ਸਿਹਤ ਵਿਭਾਗ ਵਲੋ ਡੀ ਵਾਰਮਿੰਗ ਡੇ ਸਬੰਧੀ ਜਾਗਰੂਕਤਾ ਪੋਸਟਰ ਕੀਤਾ ਜਾਰੀ
By Azad Soch
On
ਫਿਰੋਜ਼ਪੁਰ, 26 ਨਵੰਬਰ ( ) ਸਿਵਲ ਸਰਜਨ ਫਿਰੋਜ਼ਪੁਰ ਡਾ ਰਾਜਵਿੰਦਰ ਕੌਰ ਦੇ ਨਿਰਦੇਸ਼ਾਂ ਹੇਠ 28 ਨਵੰਬਰ ਨੂੰ ਬੱਚਿਆਂ ਨੂੰ ਪੇਟ ਦੇ ਕੀੜੇ ਮਾਰਨ ਵਾਲੀ ਐਲਬੇਂਡਾਜ਼ੋਲ ਦਵਾਈ ਖੁਆਈ ਜਾਵੇਗੀ। ਇਸ ਸੰਬਧੀ ਦੱਫਤਰ ਸਿਵਿਲ ਸਰਜਨ ਵਿਖੇ ਅੱਜ ਸਿੱਖਿਆ ਵਿਭਾਗ, ਆਂਗਣਵਾੜੀ ਵਿਭਾਗ ਅਤੇ ਸਕੂਲ ਹੈਲਥ ਟੀਮਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਅਤੇ ਜਾਗਰੁਕਤਾ ਪੋਸਟਰ ਵੀ ਜਾਰੀ ਕੀਤਾ ਗਿਆ। ਜਿਸ ਵਿਚ ਸਹਾਇਕ ਸਿਵਲ ਸਰਜਨ ਡਾ ਸੁਸ਼ਮਾ ਠੱਕਰ, ਜਿਲਾ ਟੀਕਾਕਰਨ ਅਫਸਰ ਡਾ ਮੀਨਾਕਸ਼ੀ ਅਬਰੋਲ, ਸਕੂਲ ਹੈਲਥ ਅਫਸਰ ਡਾ ਹਰਪ੍ਰੀਤ ਕੌਰ, ਡਾ ਜਸਲੀਨ ਕੌਰ, ਡਾ ਸਮਿੰਦਰ ਕੌਰ ਅਤੇ ਡਾ ਯੁਵਰਾਜ ਹਾਜਰ ਸੀ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ ਰਾਜਵਿੰਦਰ ਕੌਰ ਨੇ ਦੱਸਿਆ ਕਿ ਜ਼ਿਲੇ ਅਧੀਨ ਆਉਂਦੇ 1
ਤੋਂ 19 ਸਾਲ ਦੇ ਲਗਭਗ 1086 ਸਕੁਲ, 1261 ਆਂਗਨਵਾੜੀ ਸੈਂਟਰ ਵਿਖੇ 2 ਲੱਖ 38 ਹਜਾਰ 97 ਬੱਚਿਆਂ ਨੂੰ ਦਵਾਈ ਖੁਆਉਣ ਦਾ ਟੀਚਾ ਰੱਖਿਆ ਗਿਆ ਹੈ। ਇਸ ਮੁਹਿੰਮ ਦੀ ਸੁਪਰਵੀਜਨ ਅਤੇ ਕਿਸੇ ਵੀ ਕਿਸਮ ਦੀ ਅਣਸੁਖਾਵੀਂ ਘਟਨਾ ਨਾਲ ਨਿੱਬੜਨ ਲਈ ਰੈਪਿਡ ਰੇਸਪੋਂਸ ਟੀਮਾਂ ਦਾ ਗਠਨ ਕੀਤਾ ਗਿਆ ਹੈ।
ਉਹਨਾਂ ਦੱਸਿਆ ਕਿ ਬੱਚਿਆਂ ਵਿੱਚ ਖੂਨ ਦੀ ਕਮੀ ਦਾ ਇਕ ਕਾਰਨ ਪੇਟ ਦੇ ਕੀੜੇ ਵੀ ਹਨ। ਇਸ ਨਾਲ ਬੱਚਿਆਂ ਦੇ ਮਾਨਸਿਕ ਅਤੇ ਸ਼ਰੀਰਕ ਵਿਕਾਸ ਵਿੱਚ ਵੀ ਰੁਕਾਵਟ ਆਉਂਦੀ ਹੈ। ਇਸ ਲਈ ਸਾਫ਼ ਸਫਾਈ ਦਾ ਧਿਆਨ ਰੱਖਣਾ ਚਾਹੀਦਾ ਹੈ। ਖਾਣਾ ਖਾਣ ਤੋਂ ਪਹਿਲਾਂ ਤੇ ਬਾਅਦ ਵਿੱਚ, ਪਖਾਣੇ ਜਾਣ ਤੋਂ ਬਾਅਦ ਹੱਥਾਂ ਨੂੰ ਚੰਗੀ ਤਰ੍ਹਾਂ ਧੌਣਾ ਚਾਹੀਦਾ ਹੈ।
ਜਿਲ੍ਹਾ ਮਾਸ ਮੀਡੀਆ ਅਫ਼ਸਰ ਸੰਜੀਵ ਸ਼ਰਮਾ ਨੇ ਦੱਸਿਆ ਕਿ ਸਿਹਤ ਵਿਭਾਗ ਵਲੋਂ ‘ਡੀ ਵਾਰਮਿੰਗ ਡੇ’ ਸਾਲ ਵਿੱਚ 2 ਵਾਰ ਮਨਾਇਆ ਜਾਂਦਾ ਹੈ। ਜਿਹੜੇ ਬੱਚੇ 28 ਨਵੰਬਰ ਦੇ ਦਿਨ ਦਵਾਈ ਖਾਣ ਤੋਂ ਰਹਿ ਜਾਣਗੇ, ਉਨ੍ਹਾਂ ਨੂੰ 05 ਦਸੰਬਰ ਮੋਪ-ਅਪ ਵਾਲੇ ਦਿਨ ਦਵਾਈ ਖਿਲਾਈ ਜਾਵੇਗੀ। ਉਹਨਾਂ ਨੇ ਸਕੂਲ ਦੇ ਅਧਿਆਪਕਾਂ, ਆਈ.ਸੀ.ਡੀ.ਐਸ. ਵਿਭਾਗ ਅਤੇ ਬੱਚਿਆਂ ਦੇ ਮਾਤਾ ਪਿਤਾ ਨੂੰ ਸਿਹਤ ਵਿਭਾਗ ਦਾ ਇਸ ਮੁਹਿੰਮ ਨੂੰ ਕਾਮਯਾਬ ਬਣਾਉਣ ਵਿੱਚ ਪੂਰਾ ਸਹਿਯੋਗ ਦੇਣ ਦੀ ਅਪੀਲ ਕੀਤੀ।
Tags:
Related Posts
Latest News
PAN 2.0: QR Code ਵਾਲਾ ਨਵਾਂ PAN Card ਲਿਆ ਰਹੀ ਹੈ ਮੋਦੀ ਸਰਕਾਰ
26 Nov 2024 21:19:32
New Delhi,26 NOV,2024,(Azad Soch News):- ਟੈਕਸਦਾਤਾਵਾਂ ਦੀ ਸਹੂਲਤ ਨੂੰ ਵਧਾਉਣ ਅਤੇ ਪੈਨ ਕਾਰਡ (PAN Card) ਨਾਲ ਸਬੰਧਤ ਸੇਵਾਵਾਂ ਨੂੰ ਆਸਾਨ...