New Punjab Police Recruitment: ਮੁਲਾਜ਼ਮਾਂ ਦੀ ਘਾਟ ਨੂੰ ਪੂਰਾ ਕਰਨ ਲਈ 10000 ਨਵੇਂ ਪੁਲਿਸ ਮੁਲਾਜ਼ਮ ਭਰਤੀ ਕੀਤੇ ਜਾਣਗੇ

Chandigarh,19 June,2024,(Azad Soch News):- ਮੁਲਾਜ਼ਮਾਂ ਦੀ ਘਾਟ ਨੂੰ ਪੂਰਾ ਕਰਨ ਲਈ 10000 ਨਵੇਂ ਪੁਲਿਸ ਮੁਲਾਜ਼ਮ ਭਰਤੀ (Police Personnel Recruitment) ਕੀਤੇ ਜਾਣਗੇ,ਇਸ ਦੇ ਨਾਲ ਹੀ ਪੁਲਿਸ ਮਿਸ਼ਨ (Police Mission) ਨਾਲ ਕੰਮ ਕਰੇਗੀ,ਜਦਕਿ ਇਸ ਕੰਮ ਵਿੱਚ ਕਮਿਸ਼ਨ ਦੀ ਕੋਈ ਥਾਂ ਨਹੀਂ ਹੋਵੇਗੀ,ਥਾਣਿਆਂ ਵਿਚ ਦੋਸਤੀ ਅਤੇ ਰਿਸ਼ਤੇ ਖਤਮ ਕਰਨ ਲਈ ਵੱਡੇ ਪੱਧਰ ‘ਤੇ ਤਬਾਦਲੇ ਕੀਤੇ ਜਾ ਰਹੇ ਹਨ,ਮੁੱਖ ਮੰਤਰੀ ਨੇ ਇਹ ਫੈਸਲਾ ਅੱਜ ਸਾਰੇ ਜ਼ਿਲ੍ਹਿਆਂ ਦੇ ਐਸਐਸਪੀਜ਼ (SSP) ਅਤੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਲਿਆ,ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਮੁਲਾਜ਼ਮਾਂ ਦੀ ਗਿਣਤੀ ਸਾਲਾਂ ਤੋਂ ਨਹੀਂ ਵਧੀ ਹੈ,ਹੁਣ ਪੁਲਿਸ ਵਿੱਚ ਮੁਲਾਜ਼ਮਾਂ ਦੀ ਗਿਣਤੀ ਵਧਾਈ ਜਾਵੇਗੀ,23 ਸਾਲਾਂ ਤੋਂ ਪੰਜਾਬ ਪੁਲਿਸ (Punjab Police) ਵਿੱਚ 80 ਤੋਂ 81 ਹਜ਼ਾਰ ਮੁਲਾਜ਼ਮ ਹਨ,ਅਜਿਹੇ ‘ਚ ਵੱਖ-ਵੱਖ ਰੈਂਕਾਂ ‘ਤੇ 10 ਹਜ਼ਾਰ ਮੁਲਾਜ਼ਮ ਭਰਤੀ ਕੀਤੇ ਜਾਣਗੇ,ਹੁਣ ਅਸਾਮੀਆਂ ਦੀ ਪ੍ਰਵਾਨਗੀ ਲਈ ਵਿੱਤ ਵਿਭਾਗ (Department of Finance) ਨੂੰ ਪੱਤਰ ਲਿਖਿਆ ਜਾਵੇਗਾ,ਉਨ੍ਹਾਂ ਦੱਸਿਆ ਕਿ ਪੰਜਾਬ ਦੇ 315 ਐਸ.ਐਚ.ਓਜ਼ (SHOs) ਨੂੰ ਗੱਡੀਆਂ ਦਿੱਤੀਆਂ ਗਈਆਂ ਹਨ,ਜਲਦੀ ਹੀ ਸੌ ਦੇ ਕਰੀਬ ਮੁਲਾਜ਼ਮਾਂ ਨੂੰ ਨਵੀਆਂ ਗੱਡੀਆਂ ਦਿੱਤੀਆਂ ਜਾਣਗੀਆਂ।
Latest News
