ਭਾਰਤੀ ਰਿਜ਼ਰਵ ਬੈਂਕ ਨੂੰ ਮਿਲੀ ਨਵੀਂ ਡਿਪਟੀ ਗਵਰਨਰ ਪੂਨਮ ਗੁਪਤਾ ਨੂੰ ਸੰਭਾਲੀ ਜ਼ਿੰਮੇਵਾਰੀ

New Delhi,03,APRIL,2025,(Azad Soch News):- ਭਾਰਤੀ ਰਿਜ਼ਰਵ ਬੈਂਕ (RBI) ਨੂੰ ਨਵਾਂ ਡਿਪਟੀ ਗਵਰਨਰ (New Deputy Governor) ਮਿਲ ਗਿਆ ਹੈ। ਕੇਂਦਰੀ ਸਰਕਾਰ ਨੇ ਪੂਨਮ ਗੁਪਤਾ ਨੂੰ ਇਸ ਅਹੁਦੇ ‘ਤੇ ਨਿਯੁਕਤ ਕੀਤਾ ਹੈ। ਇਹ ਅਹੁਦਾ ਜਨਵਰੀ ਤੋਂ ਖਾਲੀ ਸੀ, ਜਦੋਂ ਸਾਬਕਾ ਡਿਪਟੀ ਗਵਰਨਰ ਮਾਈਕਲ ਦੇਬਾਬ੍ਰਤ ਪਾਤਰਾ ਨੇ ਅਹੁਦਾ ਛੱਡਿਆ ਸੀ। ਕੇਂਦਰੀ ਮੰਤਰੀ ਮੰਡਲ ਦੀ ਨਿਯੁਕਤੀ ਕਮੇਟੀ (ACC) ਨੇ ਉਨ੍ਹਾਂ ਨੂੰ ਤਿੰਨ ਸਾਲਾਂ ਲਈ ਇਹ ਜ਼ਿੰਮੇਵਾਰੀ ਸੌਂਪੀ ਹੈ।ਨਵਾਂ ਅਹੁਦਾ ਸੰਭਾਲਣ ਤੋਂ ਪਹਿਲਾਂ, ਪੂਨਮ ਗੁਪਤਾ ਨੇਸ਼ਨਲ ਕੌਂਸਲ ਆਫ ਅਪਲਾਈਡ ਇਕਨਾਮਿਕ ਰਿਸਰਚ (NCAER) ਦੀ ਡਾਇਰੈਕਟਰ ਜਨਰਲ (Director General) ਦੇ ਤੌਰ ‘ਤੇ ਕੰਮ ਕਰ ਰਹੀ ਸਨ। ਉਹ ਪ੍ਰਧਾਨ ਮੰਤਰੀ ਦੀ ਆਰਥਿਕ ਸਲਾਹਕਾਰ ਕੌਂਸਲ ਦੀ ਮੈਂਬਰ ਅਤੇ 16ਵੇਂ ਵਿੱਤ ਕਮਿਸ਼ਨ ਦੀ ਸਲਾਹਕਾਰ ਕੌਂਸਲ ਦੀ ਕਨਵੀਨਰ ਵੀ ਰਹੀ ਹਨ,ਉਹ ਲਗਭਗ ਦੋ ਦਹਾਕਿਆਂ ਤੱਕ ਅੰਤਰਰਾਸ਼ਟਰੀ ਮੁਦਰਾ ਫੰਡ (IMF) ਅਤੇ ਵਿਸ਼ਵ ਬੈਂਕ ਵਿੱਚ ਸੀਨੀਅਰ ਅਹੁਦਿਆਂ ‘ਤੇ ਕੰਮ ਕਰ ਚੁੱਕੀ ਹੈ,2021 ਵਿੱਚ NCAER ਨਾਲ ਜੁੜਨ ਤੋਂ ਪਹਿਲਾਂ, ਉਹ ਨੈਸ਼ਨਲ ਇੰਸਟੀਚਿਊਟ ਆਫ ਪਬਲਿਕ ਫਾਇਨਾਂਸ ਐਂਡ ਪਾਲਿਸੀ (NIPFP) ਵਿੱਚ RBI ਦੀ ਚੇਅਰ ਪ੍ਰੋਫੈਸਰ ਅਤੇ ICRIER ਵਿੱਚ ਪ੍ਰੋਫੈਸਰ ਵੀ ਰਹੀ ਹੈ।
Latest News
