ਡੇਂਗੂ ਮੱਛਰ ਤੋਂ ਲੋਕਾਂ ਦੇ ਬਚਾਅ ਲਈ ਸਿਵਲ ਸਰਜਨ ਨੇ ਖੁਦ ਨਾਲ ਜਾ ਕੇ ਸੱਲਮ ਏਰੀਏ ਤੇ ਝੁੱਗੀ ਝੋਪੜੀਆਂ ਵਿੱਚ ਕਰਵਾਈ ਫੌਗਿੰਗ

ਡੇਂਗੂ ਮੱਛਰ ਤੋਂ ਲੋਕਾਂ ਦੇ ਬਚਾਅ ਲਈ ਸਿਵਲ ਸਰਜਨ ਨੇ ਖੁਦ ਨਾਲ ਜਾ ਕੇ ਸੱਲਮ ਏਰੀਏ ਤੇ ਝੁੱਗੀ ਝੋਪੜੀਆਂ ਵਿੱਚ ਕਰਵਾਈ ਫੌਗਿੰਗ

ਮਾਨਸਾ, 13 ਨਵੰਬਰ :
ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਕੁਲਵੰਤ ਸਿੰਘ ਆਈ.ਏ.ਐਸ. ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਲੋਕਾਂ ਨੂੰ ਡੇਂਗੂ ਮੱਛਰ ਤੋਂ ਬਚਾਉਣ ਲਈ ਸਿਹਤ ਵਿਭਾਗ ਵੱਲੋਂ ਐਂਟੀ ਡੇਂਗੂ ਗਤੀਵਿਧੀਆਂ ਤੇਜ ਕੀਤੀਆਂ ਗਈਆਂ ਹਨ। ਇਸੇ ਲੜੀ ਤਹਿਤ ਅੱਜ ਸਿਵਲ ਸਰਜਨ ਮਾਨਸਾ ਡਾ. ਰਣਜੀਤ ਸਿੰਘ ਰਾਏ ਵੱਲੋਂ ਝੁੱਗੀ-ਝੌਂਪੜੀਆਂ ਅਤੇ ਸਲੱਮ ਏਰੀਆ ਠੂਠੀਆਂ ਵਾਲੀ ਰੋਡ ਮਾਨਸਾ ਵਿਖੇ ਖੁਦ ਜਾ ਕੇ ਫੋਗਿੰਗ ਕਰਵਾਈ ਗਈ, ਤਾਂ ਜੋ ਡੇਂਗੂ ਮੱਛਰ ਦੀ ਪੈਦਾਵਾਰ ਨੂੰ ਰੋਕਿਆ ਜਾ ਸਕੇ।
ਉਨ੍ਹਾਂ ਡੇਂਗੂ ਤੋਂ ਪੀੜਤ ਘਰਾਂ ਦਾ ਦੌਰਾ ਕਰਨ ਸਮੇਂ ਟੀਮਾਂ ਦੀ ਸੁਪੋਰਟਿੰਗ ਸੁਪਰਵਿਜਨ ਕਰਦਿਆਂ ਕਿਹਾ ਕਿ ਸਾਨੂੰ ਘਰਾਂ ਦੇ ਅੰਦਰ ਅਤੇ ਬਾਹਰ ਪਾਣੀ ਖੜ੍ਹਾ ਨਹੀਂ ਹੋਣ ਦੇਣਾ ਚਾਹੀਦਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਵੱਖ-ਵੱਖ ਥਾਵਾਂ ’ਤੇ ਡੇਂਗੂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਹਿੱਤ ਜ਼ਿਲਾ ਅਤੇ ਬਲਾਕ ਪੱਧਰੀ ਟੀਮਾਂ ਵੱਲੋਂ ਸਰਵੇਖਣ ਵੀ ਕੀਤਾ ਜਾ ਰਿਹਾ ਹੈ। ਇਸ ਸਾਲ ਦੇ ਥੀਮ ‘ਡੈਗੂ ਦੇ ਖਾਤਮੇ ਲਈ, ਲੋਕਾਂ ਦਾ ਸਹਿਯੋਗ’ ਅਧੀਨ ਗਤੀਵਿਧੀਆਂ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਐਪੀਡੀਮੋਲੋਜਿਸਟ ਸੰਤੋਸ਼ ਭਾਰਤੀ ਨੇ ਦੱਸਿਆ ਕਿ ਡੈਂਗੂ ਬੁਖ਼ਾਰ ਏਡੀਜ਼ ਅਜੀਪਟੀ ਮੱਛਰ ਦੇ ਕੱਟਣ ਨਾਲ ਫੈਲਦਾ ਹੈ, ਇਹ ਮੱਛਰ ਦਿਨ ਦੀ ਰੌਸ਼ਨੀ ਵੇਲੇ ਕੱਟਦਾ ਹੈ, ਘਰਾਂ ਵਿੱਚ ਕਿਤੇ ਵੀ ਖੜੇ੍ਹ ਪਾਣੀ ’ਤੇ ਇਹ ਮੱਛਰ ਪਨਪਦਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਗਤੀਵਿਧੀਆਂ ਦਾ ਮੁੱਖ ਮਕਸਦ ਡੇਂਗੂ ਦੇ ਸੀਜ਼ਨ ਨੂੰ ਦੇਖਦੇ ਹੋਏ ਲੋਕਾਂ ਨੂੰ ਡੇਂਗੂ ਪ੍ਰਤੀ ਜਾਗਰੂਕ ਕਰਨਾ ਹੈ, ਬਰਸਾਤ ਦਾ ਮੌਸਮ ਸ਼ੁਰੂ ਹੋਣ ਦੇ ਮੌਕੇ ’ਤੇ ਡੇਂਗੂ ਬੁਖਾਰ ਦਾ ਫੈਲਾਅ ਵੱਧ ਜਾਂਦਾ ਹੈ ਇਸ ਲਈ ਸਾਨੂੰ ਬਰਸਾਤੀ ਮੌਸਮ ਵਿੱਚ ਆਪਣੇ ਆਲੇ-ਦੁਆਲੇ ਅਤੇ ਘਰਾਂ ਵਿੱਚ ਕਿਤੇ ਵੀ ਪਾਣੀ ਨੂੰ ਖੜ੍ਹਾ ਨਹੀਂ ਹੋਣ ਦੇਣਾ ਚਾਹੀਦਾ। ਖ਼ਾਸਕਰ ਘਰਾਂ ਵਿੱਚ ਪਏ ਗਮਲੇ, ਖਾਲੀ ਬਰਤਨ, ਟਾਇਰ, ਛੱਤਾਂ ਤੇ ਪਏ ਟਾਇਰ ਜਾਂ ਖਾਲੀ ਬਰਤਨ ਆਦਿ ਵਿੱਚ ਪਾਣੀ ਨਾ ਜਮ੍ਹਾ ਹੋਣ ਦਿੱਤਾ ਜਾਵੇ, ਕੂਲਰਾਂ ਨੂੰ ਹਫ਼ਤੇ ਵਿੱਚ ਇੱਕ ਵਾਰ ਸਾਫ ਕਰਕੇ ਹਰ ਸੁੱਕਰਵਾਰ ਡਰਾਈ ਡੇਅ ਦੇ ਤੌਰ ’ਤੇ ਮਨਾਇਆ ਜਾਣਾ ਚਾਹੀਦਾ ਹੈ।      
        ਇਸ ਮੌਕੇ ਸੰਜੀਵ ਕੁਮਾਰ ਹੈਲਥ ਸੁਪਰਵਾਈਜਰ ਨੇ ਦੱਸਿਆ ਕਿ ਘੱਟੋ-ਘੱਟ ਹਫਤੇ ਵਿੱਚ ਇੱਕ ਵਾਰ ਸਾਨੂੰ ਖੜ੍ਹੇ ਪਾਣੀ ਦਾ ਨਿਪਟਾਰਾ ਜਰੂਰ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਤਾਂ ਕਿ ਡੇਂਗੂ ਦੇ ਲਾਰਵਾ ਦੀ ਪੈਦਾਵਾਰ ਨੂੰ ਰੋਕਿਆ ਜਾ ਸਕੇ। ਇਸ ਮੌਕੇ ਐਂਟੀ ਲਾਰਵਾ ਟੀਮਾਂ ਵੀ ਜ਼ਿਲ੍ਹਾ ਮਾਨਸਾ ਦੇ ਸ਼ਹਿਰੀ ਖੇਤਰਾਂ ਵਿੱਚ ਜਾ ਕੇ ਕੰਮ ਕਰ ਰਹੀਆਂ ਹਨ।
ਇਸ ਮੌਕੇ ਜਿਲਾ ਪ੍ਰੋਗਰਾਮ ਮੈਨੇਜਰ ਅਵਤਾਰ ਸਿੰਘ ਤੋਂ ਇਲਾਵਾ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਵੀ ਮੌਜੂਦ ਸਨ।

Tags:

Advertisement

Latest News

PAN 2.0: QR Code ਵਾਲਾ ਨਵਾਂ PAN Card ਲਿਆ ਰਹੀ ਹੈ ਮੋਦੀ ਸਰਕਾਰ PAN 2.0: QR Code ਵਾਲਾ ਨਵਾਂ PAN Card ਲਿਆ ਰਹੀ ਹੈ ਮੋਦੀ ਸਰਕਾਰ
New Delhi,26 NOV,2024,(Azad Soch News):-  ਟੈਕਸਦਾਤਾਵਾਂ ਦੀ ਸਹੂਲਤ ਨੂੰ ਵਧਾਉਣ ਅਤੇ ਪੈਨ ਕਾਰਡ (PAN Card) ਨਾਲ ਸਬੰਧਤ ਸੇਵਾਵਾਂ ਨੂੰ ਆਸਾਨ...
ਯੂਕਰੇਨ ਦੇ ਨਾਲ ਜੰਗ ਵਿੱਚ ਉੱਤਰੀ ਕੋਰੀਆ ਦੇ ਸੈਨਿਕਾਂ ਨੂੰ ਸ਼ਾਮਲ ਕਰਨ ਲਈ ਅਮਰੀਕਾ ਨੇ ਰੂਸ ਦੀ ਨਿੰਦਾ ਕੀਤੀ
ਅੰਮਿ੍ਤਸਰ 'ਚ ਐਨ.ਆਰ.ਆਈਜ਼ ਨੂੰ ਨਿਸ਼ਾਨਾ ਬਣਾਉਣ ਵਾਲੇ ਸਨੈਚਰ ਵੱਲੋਂ ਪੁਲਿਸ ਹਿਰਾਸਤ 'ਚੋਂ ਭੱਜਣ ਦੀ ਕੋਸ਼ਿਸ਼ ਨਾਕਾਮ; ਪੁਲਿਸ ਨੇ ਲੱਤ ਵਿੱਚ ਗੋਲੀ ਮਾਰ ਕੇ ਮੁਲਜ਼ਮ ਨੂੰ ਭੱਜਣ ਤੋਂ ਰੋਕਿਆ
48 ਸਾਲ ਦੀ ਉਮਰ 'ਚ ਮੱਲਿਕਾ ਸ਼ੇਰਾਵਤ ਦਾ ਹੋਇਆ Breakup
ਐਨ.ਐਚ.ਐਮ. ਪੰਜਾਬ ਨੇ 8 ਹਜ਼ਾਰ ਕਰਮਚਾਰੀਆਂ ਨੂੰ ਮੈਡੀਕਲ ਬੀਮਾ ਕਵਰ ਪ੍ਰਦਾਨ ਕਰਨ ਲਈ ਇੰਡੀਅਨ ਬੈਂਕ ਨਾਲ ਸਮਝੌਤਾ ਸਹੀਬੱਧ ਕੀਤਾ
ਹਰਿਆਣਾ ਸਰਕਾਰ ਨੇ ਖਰੀਦਿਆ ਨਵਾਂ ਹੈਲੀਕਾਪਟਰ,ਕੀਮਤ ਏਨੇ ਕਰੋੜ ਰੁਪਏ
ਸਰਦੀਆਂ ‘ਚ ਆਂਵਲਾ ਨੂੰ ਅੱਜ ਹੀ ਕਰੋ ਡਾਇਟ ‘ਚ ਸ਼ਾਮਿਲ