ਆਈਸੀਆਈਸੀਆਈ ਬੈਂਕ ਲੁੱਟ ਮਾਮਲੇ ‘ਚ ਅੰਮ੍ਰਿਤਸਰ ਪੁਲਿਸ ਨੂੰ ਮਿਲੀ ਸਫਲਤਾ

Amirtsar Sahib,08 April,2024,(Azad Soch News):- ਅੰਮ੍ਰਿਤਸਰ ਦੇ ICICI ਬੈਂਕ ਲੁੱਟ ਮਾਮਲੇ ਨੂੰ ਪੁਲਿਸ ਨੇ ਸੁਲਝਾ ਲਿਆ ਹੈ,ਇਸ ਮਾਮਲੇ ਵਿਚ ਪੁਲਿਸ ਵੱਲੋਂ 3 ਲੁਟੇਰਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ,ਇਸ ਦੀ ਜਾਣਕਾਰੀ CP ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਵੱਲੋਂ ਸਾਂਝੀ ਕੀਤੀ ਗਈ ਹੈ,ਸੀਪੀ ਭੁੱਲਰ (CP Bhullar) ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੇ ਦਿਨੀਂ ਤਰਨਤਾਰਨ ਰੋਡ ‘ਤੇ ਸਥਿਤ ਆਈਸੀਆਈਸੀਆਈ ਬੈਂਕ (ICICI Bank) ਵਿਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਲੁਟੇਰਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ,ਉਨ੍ਹਾਂ ਕਿਹਾ ਕਿ ਪੁਲਿਸ (Police) ਵੱਲੋਂ ਕੁਝ ਹੀ ਘੰਟਿਆਂ ਵਿਚ ਸਾਰੇ ਮਾਮਲੇ ਨੂੰ ਸੁਲਝਾ ਲਿਆ ਗਿਆ ਹੈ।
ਟਵੀਟ ਕਰਦਿਆਂ ਉਨ੍ਹਾਂ ਲਿਖਿਆ ਕਿ ਮਾੜੇ ਅਨਸਰਾਂ ਵਿਰੁੱਧ ਜ਼ੀਰੋ ਟਾਲਰੈਂਸ ਨੀਤੀ (Zero Tolerance Policy) ਤਹਿਤ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ (Commissionerate Police Amritsar) ਵੱਲੋਂ ਤਰਨਤਾਰਨ ਰੋਡ ਵਿਖੇ ਇਕ ਬੈਂਕ ਵਿਚ ਹੋਈ ਲੁੱਟ ਦੇ ਮਾਮਲੇ ਨੂੰ ਸੁਲਝਾਉਂਦੇ ਹੋਏ ਤਿੰਨ ਵਿਅਕਤੀਆਂ ਇੰਦਰਜੀਤ ਸਿੰਘ,ਸੂਰਜ ਤੇ ਪ੍ਰਿੰਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਜਿਨ੍ਹਾਂ ਪਾਸੋਂ ਲੁੱਟਸ਼ੁਦਾ 7,70,000 ਰੁਪਏ, 1 ਪਿ.ਸ.ਟਲ .30 ਬੋ.ਰ ਸਮੇਤ 5 ਰੌਂ.ਦ ਤੇ 1 ਨਕਲੀ ਪਿ.ਸ.ਤੌਲ ਬਰਾਮਦ ਕੀਤਾ ਗਿਆ,ਅਗਲੇਰੀ ਜਾਂਚ ਜਾਰੀ ਹੈ,ਬੀਤੇ ਦਿਨੀਂ ਦਿਨ-ਦਿਹਾੜੇ 3 ਲੁਟੇਰੇ ਉਕਤ ਵਾਰਦਾਤ ਨੂੰ ਅੰਜਾਮ ਦੇਣ ਲਈ ਬੈੰਕ ਵਿਚ ਵੜੇ ਸਨ ਜਿਥੇ ਲੱਖਾਂ ਰੁਪਏ ਦੀ ਚੋਰੀ ਕਰਕੇ ਫਰਾਰ ਹੋ ਗਏ ਸਨ,ਸਾਰੀ ਘਟਨਾ ਸੀਸੀਟੀਵੀ (CCTV) ਵਿਚ ਕੈਦ ਹੋ ਗਈ ਸੀ ਜਿਸ ਦੀ ਮਦਦ ਨਾਲ ਲੁਟੇਰਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
Latest News
