'ਇਹ ਘਰ ਈਬੂ ਦਾ ਹੈ' ਪੁਸਤਕ ਰਿਲੀਜ਼ ਸਮਾਗਮ 

'ਇਹ ਘਰ ਈਬੂ ਦਾ ਹੈ' ਪੁਸਤਕ ਰਿਲੀਜ਼ ਸਮਾਗਮ 

Patiala,22 NOV,2024,(Azad Soch News):- ਸ਼ਾਇਰ ਸੁਖਵਿੰਦਰ ਦੁਆਰਾ ਆਪਣੀ ਧੀ ਇਬਾਦਤ ਵਾਰੇ ਲਿਖੀਆਂ ਖ਼ੂਬਸੂਰਤ ਨਜ਼ਮਾਂ ਦੀ ਪੁਸਤਕ 'ਇਹ ਘਰ ਇਬੂ ਦਾ ਹੈ' ਉਸਦੇ ਜਨਮ ਦਿਨ ਮੌਕੇ ਰਿਲੀਜ਼ ਕੀਤੀ ਗਈ। ਸਮਾਗਮ ਦੇ ਪਹਿਲੇ ਪੜਾਅ ਵਿੱਚ ਇਬਾਦਤ ਨੇ ਆਪਣੇ ਜਨਮ ਦਿਨ ਦਾ ਕੇਕ ਕੱਟਿਆ ਅਤੇ ਸਭ ਨੇ ਉਸਨੂੰ ਸ਼ੁੱਭ ਇਛਾਵਾਂ ਦਿੱਤੀਆਂ। ਦੂਸਰਾ ਪੜਾਅ ਪੁਸਤਕ ਬਾਰੇ ਗੱਲਬਾਤ ਦਾ ਸੀ। ਪੁਸਤਕ ਬਾਰੇ ਸ਼ੁਰੂਆਤ ਕਰਦਿਆਂ ਡਾ. ਕੁਲਦੀਪ ਚੌਹਾਨ ਨੇ ਬੋਲਦਿਆਂ ਆਖਿਆ ਕਿ ਇਹ ਪੁਸਤਕ ਸਾਹਿਤਕ ਖੇਤਰ ਵਿੱਚ ਇੱਕ ਅੱਡਰਾ ਤੇ ਸਲਾਹੁਣਯੋਗ ਉੱਦਮ ਹੈ।

ਡਾ. ਲਕਸ਼ਮੀ ਨਰਾਇਣ ਭੀਖੀ ਨੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਇਹ ਪੁਸਤਕ ਸੁਖਵਿੰਦਰ ਨੇ ਲਿਖੀ ਨਹੀਂ, ਧੀ ਵੱਲੋਂ ਉਸ ਤੋਂ ਲਿਖਵਾਈ ਗਈ ਹੈ। ਇਹ ਦਿਲ ਤੋਂ ਲਿਖੀਆਂ ਹੋਈਆਂ ਰਚਨਾਵਾਂ ਹਨ। ਡਾ. ਗੁਰਸੇਵਕ ਲੰਬੀ ਨੇ ਕਿਹਾ ਸੁਖਵਿੰਦਰ ਦਾ ਇਹ, ਇੱਕ ਪਿਓ ਵੱਲੋਂ, ਧੀ ਨੂੰ ਉਸਦੇ ਜਨਮਦਿਨ ਤੇ ਦਿੱਤਾ ਬਹੁਤ ਖ਼ੂਬਸੂਰਤ ਤੋਹਫਾ ਹੈ। ਡਾ. ਸਤੀਸ਼ ਕੁਮਾਰ ਵਰਮਾ ਨੇ ਬੋਲਦਿਆਂ ਕਿਹਾ ਕਿ ਇਹ ਪੁਸਤਕ ਸਿਰਫ਼ ਇੱਕ ਧੀ ਦੀ ਨਹੀਂ, ਸਾਡੇ ਸਾਰਿਆਂ ਦੇ ਬੱਚਿਆਂ ਦੀ ਹੈ।

ਜਿਸਨੂੰ ਪੜ੍ਹਦਿਆਂ ਅਸੀਂ ਆਪਣੇ ਅਤੇ ਆਪਣੇ ਬੱਚਿਆਂ ਦੇ ਬਚਪਨ ਨੂੰ ਮਾਣਦੇ ਤੇ ਸਿਮਰਤੀਆਂ 'ਚ ਸਿਮਰਦੇ ਹਾਂ। ਸ਼ਾਇਰ ਬਲਵਿੰਦਰ ਸੰਧੂ ਨੇ ਆਪਣੇ ਵਿਚਾਰ ਵਿਅਕਤ ਕਰਦਿਆਂ ਕਿਹਾ ਕਿ ਇਹ ਕਵਿਤਾਵਾਂ ਸੰਵੇਦਨਸ਼ੀਲਤਾ ਦੀ ਸਿਖ਼ਰ ਹਨ, ਸਰਲ ਤੇ ਸੌਖੇ ਭਾਸ਼ਾਈ ਮੁਹਾਵਰੇ 'ਚ ਲਿਖੀ, ਇਹ ਪੁਸਤਕ ਪੜ੍ਹਨ ਤੇ ਮਾਨਣ ਵਾਲੀ ਹੈ। ਸ਼ਾਇਰ ਦਰਸ਼ਨ ਬੁੱਟਰ ਨੇ ਕਿਹਾ ਕਿ ਸੁਖਵਿੰਦਰ ਦੇ ਅੰਦਰ ਇਕ ਬੱਚਾ ਜਿਉਂਦਾ- ਜਾਗਦਾ ਹੈ। ਉਸ ਕੋਲ ਬੱਚਿਆਂ ਵਾਲੀ ਮਾਸੂਮੀਅਤ ਤੇ ਨਿਰਛਲਤਾ ਹੈ, ਤਾਂ ਹੀ ਸੁਖਵਿੰਦਰ ਬੱਚਿਆਂ ਦੇ ਕੋਮਲ ਹਿਰਦਿਆਂ ਵਰਗੀਆਂ ਕਵਿਤਾਵਾਂ ਲਿਖ ਸਕਿਆ ਹੈ।

ਡਾ. ਬ੍ਰਹਮ ਜਗਦੀਸ਼ ਸਿੰਘ ਨੇ ਕਿਹਾ ਕਿ ਅੱਜ ਕੱਲ੍ਹ ਮੁੰਡੇ ਕੁੜੀ ਵਿੱਚ ਕੋਈ ਫ਼ਰਕ ਨਹੀਂ। ਇਹ ਪੁਸਤਕ ਸਾਡੇ ਸਮਾਜ ਨੂੰ ਸਕਾਰਾਤਮਿਕ ਨਜ਼ਰੀਆ ਪ੍ਦਾਨ ਕਰੇਗੀ। ਡਾ. ਸੁਰਜੀਤ ਸਿੰਘ ਨੇ ਕਿਹਾ ਕਿ ਇਸ ਤਰ੍ਹਾਂ ਦੇ ਕਾਰਜਾਂ ਦੀ ਸਾਡੇ ਸਮਾਜ ਨੂੰ ਬਹੁਤ ਲੋੜ ਹੈ, ਸੁਖਵਿੰਦਰ ਇਸ ਪਹਿਲ ਕਦਮੀ ਲਈ ਬਹੁਤ ਵਧਾਈ ਦਾ ਹੱਕਦਾਰ ਹੈ। ਇਹ ਪੁਸਤਕ ਸਾਹਿਤਕ ਖੇਤਰ ਵਿੱਚ ਨਵੇਂ ਕੀਰਤੀਮਾਨ ਸਥਾਪਿਤ ਕਰੇਗੀ। ਡਾ. ਜਸਵਿੰਦਰ ਸਿੰਘ ਨੇ ਬੋਲਦਿਆਂ ਕਿਹਾ ਕਿ ਇਹ ਪੁਸਤਕ ਪੰਜਾਬੀ ਸਾਹਿਤ ਵਿੱਚ ਆਪਣਾ ਵਿਲੱਖਣ ਸਥਾਨ ਬਣਾਵੇਗੀ। ਇਹਨਾਂ ਨਜ਼ਮਾਂ ਦੀ ਸੰਵੇਦਨਾ ਹਰ ਇੱਕ ਬਾਪ ਦੀ ਸੰਵੇਦਨਾ ਹੈ।

ਇਸ ਪੁਸਤਕ ਦੀਆਂ ਨਜ਼ਮਾਂ ਬਾਰੇ ਚਿੱਤਰਕਾਰ ਸਿਧਾਰਥ ਦੇ ਬਣਾਏ ਚਿੱਤਰਾਂ ਨੇ 'ਸੋਨੇ ਤੇ ਸੁਹਾਗੇ' ਵਾਲਾ ਕਾਰਜ ਕੀਤਾ ਹੈ। ਡਾ. ਧਨਵੰਤ ਕੌਰ ਨੇ ਕਿਹਾ ਕਿ ਇਹ ਨਜ਼ਮਾਂ ਬਹੁਤ ਕੋਮਲ, ਸੰਜੀਦਾ ਤੇ ਸਲਾਘਾਯੋਗ ਹਨ। ਇਹਨਾਂ ਨੂੰ ਪੜ੍ਹਦਿਆਂ ਆਪਣਾ ਅਤੇ ਆਪਣੇ ਬੱਚਿਆਂ ਦਾ ਬਚਪਨ ਯਾਦ ਆਉਂਦਾ ਹੈ। ਗੰਭੀਰ ਚਿੰਤਕ ਤੇ ਸੰਜੀਦਾ ਪਾਠਕ ਸੁਰਿੰਦਰ ਸ਼ਰਮਾ ਜੀ ਨੇ ਕਿਹਾ ਕਿ ਇਹਨਾਂ ਨਜ਼ਮਾਂ ਨੇ ਬਹੁਤ ਕੁਝ ਭੁੱਲਿਆ ਵਿਸਰਿਆ ਚੇਤੇ ਕਰਵਾਇਆ ਹੈ। ਇਹ ਨਜ਼ਮਾਂ ਸੁਖਵਿੰਦਰ ਨੇ ਸਿਰਫ਼ ਲਿਖੀਆਂ ਹੀ ਨਹੀਂ, ਇਹਨਾਂ ਨੂੰ ਪਲ-ਪਲ ਜੀਵਿਆ ਹੈ। ਉਸਨੇ ਧੀ ਇਬਾਦਤ ਦੇ ਹਰ ਪਲ ਨੂੰ ਸਾਂਭਿਆ ਹੈ।

ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਬੋਲਦਿਆਂ ਪ੍ਰੋ. ਕਿਰਪਾਲ ਕਜ਼ਾਕ ਨੇ ਸਭ ਨੂੰ ਭਾਵੁਕ ਕਰ ਦਿੱਤਾ। ਉਹਨਾਂ ਨੇ ਕਿਹਾ ਕਿ ਇਹ ਸਿਰਫ਼ ਕਵਿਤਾਵਾਂ ਹੀ ਨਹੀਂ, ਧੀ ਨਾਲ ਬਿਤਾਏ ਖ਼ੂਬਸੂਰਤ ਪਲਾਂ ਦਾ ਕੀਮਤੀ ਮੁਜੱਸਮਾ ਹੈ। ਇਹ ਬਹੁਤ ਹੀ ਮੁੱਲਵਾਨ ਤੇ ਵਿਲੱਖਣ ਪੁਸਤਕ ਹੈ। ਅੰਤ ਵਿੱਚ ਅਰਵਿੰਦਰ ਨੇ ਆਈਆਂ ਸਾਰੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਦੀ ਭੂਮਿਕਾ ਸ਼ਾਇਰ ਸੱਤਪਾਲ ਭੀਖੀ ਨੇ ਬਹੁਤ ਖ਼ੂਬਸੂਰਤ ਢੰਗ ਨਾਲ ਨਿਭਾਈ। ਇਸ ਮੌਕੇ ਸ਼ਾਇਰਾ ਨਰਿੰਦਰਪਾਲ ਕੌਰ, ਸ਼ਾਇਰ ਡਾ. ਸੰਤੋਖ ਸੁੱਖੀ, ਬਲਵਿੰਦਰ ਭੱਟੀ, ਨਾਵਲਕਾਰ ਜਗਤਾਰ ਸ਼ੇਰਗਿਲ, ਵਾਰਤਕਕਾਰ ਚਿੱਟਾ ਸਿੱਧੂ, ਬਲਵਿੰਦਰ ਬੱਗਾ, ਤਰਸੇਮ ਡਕਾਲਾ, ਰਾਜਿੰਦਰ ਭੱਟੀ, ਚਰਨਜੀਤ ਚੰਨੀ ਮਾਨਸਾ, ਸੁਖਵਿੰਦਰ ਦਾ ਸਹੁਰਾ ਤੇ ਪੇਕਾ ਪਰਿਵਾਰ ਹਾਜ਼ਰ ਸੀ।

Advertisement

Latest News

ਵਿਧਾਇਕ ਕੁਲਵੰਤ ਸਿੰਘ ਨੇ ਬੱਲੋਮਾਜਰਾ ਦੀ ਫਿਰਨੀ ਪੱਕੀ ਕਰਨ ਦੇ ਕੰਮ ਦੀ ਕੀਤੀ ਸ਼ੁਰੂਆਤ ਵਿਧਾਇਕ ਕੁਲਵੰਤ ਸਿੰਘ ਨੇ ਬੱਲੋਮਾਜਰਾ ਦੀ ਫਿਰਨੀ ਪੱਕੀ ਕਰਨ ਦੇ ਕੰਮ ਦੀ ਕੀਤੀ ਸ਼ੁਰੂਆਤ
ਐਸ.ਏ.ਐਸ.ਨਗਰ, 21 ਨਵੰਬਰ, 2024:ਪੰਜਾਬ ਦੇ ਵਿੱਚ ਵੱਡੇ ਪੱਧਰ ‘ਤੇ ਨੌਜਵਾਨ ਸਰਪੰਚ ਬਣੇ ਹਨ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ...
ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਚੋਣ ਮੁਹਿੰਮ ਦੀ ਸ਼ੁਰੂਆਤ ਕਰਨਗੇ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਵਿੱਚ ਉਦਯੋਗ ਨੂੰ ਵੱਡਾ ਹੁਲਾਰਾ ਦੇਣ ਲਈ ਆਪਣੀ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ
TECNO ਨੇ ਭਾਰਤ ਵਿੱਚ ਆਪਣਾ ਨਵਾਂ ਬਜਟ 4G ਸਮਾਰਟਫੋਨ TECNO POP 9 ਲਾਂਚ
ਪੰਜਾਬੀ ਗਾਇਕ ਸ਼ੁਭ ਗਲੋਬਲ ਅੰਬੈਸਡਰ ਹੋਏ ਨਿਯੁਕਤ
ਪੰਜਾਬ ਵਿਧਾਨ ਸਭਾ ਦੀਆਂ 4 ਸੀਟਾਂ ਦੀ ਜ਼ਿਮਨੀ ਚੋਣ ਦੀ ਗਿਣਤੀ 23 ਨਵੰਬਰ, 2024 ਨੂੰ ਸਵੇਰੇ 8 ਵਜੇ ਸ਼ੁਰੂ ਹੋਵੇਗੀ
ਪੰਜਾਬ ਵਿਚ ਆਮ ਆਦਮੀ ਪਾਰਟੀ ਦੇ ਨਵੇਂ ਪ੍ਰਧਾਨ ਦਾ ਐਲਾਨ