ਪੈਂਦੇ ਹਨ। ਇਹਨਾਂ ਪਿੰਡਾਂ ਦੇ ਕਿੰਨੇ ਲੋਕਾਂ ਨੂੰ ਰੁਜ਼ਗਾਰ ਦਿੱਤਾ ਹੈ ਦੇ ਵੇਰਵੇ ਸਹਿਤ ਖਰੜਾ ਦਿੱਤਾ ਜਾਵੇ ਤਾਂ ਮੰਤਰੀ ਸਾਹਿਬਾਨ ਨੇ ਉਕਤ ਜਾਣਕਾਰੀ ਜਲਦ ਮੁਹਈਆ ਕਰਾਉਣ ਦਾ ਭਰੋਸਾ ਦਿੱਤਾ । ਹਲਕਾ ਵਿਧਾਇਕ ਦਹੀਯਾ ਦੁਆਰਾ ਚੁੱਕੇ ਇਸ ਮੁੱਦੇ ਦਾ ਆਪ ਆਗੂ ਬੇਅੰਤ ਸਿੰਘ ਚੈਅਰਮੈਨ ਮਾਰਕੀਟ ਕਮੇਟੀ , ਗੁਰਨੇਕ ਸਿੰਘ ਸਰਪੰਚ ਕੁੱਲਗੜੀ , ਵਿਕਰਮ ਦਿੱਤਿਆਂ ਮੱਡਹਾਰ ਐਡਵੋਕੇਟ, ਮਨੀ ਸੰਧੂ , ਸੁਖਦੀਪ ਸਿੰਘ ਸਰਪੰਚ ਉਗੋਕੇ , ਸ਼ਾਮ ਸਿੰਘ ਮੁੱਦਕਾ, ਪਰਮਜੀਤ ਸਿੰਘ ਜੰਮੂ ਸਰਪੰਚ , ਨਿਸ਼ਾਨ ਸਿੰਘ ਥਿੰਦ ਸਰਪੰਚ , ਹਰਪ੍ਰੀਤ ਸਿੰਘ ਕਾਮਰੇਡ ਫਿਰੋਜਸ਼ਾਹ, ਅਵਤਾਰ ਸਿੰਘ ਥਿੰਦ ਸਰਪੰਚ ਸ਼ੇਰਖਾ , ਅਤੇ ਸਥਾਨਕ ਨਿਵਾਸੀਆਂ ਵੱਲੋਂ ਭਰਪੂਰ ਸਵਾਗਤ ਕੀਤਾ ਗਿਆ ਹੈ। ਲੋਕਾਂ ਵਿੱਚ ਵੀ ਜ਼ਿਕਰ ਚੱਲ ਚੁੱਕਿਆ ਹੈ ਕਿ
ਵਿਧਾਇਕ ਦਹੀਯਾ ਵੱਲੋਂ ਚੁੱਕਿਆ ਇਹ ਮੁੱਦਾ ਹਲਕੇ ਦੀ ਬਿਹਤਰੀ ਲਈ ਸਹਾਈ ਹੋਵੇਗਾ ਅਤੇ ਇਸ ਨਾਲ ਯਕੀਨਨ ਜਿੱਥੇ ਨੇੜਲੇ ਪਿੰਡਾਂ ਦੇ ਲੋਕਾਂ ਨੂੰ ਪਹਿਲ ਦੇ ਆਧਾਰ ਤੇ ਰੁਜ਼ਗਾਰ ਮਿਲੇਗਾ ਓਥੇ ਵਿਕਾਸ ਲਈ ਵੀ ਕੁਝ ਫੰਡ ਜ਼ਰੂਰ ਮਿਲਣਗੇ । ਉਹਨਾਂ ਕਿਹਾ ਕਿ 2019 ਤੋ ਆਪਣਾ ਕਾਰਜ ਆਰੰਭ ਇਸ ਪਲਾਂਟ ਰੁਜਗਾਰ ਬਾਰੇ ਲੋਕ ਹਿੱਤ ਚ ਮੁੱਦਾ ਪਹਿਲੀ ਵਾਰ ਵਿਧਾਇਕ ਦਹੀਯਾ ਨੇ ਚੁੱਕਿਆ ਹੈ ਜਿਸ ਤੋ ਸਪੱਸ਼ਟ ਹੈ ਕਿ ਵਿਧਾਇਕ ਦਹੀਯਾ ਲੋਕ ਸੇਵਾ ਨੂੰ ਸਮਰਪਿਤ ਆਗੂ ਹੈ।
Related Posts
Latest News
.jpeg)