ਬੇਟੀ ਬਚਾਓ ਬੇਟੀ ਪੜ੍ਹਾਓ ਸਕੀਮ ਤਹਿਤ ਆਯੋਜਿਤ ਕੀਤਾ ਗਿਆ ਜਾਗੂਰਕਤਾ ਪ੍ਰੋਗਰਾਮ

ਬੇਟੀ ਬਚਾਓ ਬੇਟੀ ਪੜ੍ਹਾਓ ਸਕੀਮ ਤਹਿਤ ਆਯੋਜਿਤ ਕੀਤਾ ਗਿਆ ਜਾਗੂਰਕਤਾ ਪ੍ਰੋਗਰਾਮ

ਅਬੋਹਰਫਾਜਿਲਕਾ, 26 ਨਵੰਬਰ

ਡਿਪਟੀ ਕਮਿਸ਼ਨਰ ਫਾਜ਼ਿਲਕਾ ਸ਼੍ਰੀਮਤੀ ਅਮਰਪ੍ਰੀਤ ਕੌਰ ਸੰਧੂ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਜਿਲ੍ਹਾ ਪ੍ਰੋਗਰਾਮ ਅਫ਼ਸਰ ਸ਼੍ਰੀਮਤੀ ਨਵਦੀਪ ਕੌਰ ਦੀ ਅਗਵਾਈ ਹੇਠ ਡੀ..ਵੀਬੀ.ਐਡਕਾਲਜ ਅਬੋਹਰ ਵਿਖੇ ਬੇਟੀ ਬਚਾਓ ਬੇਟੀ ਪੜ੍ਹਾਓ ਮੁਹਿੰਮ ਤਹਿਤ ਅਤੇ ਸੰਵਿਧਾਨ ਦਿਵਸ ਨੂੰ ਸਮਰਪਿਤ ਆਂਵਾੜੀ ਵਰਕਰਾਂ ਅਤੇ ਆਸ਼ਾ ਵਰਕਰਾਂ ਦੀ ਓਰੀਐਂਟੇਸ਼ਨ ਅਤੇ ਕਪੈਸਟੀ ਬਿਲਡਿੰਗ ਲਈ ਇਕ ਵਿਸ਼ੇਸ਼ ਜਾਗੂਰਕਤਾ ਪ੍ਰੋਗਰਾਮ ਕਰਵਾਇਆ ਗਿਆ।

ਜਿਲ੍ਹਾ ਪ੍ਰੋਗਰਾਮ ਅਫ਼ਸਰ ਸ਼੍ਰੀ ਮਤੀ ਨਵਦੀਪ ਕੌਰ ਨੇ ਪ੍ਰੋਗਰਾ ਦੌਰਾਨ ਸਬੋਧੰਨ ਕਰਦਿਆ ਕਿਹਾ ਕਿ ਬੇਟੀਆ ਬਿਨਾ ਸੰਸਾਰ ਵਿੱਚ ਕੁਝ ਵੀ ਸੰਭਵ ਨਹੀਂ ਹੈ। ਉਨ੍ਹਾਂ ਕਿਹਾ ਕਿ ਬੇਟੀਆਂ ਅੱਜ ਸੰਸਾਰ ਦੇ ਹਰ ਖੇਤਰ ਵਿਚ ਮਲਾਂ ਮਾਰ ਰਹੀਆਂ ਹਨਕੋਈ ਅਜਿਹਾ ਖੇਤਰ ਨਹੀਂ ਜਿਥੇ ਲੜਕੀਆਂ ਨਹੀਂ ਪਹੁੰਚ ਸਕਦੀਆਂ ਉਨ੍ਹਾਂ ਕਿਹਾ ਕਿ ਔਰਤ ਬਿਨਾਂ ਜਿੰਦਗੀ ਅਧੂਰੀ ਹੈ

ਡਾਦਿਕਸ਼ੀ ਅਨੇਜਾ ਐਸ.ਐਮ. ਨੇ ਕਿਹਾ ਅੱਜ ਦੇ ਯੁੱਗ ਵਿਚ ਲੜਕਾ ਲੜਕੀ ਵਿੱਚ ਕੋਈ ਫਰਕ ਨਹੀਂ ਕਰਨਾ ਚਾਹੀਦਾ। ਉਨ੍ਹਾਂ ਕਿਹਾ ਕਿ ਜਿੰਨਾ ਹੋ ਸਕੇ ਲੜਕੀਆਂ ਨੂੰ ਵੱਧ ਤੋਂ ਵੱਧ ਮੌਕੇ ਪ੍ਰਦਾਨ ਕਰਦੇ ਚਾਹੀਦੇ ਹਨ ਤਾਂ ਜੋ ਲੜਕੀਆਂ ਹੋਰ ਉਚੇ ਮੁਕਾਮਾਂ *ਤੇ ਪਹੁੰਚ ਸਕਣ ਉਨ੍ਹਾਂ ਕਿਹਾ ਕਿ ਲੜਕੀਆਂ ਲੜਕਿਆਂ ਨਾਲੋ ਉਚੀਆਂ ਪਦਵੀਆਂ *ਤੇ ਪਹੁੰਚ ਕੇ ਚੰਗਾ ਨਾਮਨਾ ਖਟ ਰਹੀਆਂ ਹਨ

ਇਸ ਦੌਰਾਨ ਡਾ. ਰੰਜਨਾ ਨੇ ਕਿਹਾ ਕਿ ਔਰਤਾਂ ਜਿਥੇ ਵੱਖ-ਵੱਖ ਪਦਵੀਆਂ ਹਾਸਲ ਕਰ ਰਹੀਆਂ ਹਨ ਉਥੇ ਸਵੈ ਨਿਰਭਰ ਵੀ ਬਣ ਰਹੀਆਂ ਹਨ ਤਾਂ ਜੋ ਆਪਣੇ ਪੈਰਾ ਸਿਰ ਖੜੇ ਹੋ ਕੇ ਆਪਣੇ ਪਰਿਵਾਰ ਦਾ ਆਮਦਨ ਦਾ ਸਹਾਰਾ ਬਣ ਰਹੀਆਂ ਹਨ ਉਨ੍ਹਾਂ ਕਿਹਾ ਕਿ ਲੜਕਾ ਲੜਕੀ ਦੇ ਵਰਕ ਨੂੰ ਖਤਮ ਕਰਕੇ ਲੜਕੀਆਂ ਨੁੰ ਅੱਗੇ ਵਧਣ ਦੀ ਪ੍ਰੇਰਣਾ ਦੇਣੀ ਚਾਹੀਦੀ ਹੈ ਤਾਂ ਜੋ ਜਿੰਦਗੀ ਵਿਚ ਹੋਰ ਕਾਮਯਾਬੀਆਂ ਹਾਸਲ ਕਰਨ।

ਪ੍ਰੋਗਰਾਮ ਵਿਖੇ ਮੌਜ਼ੂਦ ਆਗਨਵਾੜੀ ਵਰਕਰਾ ਅਤੇ ਆਸ਼ਾ ਵਰਕਰਾਂ ਨੂੰ ਵੱਖ-ਵੱਖ ਵਿਭਾਗਾਂ ਦੇ ਰਿਸੋਰਸ ਪਰਸਨ ਵਲੋ ਬੱਚੀਆਂ / ਲੜਕੀਆਂ ਅਤੇ ਔਰਤਾਂ ਨਾਲ ਸਬੰਧਤ ਆਪਣੇ ਵਿਭਾਗਾਂ ਦੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਵੱਡੀ ਗਿਣਤੀ ਵਿੱਚ ਆਗਨਵਾੜੀ ਵਰਕਰਾ ਅਤੇ ਆਸ਼ਾ ਵਰਕਰਾਂ ਨੇ ਭਾਗ ਲਿਆ ਗਿਆ। ਸੈਮੀਨਾਰ ਵਿਚ ਆਏ ਹੋਏ ਮਹਿਮਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ।

ਪੰਜਾਬ ਸਕਿਲ ਡਿਵੈਲਪਮੈਂਟ ਮਿਸ਼ਨ ਤੋਂ ਕਿਰਨ ਕੁਮਾਰਸਖੀ ਵਨ ਸਟੋਪ ਸੈਂਟਰ ਤੋਂ ਗੋਰੀ ਸਚਦੇਵਾ,  ਜਿਲ੍ਹਾ ਬਾਲ ਸੁਰੱਖਿਆ ਵਿਭਾਗ ਤੋਂ ਸ਼੍ਰੀ ਭੁਪਿੰਦਰ ਸਿੰਘਸਿੱਖਿਆ ਵਿਭਾਗ ਤੋਂ ਸ਼ਿਬਾ ਮੈਮਡਿਸਟਿਕ ਹਬ ਐਮਪਾਵਰਮੈਂਟ ਆਫ ਵੋਮੇਨ ਦਾ ਸਟਾਫ, ਦਫਤਰ ਜ਼ਿਲ੍ਹਾ ਪ੍ਰੋਗਰਾਮ ਅਫਸਰ ਤੋਂ ਸੌਰਭ ਖੁਰਾਣਾ ਅਤੇ ਬਲਾਕ ਦੀਆ ਸੁਪਰਵਾਈਜਰ ਹਾਜ਼ਿਰ ਸਨ।

Tags:

Advertisement

Latest News

ਯੂਕਰੇਨ ਦੇ ਨਾਲ ਜੰਗ ਵਿੱਚ ਉੱਤਰੀ ਕੋਰੀਆ ਦੇ ਸੈਨਿਕਾਂ ਨੂੰ ਸ਼ਾਮਲ ਕਰਨ ਲਈ ਅਮਰੀਕਾ ਨੇ ਰੂਸ ਦੀ ਨਿੰਦਾ ਕੀਤੀ ਯੂਕਰੇਨ ਦੇ ਨਾਲ ਜੰਗ ਵਿੱਚ ਉੱਤਰੀ ਕੋਰੀਆ ਦੇ ਸੈਨਿਕਾਂ ਨੂੰ ਸ਼ਾਮਲ ਕਰਨ ਲਈ ਅਮਰੀਕਾ ਨੇ ਰੂਸ ਦੀ ਨਿੰਦਾ ਕੀਤੀ
America,26 NOV,2024,(Azad Soch News):-   ਯੂਕਰੇਨ (Ukraine) ਦੇ ਨਾਲ ਜੰਗ ਵਿੱਚ ਉੱਤਰੀ ਕੋਰੀਆ ਦੇ ਸੈਨਿਕਾਂ ਨੂੰ ਸ਼ਾਮਲ ਕਰਨ ਲਈ ਅਮਰੀਕਾ ਨੇ...
ਅੰਮਿ੍ਤਸਰ 'ਚ ਐਨ.ਆਰ.ਆਈਜ਼ ਨੂੰ ਨਿਸ਼ਾਨਾ ਬਣਾਉਣ ਵਾਲੇ ਸਨੈਚਰ ਵੱਲੋਂ ਪੁਲਿਸ ਹਿਰਾਸਤ 'ਚੋਂ ਭੱਜਣ ਦੀ ਕੋਸ਼ਿਸ਼ ਨਾਕਾਮ; ਪੁਲਿਸ ਨੇ ਲੱਤ ਵਿੱਚ ਗੋਲੀ ਮਾਰ ਕੇ ਮੁਲਜ਼ਮ ਨੂੰ ਭੱਜਣ ਤੋਂ ਰੋਕਿਆ
48 ਸਾਲ ਦੀ ਉਮਰ 'ਚ ਮੱਲਿਕਾ ਸ਼ੇਰਾਵਤ ਦਾ ਹੋਇਆ Breakup
ਐਨ.ਐਚ.ਐਮ. ਪੰਜਾਬ ਨੇ 8 ਹਜ਼ਾਰ ਕਰਮਚਾਰੀਆਂ ਨੂੰ ਮੈਡੀਕਲ ਬੀਮਾ ਕਵਰ ਪ੍ਰਦਾਨ ਕਰਨ ਲਈ ਇੰਡੀਅਨ ਬੈਂਕ ਨਾਲ ਸਮਝੌਤਾ ਸਹੀਬੱਧ ਕੀਤਾ
ਹਰਿਆਣਾ ਸਰਕਾਰ ਨੇ ਖਰੀਦਿਆ ਨਵਾਂ ਹੈਲੀਕਾਪਟਰ,ਕੀਮਤ ਏਨੇ ਕਰੋੜ ਰੁਪਏ
ਸਰਦੀਆਂ ‘ਚ ਆਂਵਲਾ ਨੂੰ ਅੱਜ ਹੀ ਕਰੋ ਡਾਇਟ ‘ਚ ਸ਼ਾਮਿਲ
ਵਿਧਾਇਕ ਗੁਰਦਿੱਤ ਸਿੰਘ ਸੇਖੋਂ ਵੱਲੋਂ 21ਵੀਂ ਪਸ਼ੂ ਧਨ ਗਣਨਾ ਦਾ ਆਗਾਜ਼