2 ਅਕਤੂਬਰ ਤੱਕ ਚਲਾਈ ਜਾ ਰਹੀ ਸਵੱਛਤਾ ਹੀ ਸੇਵਾ ਮੁਹਿੰਮ ਤਹਿਤ ਜਾਗਰੂਕਤਾ ਅਭਿਆਨ ਜਾਰੀ
By Azad Soch
On
ਫਰੀਦਕੋਟ 28 ਸਤੰਬਰ
ਜਿਲ੍ਹੇ ਵਿੱਚ ਸਵੱਛਤਾ ਹੀ ਸੇਵਾ ਮੁਹਿੰਮ ਤਹਿਤ 17 ਸਤੰਬਰ ਤੋਂ 2 ਅਕਤੂਬਰ 2024 ਤੱਕ ਕਰਵਾਈਆਂ ਜਾ ਰਹੀਆਂ ਵੱਖ ਵੱਖ ਗਤੀਵਿਧੀਆਂ ਤਹਿਤ ਨਗਰ ਕੌਂਸਲ ਫਰੀਦਕੋਟ ਵੱਲੋਂ ਸਪੈਸ਼ਲ ਸਫਾਈ ਮੁਹਿੰਮ ਚਲਾਕੇ ਸ਼ਹਿਰ ਦੇ ਚੌਕਾਂ ਅਤੇ ਸੜਕਾਂ ਦੀ ਸਫਾਈ ਕਰਵਾਈ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆ ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰਪਾਲ ਨੇ ਦੱਸਿਆ ਕਿ ਸਵੱਛਤਾ ਹੀ ਸੇਵਾ ਮੁਹਿੰਮ ਤਹਿਤ ਅੱਜ ਨਗਰ ਕੌਂਸਲ ਫਰੀਦਕੋਟ ਵੱਲੋ ਸਪੈਸ਼ਲ ਕਲੀਨ ਡਰਾਈਵ ਚਲਾਕੇ ਸ਼ਹਿਰ ਦੇ ਚੌਕਾਂ ਅਤੇ ਸੜਕਾ ਦੀ ਸਫਾਈ ਕੀਤੀ ਗਈ।
ਸਵੱਛਤਾ ਹੀ ਸੇਵਾ ਮੁਹਿੰਮ ਤਹਿਤ ਸ਼ਹੀਦ ਬਲਵਿੰਦਰ ਸਿੰਘ ਨਗਰ ਰੋਡ ਤੋਂ ਪਲਾਸਟਿਕ ਪੀਕਿੰਗ ਡਰਾਈਵ ਚਲਾਕੇ ਪਲਾਸਟਿਕ ਵੇਸਟ ਇਕੱਠੀ ਕੀਤੀ ਗਈ ਅਤੇ ਉਸ ਥਾਂ ਤੇ ਬੂਟੇ ਵੀ ਲਗਾਏ ਗਏ।
ਪਲਾਸਟਿਕ ਲਿਫਾਫਿਆਂ ਨੂੰ ਫਟਕਾ ਮਸ਼ੀਨ ਨਾਲ ਸਾਫ ਕਰਕੇ ਐਮਆਰਐਫ ਸ਼ੈਡ ਤੇ ਲਿਆ ਬੇਲ ਬਣਾਈਆ ਗਈਆ ਅਤੇ ਲੋਕਾ ਨੂੰ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋ ਨਾ ਕਰਨ ਲਈ ਜਾਗਰੂਕ ਕੀਤਾ ਗਿਆ।
Tags:
Latest News
Oppo Find X8 ਡਿਜ਼ਾਈਨ ਦਾ ਖੁਲਾਸਾ,ਆਈਫੋਨ 15 ਵਰਗਾ ਦਿਸਦਾ ਹੈ
28 Sep 2024 21:33:01
New Delhi,28 Sep,2024,(Azad Soch News):- Oppo Find X8 ਦਾ ਡਿਜ਼ਾਈਨ ਆਖਰਕਾਰ ਸਾਹਮਣੇ ਆਇਆ ਹੈ,ਕੰਪਨੀ ਦਾ ਆਉਣ ਵਾਲਾ ਇਹ ਸਮਾਰਟਫੋਨ (Smartphone)...