ਹੁਣ ਹਿਮਾਚਲ ਪ੍ਰਦੇਸ਼ 'ਚ ਹਰ 'ਟਾਇਲਟ ਸੀਟ' 'ਤੇ ਲੱਗੇਗਾ ਟੈਕਸ

ਹੁਣ ਹਿਮਾਚਲ ਪ੍ਰਦੇਸ਼ 'ਚ ਹਰ 'ਟਾਇਲਟ ਸੀਟ' 'ਤੇ ਲੱਗੇਗਾ ਟੈਕਸ

Shimla,04 OCT,2024,(Azad Soch News):- ਹਿਮਾਚਲ ਪ੍ਰਦੇਸ਼ ਦੀ ਸੁਖਵਿੰਦਰ ਸਿੰਘ ਸੁੱਖੂ (Sukhwinder Singh Sukhu) ਸਰਕਾਰ ਹੁਣ ਸੂਬੇ ਵਿੱਚ ਟਾਇਲਟ ਸੀਟ ਟੈਕਸ (Toilet Seat Tax) ਵਸੂਲਣ ਦੀ ਤਿਆਰੀ ਕਰ ਰਹੀ ਹੈ,ਲੋਕਾਂ ਨੂੰ ਹੁਣ ਉਨ੍ਹਾਂ ਦੇ ਘਰਾਂ 'ਚ ਮੌਜੂਦ ਟਾਇਲਟ ਸੀਟਾਂ ਦੀ ਗਿਣਤੀ ਦੇ ਆਧਾਰ 'ਤੇ ਟੈਕਸ ਦੇਣਾ ਹੋਵੇਗਾ,ਦਰਅਸਲ ਵਿੱਤੀ ਸੰਕਟ ਨਾਲ ਜੂਝ ਰਹੀ ਸੂਬਾ ਸਰਕਾਰ ਨੇ ਹਾਲ ਹੀ 'ਚ ਇਸ ਸਬੰਧੀ ਨੋਟੀਫਿਕੇਸ਼ਨ (Notification) ਜਾਰੀ ਕੀਤਾ ਹੈ,ਸੀਵਰੇਜ ਅਤੇ ਪਾਣੀ ਦੇ ਬਿੱਲਾਂ ਨਾਲ ਸਬੰਧਤ ਸਰਕਾਰੀ ਨੋਟੀਫਿਕੇਸ਼ਨ (Government Notification) ਵਿੱਚ ਕਿਹਾ ਗਿਆ ਹੈ ਕਿ ਸ਼ਹਿਰੀ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਆਪਣੇ ਘਰ ਵਿੱਚ ਬਣੀ ਹਰੇਕ ਟਾਇਲਟ ਸੀਟ ਲਈ 25 ਰੁਪਏ ਫੀਸ ਅਦਾ ਕਰਨੀ ਪਵੇਗੀ,ਇਹ ਵਾਧੂ ਫੀਸ ਸੀਵਰੇਜ ਬਿੱਲ (Fee Sewerage Bill) ਦੇ ਨਾਲ ਜਲ ਸ਼ਕਤੀ ਵਿਭਾਗ ਦੇ ਖਾਤੇ ਵਿੱਚ ਟਰਾਂਸਫਰ ਕੀਤੀ ਜਾਵੇਗੀ,ਸਰਕਾਰੀ ਨੋਟੀਫਿਕੇਸ਼ਨ (Government Notification) ਵਿੱਚ ਕਿਹਾ ਗਿਆ ਹੈ ਕਿ ਸੀਵਰੇਜ ਦਾ ਬਿੱਲ ਪਾਣੀ ਦੇ ਬਿੱਲ ਦਾ 30 ਫੀਸਦੀ ਹੋਵੇਗਾ।

ਨੋਟੀਫਿਕੇਸ਼ਨ (Notification) ਅਨੁਸਾਰ ਜੋ ਲੋਕ ਆਪਣੇ ਸਰੋਤਾਂ ਤੋਂ ਪਾਣੀ ਦੀ ਵਰਤੋਂ ਕਰਦੇ ਹਨ ਅਤੇ ਸਰਕਾਰੀ ਵਿਭਾਗ (Government department) ਦੇ ਸੀਵਰੇਜ ਕੁਨੈਕਸ਼ਨ (Sewer Connection) ਦੀ ਹੀ ਵਰਤੋਂ ਕਰਦੇ ਹਨ,ਉਨ੍ਹਾਂ ਨੂੰ ਹਰ ਮਹੀਨੇ 25 ਰੁਪਏ ਪ੍ਰਤੀ ਟਾਇਲਟ ਸੀਟ ਫੀਸ ਅਦਾ ਕਰਨੀ ਪਵੇਗੀ,ਵਿਭਾਗ ਨੇ ਇਸ ਸਬੰਧੀ ਸਾਰੇ ਮੰਡਲ ਅਧਿਕਾਰੀਆਂ ਨੂੰ ਹੁਕਮ ਜਾਰੀ ਕਰ ਦਿੱਤੇ ਹਨ,ਇਸ ਤੋਂ ਪਹਿਲਾਂ ਪਹਾੜੀ ਰਾਜ ਵਿੱਚ ਪਾਣੀ ਦੇ ਬਿੱਲ ਜਾਰੀ ਨਹੀਂ ਕੀਤੇ ਜਾਂਦੇ ਸਨ,ਭਾਜਪਾ ਸਰਕਾਰ ਨੇ ਐਲਾਨ ਕੀਤਾ ਸੀ,ਕਿ ਜੇਕਰ ਉਹ ਸੱਤਾ ਵਿੱਚ ਆਈ ਤਾਂ ਮੁਫ਼ਤ ਪਾਣੀ ਦਿੱਤਾ ਜਾਵੇਗਾ,ਪਰ ਹਿਮਾਚਲ ਪ੍ਰਦੇਸ਼ (Himachal Pradesh) ਦੀ ਸੁੱਖੂ ਸਰਕਾਰ ਨੇ ਹੁਣ ਹਰ ਕੁਨੈਕਸ਼ਨ 'ਤੇ 100 ਰੁਪਏ ਪ੍ਰਤੀ ਮਹੀਨਾ ਪਾਣੀ ਦਾ ਬਿੱਲ ਜਾਰੀ ਕਰਨ ਦੇ ਹੁਕਮ ਦਿੱਤੇ ਹਨ,ਅਕਤੂਬਰ ਤੋਂ ਸ਼ੁਰੂ ਹੋ ਗਿਆ ਹੈ।

ਇਨ੍ਹਾਂ ਨਵੇਂ ਸਰਕਾਰੀ ਖਰਚਿਆਂ ਦਾ ਖਮਿਆਜ਼ਾ ਸ਼ਹਿਰੀ ਖੇਤਰਾਂ ਵਿੱਚ ਰਹਿਣ ਵਾਲਿਆਂ ਨੂੰ ਭੁਗਤਣਾ ਪੈ ਸਕਦਾ ਹੈ,ਅਜਿਹਾ ਇਸ ਲਈ ਹੈ ਕਿਉਂਕਿ ਲੋਕ ਆਮ ਤੌਰ 'ਤੇ ਆਪਣੇ ਘਰਾਂ ਵਿੱਚ ਇੱਕ ਤੋਂ ਵੱਧ ਟਾਇਲਟ ਬਣਾਉਂਦੇ ਹਨ ਅਤੇ ਹੁਣ ਹਰੇਕ ਟਾਇਲਟ ਸੀਟ (Toilet Seat) 'ਤੇ ਇੱਕ ਫੀਸ ਲਈ ਜਾਵੇਗੀ,ਹਿਮਾਚਲ ਪ੍ਰਦੇਸ਼ ਵਿੱਚ ਕੁੱਲ 5 ਨਗਰ ਨਿਗਮ, 29 ਨਗਰ ਪਾਲਿਕਾਵਾਂ ਅਤੇ 17 ਨਗਰ ਪੰਚਾਇਤਾਂ ਹਨ,ਜਿਨ੍ਹਾਂ ਦੀ ਕੁੱਲ ਆਬਾਦੀ 10 ਲੱਖ ਦੇ ਕਰੀਬ ਹੈ,ਸਰਕਾਰ ਦੇ ਨਵੇਂ ਹੁਕਮ ਨਾਲ ਸੂਬੇ ਦੀ ਵੱਡੀ ਆਬਾਦੀ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ।

 

Advertisement

Latest News

Desi Ghee Benefits: ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਦਾ ਦੇਸੀ ਘਿਓ Desi Ghee Benefits: ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਦਾ ਦੇਸੀ ਘਿਓ
ਆਯੁਰਵੇਦ ਮਾਹਕਾਂ ਮੁਤਾਬਕ ਘਿਓ ਵਿਟਾਮਿਨ ਡੀ (Vitamin D) ਦਾ ਇੱਕ ਵਧੀਆ ਸਰੋਤ ਹੈ ਜੋ ਸਰੀਰ ਵਿੱਚ ਕੈਲਸ਼ੀਅਮ (Calcium) ਨੂੰ ਸੋਖ...
ਡੱਚ ਨੋਬਲ ਪੁਰਸਕਾਰ ਜੇਤੂ ਪ੍ਰੋ. ਜੇਰਾਰਡ 'ਟੀ ਹੂਫਟ ਨੇ Chandigarh University ਦੇ 926 ਵਿਦਿਆਰਥੀਆਂ ਨੂੰ ਡਿਗਰੀਆਂ ਕੀਤੀ ਪ੍ਰਦਾਨ
State Election Commission Punjab ਨੇ ਮੋਹਾਲੀ ਦੇ ਜਗਤਪੁਰਾ ਗ੍ਰਾਮ ਪੰਚਾਇਤ ਦੀ ਚੋਣ ਪ੍ਰਕਿਰਿਆ ਨੂੰ ਮੁਅੱਤਲ ਕੀਤਾ
ਭਗਵੰਤ ਮਾਨ ਦੇ ਯਤਨਾਂ ਸਦਕਾ ਝੋਨੇ ਦੀ ਖਰੀਦ ਲਈ ਰਾਹ ਪੱਧਰਾ ਹੋਇਆ,ਮਿੱਲ ਮਾਲਕਾਂ ਦੀ ਹੜਤਾਲ ਖਤਮ
ਜਿਲਾ ਕਚਹਿਰੀ, ਅੰਮ੍ਰਿਤਸਰ ਵਿਖੇ ਸਵੱਛਤਾ ਅਭਿਆਨ ਸਵੱਛਤਾ ਹੀ ਸੇਵਾ ਦੀ ਸੁਰੂਆਤ
ਕੇਂਦਰੀ ਜੇਲ੍ਹ ਅੰਮ੍ਰਿਤਸਰ ਮੈਡੀਕਲ ਕੈਂਪ ਲਗਾਇਆ: ਜੱਜ ਅਮਰਦੀਪ ਸਿੰਘ ਬੈਂਸ
ਸਿਵਲ ਸਰਜਨ ਵਲੋਂ ਵੱਖ-ਵੱਖ ਸਿਹਤ ਸੰਸਥਾਵਾਂ ਦੀ ਅਚਨਚੇਤ ਚੈਕਿੰਗ