ਪੈਰਾ ਖੇਡਾਂ ਵਤਨ ਪੰਜਾਬ ਦੀਆਂ ਵਿਚ ਭਾਗ ਲੈਣ ਦੇ ਚਾਹਵਾਨ ਦਿਵਿਆਂਗਜਨ 30 ਸਤੰਬਰ ਤੱਕ ਦੇ ਸਕਦੇ ਨੇ ਅਰਜ਼ੀਆਂ

ਪੈਰਾ ਖੇਡਾਂ ਵਤਨ ਪੰਜਾਬ ਦੀਆਂ ਵਿਚ ਭਾਗ ਲੈਣ ਦੇ ਚਾਹਵਾਨ ਦਿਵਿਆਂਗਜਨ 30 ਸਤੰਬਰ ਤੱਕ ਦੇ ਸਕਦੇ ਨੇ ਅਰਜ਼ੀਆਂ

ਮਾਨਸਾ, 27 ਸਤੰਬਰ:
ਸਹਾਇਕ ਡਾਇਰੈੱਕਟਰ ਸਪੋਰਟਸ ਪੰਜਾਬ ਵੱਲੋਂ ਪਹਿਲੀ ਵਾਰ ਪੈਰਾ ਖੇਡਾਂ ਨੂੰ ‘ਖੇਡਾਂ ਵਤਨ ਪੰਜਾਬ ਦੀਆਂ’ ਵਿਚ ਸ਼ਾਮਿਲ ਕੀਤਾ ਗਿਆ ਹੈ ਅਤੇ ਇਹ ਖੇਡਾਂ 20 ਨਵੰਬਰ ਤੋਂ 25 ਨਵੰਬਰ, 2024 ਤੱਕ ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਵਿਖੇ ਅਯੋਜਿਤ ਕਰਵਾਈਆਂ ਜਾਣੀਆਂ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ, ਡਾ. ਲਵਲੀਨ ਕੌਰ ਬੜਿੰਗ ਨੇ ਦੱਸਿਆ ਕਿ ਇਨ੍ਹਾਂ ਖੇਡਾਂ ਵਿਚ ਪੈਰਾ ਐਥਲੈੇਟਿਕਸ, ਪੈਰਾ ਬੈਡਮਿੰਟਨ ਅਤੇ ਪੈਰ੍ਹਾ ਪਾਵਰਲਿਫ਼ਟਿੰਗ ਨੂੰ ਸ਼ਾਮਿਲ ਕੀਤਾ ਗਿਆ ਹੈ ਅਤੇ ਹਰ ਇਕ ਚਾਹਵਾਨ ਦਿਵਿਆਂਗ ਜੋ ਕਿ ਅੰਡਰ 15 ਅਤੇ 15 ਤੋਂ ਵੱਧ ਸਾਲ ਦੀ ਉਮਰ ਦਾ ਹੈ, ਇੰਨ੍ਹਾਂ ਖੇਡਾਂ ਵਿਚ ਭਾਗ ਲੈ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਖੇਡਾਂ ਵਿਚ ਭਾਗ ਲੈਣ ਲਈ ਚਾਹਵਾਨ ਦਿਵਿਆਂਗਜਨ ਆਪਣਾ ਬਿਨੈ ਪੱਤਰ ਦਫ਼ਤਰ ਜ਼ਿਲ੍ਹਾ ਖੇਡ ਅਫ਼ਸਰ, ਮਾਨਸਾ ਵਿਖੇ 30 ਸਤੰਬਰ ਤੱਕ ਸਵੇਰੇ 09 ਵਜੇ ਤੋਂ ਸ਼ਾਮ 05 ਵਜੇ ਤੱਕ ਆਫ਼ ਲਾਈਨ ਬਿਨੈ ਪੱਤਰ ਦੇ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਆਫ਼ਲਾਈਨ ਰਜਿਸਟ੍ਰੇਸ਼ਨ ਸਬੰਧੀ ਹੋਰ ਵਧੇਰੇ ਜਾਣਕਾਰੀ ਲਈ ਸ੍ਰੀ ਭੁਪਿੰਦਰ ਸਿੰਘ ਨੋਡਲ ਅਫ਼ਸਰ, ਦਫਤਰ ਜ਼ਿਲ੍ਹਾ ਖੇਡ ਅਫ਼ਸਰ ਮਾਨਸਾ ਦੇ ਮੋਬਾਇਲ ਨੰਬਰ 82285—60085 ਅਤੇ ਈ.ਮੇਲ ਆਈ.ਡੀ. [email protected] ’ਤੇ ਸੰਪਰਕ ਕੀਤਾ ਜਾ ਸਕਦਾ ਹੈ।      

Tags:

Advertisement

Latest News

Oppo Find X8 ਡਿਜ਼ਾਈਨ ਦਾ ਖੁਲਾਸਾ,ਆਈਫੋਨ 15 ਵਰਗਾ ਦਿਸਦਾ ਹੈ Oppo Find X8 ਡਿਜ਼ਾਈਨ ਦਾ ਖੁਲਾਸਾ,ਆਈਫੋਨ 15 ਵਰਗਾ ਦਿਸਦਾ ਹੈ
New Delhi,28 Sep,2024,(Azad Soch News):- Oppo Find X8 ਦਾ ਡਿਜ਼ਾਈਨ ਆਖਰਕਾਰ ਸਾਹਮਣੇ ਆਇਆ ਹੈ,ਕੰਪਨੀ ਦਾ ਆਉਣ ਵਾਲਾ ਇਹ ਸਮਾਰਟਫੋਨ (Smartphone)...
ਕੋਲਕਾਤਾ ਨਾਈਟ ਰਾਈਡਰਜ਼ ਨੂੰ ਵੱਡਾ ਝਟਕਾ!ਇਨ੍ਹਾਂ 3 ਖਿਡਾਰੀਆਂ ਨੇ ਛੱਡੀ ਟੀਮ
ਫੋਰਟਿਸ ਹਸਪਤਾਲ ਮੋਹਾਲੀ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਨੂੰ ਲੈ ਕੇ ਬੁਲੇਟਿਨ ਜਾਰੀ ਕੀਤਾ ਗਿਆ
ਮੂੰਗੀ ਦੀ ਦਾਲ ਸਪਾਉਟ ਖਾਣ ਨਾਲ ਸਰੀਰ ਹੋਵੇਗਾ ਮਜ਼ਬੂਤ
ਬੈਗ ਮੁਕਤ ਮੁਹਿੰਮ ਤਹਿਤ ਸਰਕਾਰੀ ਪ੍ਰਾਇਮਰੀ ਸਕੂਲਾਂ ਵਿਚ ਕਰਵਾਇਆ ਗਿਆ ਯੋਗਾ
ਜਿਲ੍ਹਾ ਸਿਹਤ ਵਿਭਾਗ ਫਾਜਿਲਕਾ ਵਲੋਂ ਵਿਸ਼ਵ ਰੇਬੀਸ ਦਿਵਸ ਸਬੰਧੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਫਾਜਿਲਕਾ ਵਿਖੇ ਕੀਤਾ ਗਿਆ ਸਮਾਗਮ
2 ਅਕਤੂਬਰ ਤੱਕ ਚਲਾਈ ਜਾ ਰਹੀ ਸਵੱਛਤਾ ਹੀ ਸੇਵਾ ਮੁਹਿੰਮ ਤਹਿਤ ਜਾਗਰੂਕਤਾ ਅਭਿਆਨ ਜਾਰੀ