ਬਿਕਰਮ ਮਜੀਠੀਆ ਹੋਏ SIT ਅੱਗੇ ਪੇਸ਼
By Azad Soch
On

Patiala,08,2024,(Azad Soch News):- ਅਕਾਲੀ ਲੀਡਰ ਅੱਜ ਪਟਿਆਲਾ ਵਿਖੇ ਐਸ ਆਈ ਟੀ (SIT) ਦੇ ਪੇਸ਼ ਹੋਏ। ਉਨ੍ਹਾਂ ਨੇ ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ, ਮੇਰੀ ਜਾਂਚ ਲਈ ਬਣਾਈ SIT ਦਾ ਇੰਚਾਰਜ ਤਾਂ ਮੁੱਖ ਮੰਤਰੀ ਹੋਣਾ ਚਾਹੀਦਾ। ਮਜੀਠੀਆ ਨੂੰ SIT ਪਟਿਆਲਾ ਵੱਲੋਂ ਸੰਮਨ ਜਾਰੀ ਕੀਤੇ ਗਏ ਸਨ ਤਾਂ, ਉਹ ਚੰਡੀਗੜ੍ਹ ਅਦਾਲਤ 'ਚ ਪੇਸ਼ ਹੋਣ ਕਾਰਨ ਐਸਆਈਟੀ (SIT) ਸਾਹਮਣੇ ਪੇਸ਼ ਨਹੀਂ ਹੋਏ ਸਨ। ਜਿਸ ਕਰਕੇ ਉਨ੍ਹਾਂ ਨੇ ਚਿੱਠੀ ਲਿਖ ਕੇ ਨਾ ਪੇਸ਼ ਹੋਣ ਦਾ ਕਾਰਨ ਦੱਸਿਆ ਸੀ।ਦੱਸ ਦੇਈਏ ਕਿ 20 ਦਸੰਬਰ 2021 ਨੂੰ ਐਨਡੀਪੀਐਸ ਐਕਟ ਤਹਿਤ ਤਤਕਾਲੀ ਕਾਂਗਰਸ ਸਰਕਾਰ ਨੇ ਮਜੀਠੀਆ ਖ਼ਿਲਾਫ਼ ਮੁਹਾਲੀ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ। ਮਜੀਠੀਆ ਨੂੰ ਬਾਅਦ ਵਿੱਚ ਇਸ ਮਾਮਲੇ ਵਿੱਚ ਹਾਈਕੋਰਟ ਤੋਂ ਜ਼ਮਾਨਤ ਮਿਲ ਗਈ ਸੀ।
Related Posts
Latest News

18 Mar 2025 04:47:01
Hyderabad,Pakistan,18,MARCH,2025,(Azad Soch News):- ਕੋਜ਼ੀਆ-ਉਰ-ਰਹਿਮਾਨ ਉਰਫ਼ ਨਦੀਮ ਉਰਫ਼ ਅਬੂ ਕਾਤਲ ਉਰਫ਼ ਕਤਲ ਸਿੰਧੀ ਦੀ 15 ਮਾਰਚ ਦੀ ਸ਼ਾਮ ਨੂੰ ਪੰਜਾਬ ਦੇ...