ਕੱਚਾ ਅੰਬ ਐਸੀਡਿਟੀ ਦੀ ਸਮੱਸਿਆ ਲਈ ਫ਼ਾਇਦੇਮੰਦ ਹੁੰਦਾ ਹੈ
By Azad Soch
On

- ਆਯੁਰਵੇਦ ਮੁਤਾਬਕ ਕੱਚੇ ਅੰਬ ਦੇ ਸੇਵਨ ਨਾਲ ਸਰੀਰ ਵਿਚ ਠੰਢਕ ਬਣੀ ਰਹਿੰਦੀ ਹੈ।
- ਕੱਚੀ ਕੈਰੀ ਵਿਚ ਐਂਟੀਆਕਸੀਡੈਂਟ (Antioxidant) ਪਾਇਆ ਜਾਂਦਾ ਹੈ ਨਾਲ ਹੀ ਇਹ ਦਿਲ ਦੀ ਬੀਮਾਰੀ ਅਤੇ ਕੈਂਸਰ ਤੋਂ ਵੀ ਸਰੀਰ ਦੀ ਰੱਖਿਆ ਵੀ ਕਰਦਾ ਹੈ।
- ਪਿੱਤ ਲਈ ਇਹ ਬਹੁਤ ਹੀ ਚੰਗਾ ਉਪਾਅ ਹੈ।
- ਇਸ ‘ਚ ਕੁਝ ਅਜਿਹੇ ਤੱਤ ਮੌਜੂਦ ਹੁੰਦੇ ਹਨ ਜੋ ਤੁਹਾਨੂੰ ਸੂਰਜ ਦੇ ਪ੍ਰਭਾਵ ਤੋਂ ਬਚਾਉਂਦੇ ਹਨ।
- ਗਰਭਵਤੀ ਔਰਤਾਂ ਨੂੰ ਆਚਾਰ ਜਾਂ ਹੋਰ ਕੁਝ ਖੱਟਾ ਖਾਣ ਦਾ ਮਨ ਕਰਦਾ ਹੈ।
- ਇਸ ਲਈ ਕੱਚੇ ਹਰੇ ਅੰਬ ਨਾਲ ਉਨ੍ਹਾਂ ਦੀ ਸਰੀਰਕ ਥਕਾਵਟ ਵੀ ਦੂਰ ਹੋ ਜਾਂਦੀ ਹੈ।
- ਕੱਚਾ ਅੰਬ ਸਰੀਰ ਨੂੰ ਰੋਗਾਂ ਪ੍ਰਤੀਰੋਧਕ ਸਮਰਥਾ ਮਤਲਬ ਇਮਿਊਨਿਟੀ (Immunity) ਨੂੰ ਵਧਾਉਂਦਾ ਹੈ।
- ਨਾਲ ਹੀ ਇਹ ਸਾਨੂੰ ਰੋਗਾਂ ਨਾਲ ਲੜਣ ਦੀ ਤਾਕਤ ਵੀ ਦਿੰਦਾ ਹੈ।
- ਦੰਦ ਸਰੀਰ ਦਾ ਉਹ ਮਹੱਤਵਪੂਰਣ ਹਿੱਸਾ ਹੁੰਦੇ ਹਨ, ਜਿਸ ਨੂੰ ਅਸੀਂ ਨਜ਼ਰਅੰਦਾਜ਼ ਕਰ ਦਿੰਦੇ ਹਾਂ।
- ਕੱਚੇ ਅੰਬ ਮਸੂੜਿਆਂ ਲਈ ਬਹੁਤ ਲਾਭਕਾਰੀ ਹਨ।
- ਇਹ ਮਸੂੜਿਆਂ ਤੋਂ ਖੂਨ ਆਉਣਾ, ਮੁੰਹ ਤੋਂ ਬਦਬੂ ਆਉਣਾ, ਦੰਦਾਂ ਦੀ ਸੜਣ ਨੂੰ ਰੋਕਣ ਵਿਚ ਕਾਰਗਰ ਹੈ।
- ਕੱਚੇ ਅੰਬ ਨੂੰ ਨਮਕ ਨਾਲ ਖਾਣ ਨਾਲ ਪਾਣੀ ਦੀ ਕਮੀ ਨਹੀਂ ਹੁੰਦੀ ਅਤੇ ਗਰਮੀ ਵੀ ਘੱਟ ਮਹਿਸੂਸ ਹੁੰਦੀ ਹੈ।
- ਜੇ ਤੁਹਾਨੂੰ ਐਸੀਡਿਟੀ ਜਾਂ ਛਾਤੀ ‘ਚ ਜਲਣ ਦੀ ਸਮੱਸਿਆ ਰਹਿੰਦੀ ਹੈ ਤਾਂ ਕੱਚਾ ਅੰਬ ਤੁਹਾਡੇ ਲਈ ਸਭ ਤੋਂ ਚੰਗਾ ਫਲ ਹੈ।
- ਐਸੀਡਿਟੀ (Acidity) ਨੂੰ ਘੱਟ ਕਰਨ ਲਈ ਇਕ ਕੱਚੇ ਅੰਬ ਦੀ ਰੋਜ਼ਾਨਾ ਵਰਤੋਂ ਕਰਨੀ ਚਾਹੀਦੀ ਹੈ।
Latest News

31 Mar 2025 17:44:53
ਮਾਲੇਰਕੋਟਲਾ, 31 ਮਾਰਚ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੋਮਵਾਰ ਨੂੰ ਕਿਹਾ ਕਿ ਸੂਬਾ ਸਰਕਾਰ ਭਾਜਪਾ ਦੀ ਅਗਵਾਈ...